ਪੁਲਿਸ ਅਤੇ ਨਿਹੰਗਾਂ ਵਿਚਕਾਰ ਖੂਨੀ ਝੜਪ ਹੋ ਗਈ। ਇਸ ਦੌਰਾਨ ਪੁਲਿਸ ਦੀ ਫਾਇਰਿੰਗ ਵਿੱਚ ਦੋ ਨਿਹੰਗਾਂ ਦੀ ਮੌਤ ਹੋ ਗਈ। ਝੜਪ ‘ਚ ਤਰਨਤਾਰਨ ਜ਼ਿਲ੍ਹੇ ਦੇ ਦੋ ਐਸਐਚਓ ਜ਼ਖਮੀ ਹੋ ਗਏ ਹਨ। ਪੁਲਿਸ ਦੇ ਅਨੁਸਾਰ ਗੋਲੀ ਲੱਗਣ ਕਾਰਨ ਮਰਨ ਵਾਲੇ ਦੋਵਾਂ ਨਿਹੰਗਾਂ ‘ਤੇ ਮਹਾਰਾਸ਼ਟਰ ਦੇ ਨਾਂਦੇੜ ਸਾਹਿਬ ਵਿੱਚ ਬਾਬਾ ਸੰਤੋਖ ਸਿੰਘ ਦੀ ਹੱਤਿਆ ਕਰਨ ਦਾ ਦੋਸ਼ ਲਾਇਆ ਗਿਆ ਸੀ।
ਜਦ ਪੁਲੀਸ ਮੁਲਾਜ਼ਮ ਸਰਬਜੀਤ ਸਿੰਘ ਦੇ ਭੋਗ ਮੌਕੇ ਪੁੱਜੇ ਐੱਸਐੱਚਓ ਨਰਿੰਦਰ ਸਿੰਘ ਖੇਮਕਰਨ,ਐੱਸਐੱਚਓ ਬਲਵਿੰਦਰ ਸਿੰਘ ਵਲਟੋਹਾ ਦੋਵਾਂ ਤੇ 2 ਨਿਹੰਗਾਂ ਵਲੋਂ ਹਮਲਾ ਕੀਤਾ ਗਿਆ ਹਮਲਾ ਦੋਵੇ ਐੱਸਐੱਚਓ ਗੰਭੀਰ ਜ਼ਖਮੀ ਅੰਮ੍ਰਿਤਸਰ ਰੈਫਰ ਕਰ ਦਿੱਤਾ।
ਮਹਾਰਾਸ਼ਟਰ ਪੁਲਿਸ ਦੀ ਸੂਚਨਾ ‘ਤੇ ਪੰਜਾਬ ਪੁਲਿਸ ਟੀਮਇਨ੍ਹਾਂ ਦੋਨਾਂ ਦੀ ਭਾਲ ਕਰ ਰਹੀ ਸੀ। ਇਸ ਭਾਲ ‘ਚ ਪੁਲਿਸ ਭੀਖੀਵਿੰਡ ਡੇਰੇ ‘ਤੇ ਪਹੁੰਚੀ ਤਾਂ ਦੋਵਾਂ ਨਿਹੰਗਾਂ ਨੇ ਐਸਐਚਓ ‘ਤੇ ਹਮਲਾ ਕਰ ਦਿੱਤਾ। ਖ਼ਬਰ ਮਿਲਦਿਆਂ ਹੀ ਇਲਾਕਾ ਡੀਐਸਪੀ ਮੌਕੇ ‘ਤੇ ਪਹੁੰਚ ਗਏ। ਨਿਹੰਗ ਡੀਐਸਪੀ ਨਾਲ ਵੀ ਉਲਝ ਪਏ।
ਇਸ ਦੇ ਚਲਦਿਆਂ ਪੁਲਿਸ ਮੁਲਾਜ਼ਮਾਂ ਨੇ ਫਾਇਰਿੰਗ ਕੀਤੀ ਤੇ ਦੋਵਾਂ ਨਿਹੰਗਾਂ ਦੀ ਮੌਕੇ ‘ਤੇ ਗੋਲੀ ਲਗਣ ਕਾਰਨ ਮੌਤ ਹੋ ਗਈ। ਜ਼ਖਮੀ ਐਸਐਚਓ ਨੂੰ ਅੰਮ੍ਰਿਤਸਰ ਵਿਖੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।