ਬਿਹਾਰ ਦੇ ਕਟਿਹਾਰ ਜ਼ਿਲ੍ਹੇ ਵਿਚ ਪ੍ਰਸ਼ਾਸਨ ਦੀ ਬੇਰਹਿਮੀ ਦੀ ਇਕ ਬਹੁਤ ਹੀ ਸ਼ਰਮਨਾਕ ਤਸਵੀਰ ਸਾਹਮਣੇ ਆਈ ਹੈ। ਪ੍ਰਸ਼ਾਸਨ ਵੱਲੋਂ ਕੋਈ ਮਦਦ ਨਾ ਮਿਲਣ ਕਾਰਨ ਲਾਚਾਰ ਪਿਤਾ ਨੂੰ ਆਪਣੇ ਬੇਟੇ ਦੀ ਲਾਸ਼ ਨੂੰ ਬੋਰੀ ਵਿਚ ਬੰਦ ਕਰਕੇ ਤਿੰਨ ਕਿਲੋਮੀਟਰ ਪੈਦਲ ਤੁਰਨਾ ਪਿਆ। ਅਜਿਹਾ ਭਾਗਲਪੁਰ ਜ਼ਿਲ੍ਹੇ ਦੇ ਗੋਪਾਲਪੁਰ ਥਾਣਾ ਪੁਲਿਸ ਅਤੇ ਕਟਿਹਾਰ ਜ਼ਿਲ੍ਹੇ ਦੇ ਕੁਰਸੇਲਾ ਥਾਣਾ ਪੁਲਿਸ ਦੀ ਅਣਗਹਿਲੀ ਕਾਰਨ ਹੋਇਆ ਹੈ। ਦੋਵਾਂ ਥਾਣਿਆਂ ਦੀ ਪੁਲਿਸ ਘਟਨਾ ਆਪਣੇ ਖੇਤਰ ਤੋਂ ਬਾਹਰ ਵਾਪਰੀ ਦੱਸਦੀ ਰਹੀ ਤੇ ਮਜਬੂਰ ਪਿਤਾ ਨੂੰ ਇਕ ਤੋਂ ਦੁਜੇ ਥਾਣੇ ਭੇਜਦੀ ਰਹੀ। ਉਹ ਬੱਚੇ ਦੀ ਲਾਸ਼ ਨੂੰ ਝੋਲੇ ਵਿਚ ਪਾ ਕੇ 3 ਕਿਲੋਮੀਟਰ ਪੈਦਲ ਚੱਲਿਆ।
ਭਾਗਲਪੁਰ ਜ਼ਿਲ੍ਹੇ ਦੇ ਵਸਨੀਕ ਬੱਚੇ ਦੇ ਪਿਤਾ ਨੀਰੂ ਯਾਦਵ ਨੇ ਦੱਸਿਆ ਕਿ ਉਸ ਦਾ ਪੁੱਤਰ ਹਰੀਓਮ ਯਾਦਵ ਗੋਪਾਲਪੁਰ ਥਾਣਾ ਖੇਤਰ ਦੇ ਤੀਰਟੰਗਾ ਪਿੰਡ ਵਿਚ ਨਦੀ ਪਾਰ ਕਰਦੇ ਸਮੇਂ ਕਿਸ਼ਤੀ ਤੋਂ ਡਿੱਗ ਗਿਆ। ਇਸ ਤੋਂ ਬਾਅਦ ਉਹ ਲਾਪਤਾ ਹੋ ਗਿਆ। ਇਸ ਸਬੰਧ ਵਿੱਚ ਗੋਪਾਲਪੁਰ ਥਾਣੇ ਵਿੱਚ ਲਾਪਾਤਾ ਹੋਣ ਦਾ ਕੇਸ ਵੀ ਦਰਜ ਕੀਤਾ ਗਿਆ ਸੀ। ਜਦੋਂ ਨੀਰੂ ਨੇ ਬੱਚੇ ਦੀ ਖੋਜ ਕਰਨੀ ਸ਼ੁਰੂ ਕੀਤੀ ਤਾਂ ਪਤਾ ਲੱਗਿਆ ਕਿ ਬੇਟੇ ਦੀ ਲਾਸ਼ ਕਟਿਹਾਰ ਜ਼ਿਲ੍ਹੇ ਦੇ ਕੁਰਸੇਲਾ ਥਾਣਾ ਖੇਤਰ ਵਿੱਚ ਖੇਰੀਆ ਨਦੀ ਦੇ ਕਿਨਾਰੇ ਤੈਰ ਰਹੀ ਹੈ।
ਇਸ ਜਾਣਕਾਰੀ ‘ਤੇ ਜਦੋਂ ਪਿਤਾ ਨੀਰੂ ਯਾਦਵ ਘਾਟ ‘ਤੇ ਪਹੁੰਚਿਆ ਤਾਂ ਉਨ੍ਹਾਂ ਦੇ ਬੇਟੇ ਦੀ ਲਾਸ਼ ਬੁਰੀ ਹਾਲਤ ‘ਚ ਮਿਲੀ। ਜਾਨਵਰਾਂ ਨੇ ਉਸ ਨੂੰ ਨੋਚਿਆ ਹੋਇਆ ਸੀ। ਬੱਚੇ ਦੇ ਕੱਪੜਿਆਂ ਅਤੇ ਸਰੀਰ ਦੇ ਅੰਗਾਂ ਦੇ ਅਧਾਰ ‘ਤੇ ਉਸ ਦੀ ਪਛਾਣ ਕੀਤੀ ਗਈ ਸੀ। ਇਸ ਤੋਂ ਬਾਅਦ ਨਾ ਹੀ ਭਾਗਲਪੁਰ ਜ਼ਿਲ੍ਹੇ ਦੇ ਗੋਪਾਲਪੁਰ ਥਾਣੇ ਅਤੇ ਨਾ ਹੀ ਕਟਿਹਾਰ ਜ਼ਿਲ੍ਹੇ ਦੀ ਕੁਰਸੇਲਾ ਪੁਲਿਸ ਨੇ ਮ੍ਰਿਤਕ ਦੇਹ ਨੂੰ ਲਿਆਉਣ ਲਈ ਗੰਭੀਰਤਾ ਦਿਖਾਈ। ਦੋਵਾਂ ਜ਼ਿਲ੍ਹਿਆਂ ਦੀ ਪੁਲਿਸ ਨੇ ਲਾਸ਼ ਨੂੰ ਲਿਜਾਣ ਲਈ ਐਂਬੂਲੈਂਸ ਬੁਲਾਉਣਾ ਜ਼ਰੂਰੀ ਨਹੀਂ ਸਮਝਿਆ। ਅਖੀਰ ਵਿੱਚ ਮਜ਼ਬੂਰ ਪਿਤਾ ਨੇ ਟੁਕੜਿਆਂ ਵਿਚ ਪਈ ਲਾਸ਼ ਨੂੰ ਇੱਕ ਬੋਰੀ ਵਿੱਚ ਬੰਦ ਕਰ ਦਿੱਤਾ ਅਤੇ ਘਰ ਵੱਲ ਤੁਰ ਪਿਆ। ਪੁਲਿਸ ਦੀ ਲਾਪ੍ਰਵਾਹੀ ਦੇ ਬਾਰੇ ਵਿੱਚ ਮਾਸੂਮ ਪਿਤਾ ਨੀਰੂ ਯਾਦਵ ਨੇ ਕਿਹਾ, ਮੈਂ ਕੀ ਕਰ ਸਕਦਾ ਸੀ। ਪੁਲਿਸ ਨੇ ਨਾ ਤਾਂ ਗੱਡੀ ਮੁਹੱਈਆ ਕਰਵਾਈ ਅਤੇ ਨਾ ਹੀ ਕੋਈ ਹਮਦਰਦੀ ਦਿਖਾਈ