ਜਗਰਾਉਂ 20 ਮਈ (ਜਸਬੀਰ ਸਿੰਘ ,ਜਸਵਿੰਦਰ ਸਿੰਘ ਡਾਂਗੀਆਂ ) ਕੋਰੋਨਾ ਬਿਮਾਰੀ ਨੇ ਸ਼ਹਿਰਾਂ ਵਿੱਚ ਹੀ ਨਹੀਂ ਪਿੰਡਾਂ ਵਿੱਚ ਵੀ ਆਪਣੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ ਸਰਕਾਰਾਂ ਵੱਲੋਂ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਹਦਾਇਤਾਂ ਜਾਰੀ ਕੀਤੀਆਂ ਜਾਂਦੀਆਂ ਹਨ ਅਤੇ ਕਈ ਤਰ੍ਹਾਂ ਦੇ ਉਪਰਾਲੇ ਕੀਤੇ ਜਾਂਦੇ ਹਨ ਇਸੇ ਦੇ ਤਹਿਤ ਲੁਧਿਆਣੇ ਜ਼ਿਲ੍ਹੇ ਦੇ ਕੁਝ ਕੁ ਪਿੰਡਾਂ ਲਈ ਐੱਨਆਰਆਈ ਭਰਾਵਾਂ ਵੱਲੋਂ ਕੋਰੋਨਾ ਮਹਾਂਮਾਰੀ ਦੀ ਰੋਕਥਾਮ ਲਈ ਬਹੁਤ ਵੱਡਾ ਉਪਰਾਲਾ ਕੀਤਾ ਗਿਆ ਹੈ ਡਾ ਜਸਵਿੰਦਰ ਸਿੰਘ ਛੀਨਾ ਯੂ .ਐੱਸ .ਏ . ਅਤੇ ਲਖਵੀਰ ਸਿੰਘ ਕਾਲਾ ਯੂ.ਐਸ. ਏ. ਨੇ ਪਿੰਡ ਜੰਡੀ, ਸਦਰਪੁਰਾ, ਬੰਸੀਪੁਰਾ ਦੇ ਪੂਰੇ ਪਿੰਡਾਂ ਵਿਚ ਮਾਸਕ ਵੰਡੇ । ਇਹ ਮਾਸਕ ਕੈਪਟਨ ਸੰਦੀਪ ਸਿੰਘ ਸੰਧੂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਵੰਡੇ ਗਏ ਹਨ । ਸਾਰੇ ਪਿੰਡਾਂ ਵਾਸੀਆਂ ਵੱਲੋਂ ਐਨਆਰਆਈ ਭਰਾਵਾਂ ਦਾ ਧੰਨਵਾਦ ਕੀਤਾ ਗਿਆ । ਮਾਸਕ ਵੰਡਣ ਸਮੇਂ ਸਰਪੰਚ ਕੁਲਵੰਤ ਸਿੰਘ, ਵਾਈਸ ਚੇਅਰਮੈਨ ਮਾਰਕੀਟ ਕਮੇਟੀ ਸਿੱਧਵਾਂ ਬੇਟ ਬਲਾਕ ਸੰਮਤੀ ਮੈਂਬਰ ਗੁਰਜੀਤ ਸਿੰਘ ਛੀਨਾਂ, ਪੰਚ ਦਲਜੀਤ ਸਿੰਘ, ਸੁਖਦੇਵ ਸਿੰਘ ਛੀਨਾ ਬਾਬੇਕੇ, ਦਰਸ਼ਨ ਸਿੰਘ, ਸਰਪੰਚ ਸਾਈਂ ਦਾਸ ਸਦਰਪੁਰਾ, ਸਰਪੰਚ ਕਰਮਜੀਤ ਸਿੰਘ, ਬਲਵੰਤ ਸਿੰਘ, ਸੁਖਰਾਜ ਸਿੰਘ, ਬਲਦੇਵ ਸਿੰਘ ਆਦਿ ਹਾਜ਼ਰ ਸਨ ।