

ਜਗਰਾਉਂ —- 21 ਮਈ (ਜਸਵਿੰਦਰ ਸਿੰਘ ਡਾਂਗੀਆਂ ਜਸਬੀਰ ਸਿੰਘ ) ਪੁਲੀਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਐੱਸਐੱਸਪੀ ਚਰਨਜੀਤ ਸਿੰਘ ਸੋਹਲ ਵੱਲੋਂ ਅੱਜ ਪ੍ਰੈੱਸ ਕਾਨਫਰੰਸ ਕਰਕੇ ਜਾਣਕਾਰੀ ਦਿੱਤੀ ਗਈ ਕਿ ਪਿਛਲੇ ਦਿਨੀਂ ਸੀਆਈਏ ਸਟਾਫ਼ ਜਗਰਾਓਂ ਦੇ ਏ. ਐੱਸ. ਆਈ. ਭਗਵਾਨ ਸਿੰਘ ਅਤੇ ਏ
ਐਸ.ਆਈ. ਦਲਵਿੰਦਰਜੀਤ ਸਿੰਘ ਅਤੇ ਹੋਮਗਾਰਡ ਰਾਜਵਿੰਦਰ ਸਿੰਘ ਮਾੜੇ ਅਨਸਰਾਂ ਅਤੇ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਦੇ ਸਬੰਧ ਵਿਚ ਨਵੀਂ ਦਾਣਾ ਮੰਡੀ ਜਗਰਾਉਂ ਤੋਂ ਲੰਡੇ ਫਾਟਕਾਂ ਵੱਲ ਨੂੰ ਜਾ ਰਹੇ ਸਨ ਤਾਂ ਮੰਡੀ ਦੇ ਸ਼ੈੱਡਾਂ ਦੇ ਥੱਲੇ ਇਕ ਆਈ 10 ਕਾਰ ਅਤੇ ਇਕ ਕੈਂਟਰ ਖੜ੍ਹੇ ਸੀ । ਸ਼ੱਕ ਪੈਣ ਤੇ ਇਨ੍ਹਾਂ ਨੂੰ ਚੈੱਕ ਕਰਨ ਲੱਗੇ ਤਾਂ ਗੱਡੀ ਵਿੱਚ ਬੈਠੇ ਵਿਅਕਤੀਆਂ ਨੇ ਪੁਲਸ ਪਾਰਟੀ ਉੱਪਰ ਫਾਇਰਿੰਗ ਕਰ ਦਿੱਤੀ । ਜਿਸ ਨਾਲ ਏ.ਐੱਸ.ਆਈ. ਭਗਵਾਨ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਏ.ਐਸ.ਆਈ. ਦਲਵਿੰਦਰਜੀਤ ਸਿੰਘ ਦੀ ਹਸਪਤਾਲ ਪਹੁੰਚਦੇ ਹੀ ਮੌਤ ਹੋ ਗਈ ਸੀ ਅਤੇ ਹੋਮਗਾਰਡ ਜਵਾਨ ਰਾਜਵਿੰਦਰ ਸਿੰਘ ਜ਼ਖ਼ਮੀ ਹੋ ਗਿਆ ਸੀ । ਦੋਸ਼ੀ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਮੌਕੇ ਤੋਂ ਫ਼ਰਾਰ ਹੋ ਗਏ ਸਨ । ਪੁਲੀਸ ਵੱਲੋਂ ਤੁਰੰਤ ਐਕਸ਼ਨ ਲੈਂਦੇ ਹੋਏ ਘਟਨਾ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਦੀ ਪਹਿਚਾਣ ਕੀਤੀ ਗਈ । ਇਸ ਦੇ ਆਧਾਰ ਤੇ ਜੈਪਾਲ ਸਿੰਘ , ਬਲਜਿੰਦਰ ਸਿੰਘ ਉਰਫ ਬੱਬੀ, ਜਸਪ੍ਰੀਤ ਸਿੰਘ ਉਰਫ ਜੱਸੀ ਅਤੇ ਦਰਸ਼ਨ ਸਿੰਘ ਦੀ ਪਹਿਚਾਣ ਹੋਈ ਅਤੇ ਪੁਲੀਸ ਵੱਲੋਂ ਇਨ੍ਹਾਂ ਚਾਰਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ । ਪੁਲੀਸ ਵੱਲੋਂ ਇਨ੍ਹਾਂ ਚਾਰਾਂ ਦੀ ਭਾਲ ਲਈ ਛਾਪਾਮਾਰੀ ਕੀਤੀ ਗਈ । ਪੁਲੀਸ ਵੱਲੋਂ ਬੁੱਧਵਾਰ ਨੂੰ ਗੁਰਪ੍ਰੀਤ ਸਿੰਘ ਰਮਨਪ੍ਰੀਤ ਕੌਰ, ਸਤਪਾਲ ਕੌਰ, ਗਗਨਦੀਪ ਸਿੰਘ ਅਤੇ ਜਸਪ੍ਰੀਤ ਸਿੰਘ ਨੂੰ ਨਾਮਜ਼ਦ ਕੀਤਾ ਗਿਆ । ਦੋਸ਼ੀ ਗੁਰਪ੍ਰੀਤ ਸਿੰਘ ਉਰਫ ਲੱਕੀ ਰਮਨ ਪ੍ਰੀਤ ਕੌਰ ਉਰਫ਼ ਰਮਨ ਨੂੰ ਗੇਟ ਬੋਪਾਰਾਏ ਬਾਹੱਦ ਪਿੰਡ ਬੁਢੇਲ ਤੋਂ ਗ੍ਰਿਫ਼ਤਾਰ ਕਰਕੇ ਦੋਸ਼ੀ ਗੁਰਪ੍ਰੀਤ ਸਿੰਘ ਤੋਂ ਪੁੱਛਗਿੱਛ ਕੀਤੀ ਗਈ । ਇਸ ਪੁੱਛਗਿੱਛ ਦੇ ਦੌਰਾਨ ਨਾਨਕ ਚੰਦ ਸਿੰਘ ਉਰਫ ਨਾਨਕ ਨੂੰ ਨਾਮਜ਼ਦ ਕੀਤਾ ਗਿਆ । ਦੋਸ਼ੀ ਸਤਪਾਲ ਕੌਰ ਉਰਫ਼ ਨੌਨੀ, ਗਗਨਦੀਪ ਸਿੰਘ ਉਰਫ਼ ਨੰਨ੍ਹਾ, ਜਸਪ੍ਰੀਤ ਸਿੰਘ ਅਤੇ ਨਾਨਕ ਚੰਦ ਸਿੰਘ ਉਰਫ ਨਾਨਕ ਨੂੰ ਬਾਹੱਦ ਪਿੰਡ ਸਹੌਲੀ ਤੋਂ ਗ੍ਰਿਫ਼ਤਾਰ ਕੀਤਾ ਗਿਆ। ਦੋਸ਼ੀ ਸਤਪਾਲ ਕੌਰ ਕੋਲੋਂ ਐਮੁਨੀਸ਼ਨ 20 ਰੌਂਦ 12 ਬੋਰ 60 ਰੌਂਦ ਪਿਸਟਲ 32 ਬੋਰ 20 ਰੌਂਦ ਰਿਵਾਲਵਰ 32 ਬੋਰ 80 ਰੌਂਦ 30 ਬੋਰ ਸਪਰਿੰਗਫੀਲਡ 04 ਮੈਗਜ਼ੀਨ , 1 ਟੈਲੀਸਕੋਪ , 2ਮੋਬਾਇਲ ਫੋਨ , ਹੋਸਟੈਸ, ਬੈਲਟ ਅਤੇ ਪੁਲ ਥਰੂ ਬਰਾਮਦ ਹੋਏ ਅਤੇ ਦੋਸ਼ੀ ਜਸਪ੍ਰੀਤ ਸਿੰਘ ਕੋਲੋਂ 20 ਰੌਂਦ, 32 ਬੋਰ ਬਰਾਮਦ ਹੋਏ । ਨਾਨਕ ਚੰਦ ਸਿੰਘ ਉਰਫ ਨਾਨਕ ਕੋਲੋਂ 43 ਰੌਂਦ ,32 ਬੋਰ ਅਤੇ ਗਗਨਦੀਪ ਸਿੰਘ ਉਰਫ਼ ਨੰਨ੍ਹਾ ਕੋਲੋਂ ਇਕ ਬੰਦੂਕ 12 ਬੋਰ ਪੰਪ ਐਕਸ਼ਨ ਗੰਨ ਸਮੇਤ 16 ਜ਼ਿੰਦਾ ਕਾਰਤੂਸ ਬਰਾਮਦ ਹੋਏ। ਗੁਰਪ੍ਰੀਤ ਸਿੰਘ ਉਰਫ ਲੱਕੀ ਕੋਲੋਂ ਇਕ ਬੰਦੂਕ 12 ਬੋਰ ਅਤੇ 20 ਜਿੰਦਾ ਕਾਰਤੂਸ ,ਇਕ ਸਵਿਫਟ ਕਾਰ , 26 ਜਾਅਲੀ ਆਰ ਸੀਜ਼ ਅਤੇ ਰਮਨਦੀਪ ਕੌਰ ਉਰਫ਼ ਰਮਨ ਕੋਲੋਂ 3 ਆਰ ਸੀਜ਼ ਛਪੀਆਂ ਹੋਈਆਂ ਅਤੇ 08 ਆਰਸੀਐਫ ਦੇ ਪਲਾਸਟਿਕ ਕਾਰਡ ਬਰਾਮਦ ਹੋਏ ਹਨ । ਇਹ ਸਾਰੇ ਦੋਸ਼ੀ ਰਲ ਕੇ ਅਲੱਗ ਅਲੱਗ ਥਾਵਾਂ ਤੇ ਵਾਰਦਾਤਾਂ ਨੂੰ ਅੰਜਾਮ ਦੇਣ ਲਈ ਗੈਂਗਸਟਰਾਂ ਦੀ ਮਦਦ ਕਰਦੇ ਹਨ । ਜੈਪਾਲ ਸਿੰਘ ਦੇ ਗਰੁੱਪ ਤਕ ਸਾਮਾਨ ਪਹੁੰਚਾਉਣ ਵਿੱਚ ਵੀ ਮਦਦ ਕਰਦੇ ਹਨ । ਇਨ੍ਹਾਂ ਵੱਲੋਂ ਇਹ ਅਸਲਾ ਕਿਸੇ ਸੁਰੱਖਿਅਤ ਜਗ੍ਹਾ ਤੇ ਛੁਪਾ ਕੇ ਰੱਖਣਾ ਸੀ । ਜਾਣਕਾਰੀ ਦਿੰਦੇ ਹੋਏ ਐੱਸਐੱਸਪੀ ਚਰਨਜੀਤ ਸਿੰਘ ਸੋਹਲ ਨੇ ਦੱਸਿਆ ਕਿ ਗ੍ਰਿਫਤਾਰ ਦੋਸ਼ੀਆਂ ਦਾ ਪੁਲਸ ਰਿਮਾਂਡ ਲੈ ਕੇ ਜਲਦੀ ਹੀ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ।