ਜਗਰਾਉਂ 23ਮਈ ( ਜਸਬੀਰ ਸਿੰਘ ਜਸਵਿੰਦਰ ਸਿੰਘ ਡਾਂਗੀਆਂ ) ਸ਼ਹਿਰ ਵਿੱਚ ਸਫ਼ਾਈ ਸੇਵਕਾਂ ਦੀ ਹੜਤਾਲ ਚੱਲ ਰਹੀ ਹੈ ਜਿਸ ਕਾਰਨ ਗਲੀਆਂ ਵਿੱਚ ਗੰਦਗੀ ਦੇ ਢੇਰ ਲੱਗੇ ਹੋਏ ਹਨ। ਇਕ ਪਾਸੇ ਕੋਰੋਨਾ ਮਹਾਮਾਰੀ ਚੱਲ ਰਹੀ ਹੈ ਅਤੇ ਦੂਸਰੇ ਪਾਸੇ ਕੂੜੇ ਦੇ ਢੇਰ ਲੱਗੇ ਪਏ ਹਨ ਜਿਸ ਕਾਰਨ ਬੀਮਾਰੀ ਫੈਲਣ ਦਾ ਡਰ ਹੈ । ਅੱਜ ਵਾਰਡ ਨੰਬਰ 10 ਦੇ ਕੌਂਸਲਰ ਰਮੇਸ਼ ਸਿੰਘ ਮੇਸ਼ੀ ਸਹੋਤਾ ਵੱਲੋਂ ਆਪਣੀ ਟੀਮ ਨੂੰ ਨਾਲ ਲੈ ਕੇ ਗਲੀ ਗਲੀ ਵਿੱਚ ਜਾ ਕੇ ਕੂੜਾ ਕੱਠਾ ਕੀਤਾ ਗਿਆ ਅਤੇ ਸਫ਼ਾਈ ਕੀਤੀ ਗਈ । ਰਮੇਸ਼ ਸਿੰਘ ਮੇਸ਼ੀ ਸਹੋਤਾ ਨੇ ਕਿਹਾ ਕਿ ਮੇਰਾ ਵਾਰਡ ਮੇਰਾ ਪਰਿਵਾਰ ਹੀ ਹੈ ਜਿਸ ਤਰ੍ਹਾਂ ਅਸੀਂ ਆਪਣੇ ਘਰ ਦੀ ਸਫ਼ਾਈ ਰੱਖਦੇ ਹਾਂ ਉਸੇ ਤਰ੍ਹਾਂ ਸਾਨੂੰ ਆਪਣੇ ਵਾਰਡ ਦੀ ਵੀ ਸਫ਼ਾਈ ਰੱਖਣੀ ਚਾਹੀਦੀ ਹੈ । ਉਨ੍ਹਾਂ ਕਿਹਾ ਕਿ ਸਫਾਈ ਕਰਮਚਾਰੀ ਆਪਣੀਆਂ ਮੰਗਾਂ ਨੂੰ ਲੈ ਕੇ ਧਰਨੇ ਤੇ ਬੈਠੇ ਹਨ ਜਿਸ ਕਾਰਨ ਉਨ੍ਹਾਂ ਵੱਲੋਂ ਆਪਣੀ ਟੀਮ ਨੂੰ ਨਾਲ ਲੈ ਕੇ ਘਰ ਘਰ ਵਿਚ ਜਾ ਕੇ ਕੂੜਾ ਚੁੱਕਿਆ ਗਿਆ। ਉਨ੍ਹਾਂ ਕਿਹਾ ਜਿੰਨਾ ਚਿਰ ਸਫ਼ਾਈ ਕਰਮਚਾਰੀਆਂ ਦੀ ਹਡ਼ਤਾਲ ਚੱਲ ਰਹੀ ਹੈ ਉਨ੍ਹਾਂ ਟਾਇਮ ਅਸੀਂ ਆਪਣੇ ਵਾਰਡ ਵਿਚ ਕੂੜਾ ਕਰਕਟ ਦੇ ਢੇਰ ਨਹੀਂ ਲੱਗਣ ਦੇਵਾਂਗੇ । ਹਰ ਰੋਜ਼ ਇਸੇ ਤਰ੍ਹਾਂ ਹੀ ਸਫ਼ਾਈ ਕਰਵਾਈ ਜਾਇਆ ਕਰੇਗੀ । ਉਨ੍ਹਾਂ ਕਿਹਾ ਕਿ ਉਹ ਆਪਣੇ ਵਾਰਡ ਵਾਸੀਆਂ ਦੀ ਚੰਗੀ ਸਿਹਤ ਲਈ ਅਰਦਾਸ ਕਰਦੇ ਹਨ ।
ਫੋਟੋ ਵੇਰਵਾ :- ਕੌਂਸਲਰ ਰਮੇਸ਼ ਸਿੰਘ ਮੇਸ਼ੀ ਸਹੋਤਾ ਆਪਣੇ ਵਾਰਡ ਦੀ ਸਫਾਈ ਕਰਦੇ ਹੋਏ