ਪਬਲਿਕ ਟਾਈਮਜ਼

ਪਬਲਿਕ ਟਾਈਮਜ਼

Monthly Punjabi Magazine
Smt. Pushpinder Kaur

Chief Editor

ਸਮੂਹ ਪਾਠਕਾਂ ਨੂੰ ਵਿਸਾਖੀ ਦੀਆਂ ਲੱਖ-ਲੱਖ ਵਧਾਈਆਂ

ਇਸ ਮੈਗਜ਼ੀਨ ਵਿਚ ਅਸੀਂ ਹਰ ਮਹੀਨੇ ਪੰਜਾਬ ਅਤੇ ਪੰਜਾਬੀ ਦੁਨੀਆ ਦੇ ਵੱਖ-ਵੱਖ ਰੰਗਾਂ ਨੂੰ ਸੰਜੋਕੇ ਤੁਹਾਡੇ ਰੁ-ਬਰੂ ਹੁੰਦੇ ਹਾਂ | ਸਾਡੀ ਇਸ ਪੇਸ਼ਕਸ਼ ਨੂੰ ਆਪਣੇ ਮੋਬਾਈਲ ਯਾਂ ਫਿਰ ਕੰਪਿਊਟਰ ਤੇ ਡਾਊਨਲੋਡ ਕਰਨ ਲਈ ਥੱਲੇ ਦਿਤੇ ਬਟਨ ਤੇ ਕਲਿੱਕ ਕਰੋ। …

ਕੇੰਦਰ ਤੇ ਸੂਬਾ ਸਰਕਾਰ ਦੇ ਵੈਕਸੀਨ ਪ੍ਰਬੰਧਾਂ ਦੀ ਖੁੱਲੀ ਪੋਲ, ਲੋਕਾਂ ਨੂੰ ਛੱਡਿਆ ਰੱਬ ਆਸਰੇ – ਡਾ: ਸ਼ਿਵ ਦਿਆਲ ਮਾਲੀ ਨਿੱਜੀ ਹਸਪਤਾਲਾਂ ਨੇ ਮਚਾਈ ਲੁੱਟ – ਸੋਢੀ

ਕੇੰਦਰ ਤੇ ਸੂਬਾ ਸਰਕਾਰ ਦੇ ਵੈਕਸੀਨ ਪ੍ਰਬੰਧਾਂ ਦੀ ਖੁੱਲੀ ਪੋਲ
ਕੇੰਦਰ ਤੇ ਸੂਬਾ ਸਰਕਾਰ ਦੇ ਵੈਕਸੀਨ ਪ੍ਰਬੰਧਾਂ ਦੀ ਖੁੱਲੀ ਪੋਲ

ਜਲੰਧਰ, 24 ਮਈ
ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ, ਜਲੰਧਰ ਸੁਰਿੰਦਰ ਸੋਢੀ ਤੇ ਡਾ: ਸ਼ਿਵ ਦਿਆਲ ਮਾਲੀ ਸੂਬਾ ਮੀਤ ਪ੍ਰਧਾਨ, ਐਸ. ਸੀ. ਵਿੰਗ ਨੇ ਵੈਕਸੀਨ ਦੀ ਘਾਟ ਨੂੰ ਲੈ ਕੇ ਮੌਜੂਦਾ ਸਰਕਾਰਾਂ ਨੂੰ ਕਟਹਿਰੇ ‘ਚ ਖੜਾ ਕੀਤਾ ਹੈ। ਆਪਣੇ ਬਿਆਨ ਰਾਹੀਂ ਡਾ. ਸ਼ਿਵ ਦਿਆਲ ਮਾਲੀ ਨੇ ਕਿਹਾ ਕਿ ਕੇੰਦਰ ਤੇ ਸੂਬਾ ਸਰਕਾਰ ਦੇ ਵੈਕਸੀਨ ਪ੍ਰਬੰਧਾਂ ਦੀ ਪੋਲ ਖੁਲ੍ਹ ਚੁਕੀ ਹੈ। ਇਸ ਦਾ ਅਸਰ ਇਹ ਹੋਇਆ ਕਿ ਸਰਕਾਰਾਂ ਨੇ ਲੋਕਾਂ ਨੂੰ ਰੱਬ ਆਸਰੇ ਛੱਡਿਆ ਹੋਇਆ ਹੈ। ਲੋਕ ਹੁਣ ਵੈਕਸੀਨੇਸ਼ਨ ਲਈ ਤਰਾਹ ਤਰਾਹ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਚੰਗੇ ਦਿਨਾਂ ਦਾ ਲਾਰਾ ਲਗਾ ਕੇ ਸੱਤਾ ਚ ਆਈ ਕੇਦਰ ਸਰਕਾਰ ਨੇ ਵੱਡੀਆਂ ਵੱਡੀਆਂ ਲਾਈਨਾਂ ਬੈੰਕਾਂ ਤੋਂ ਸ਼ੁਰੂ ਕਰਕੇ ਹਸਪਤਾਲਾਂ ਰਾਹੀਂ ਸਮਸਾਨ ਘਾਟਾਂ ਤੱਕ ਪਹੁੰਚਾ ਦਿੱਤੀਆਂ ਹਨ। ਇਸ ਦੀ ਜਿੰਮੇਵਾਰੀ ਸਿੱਧੇ ਤੌਰ ਤੇ ਮੋਦੀ ਸਰਕਾਰ ਦੀ ਹੈ। ਓਧਰ ਕੇਂਦਰ ਦੇ ਰਾਹ ਤੇ ਹੁਣ ਪੰਜਾਬ ਸਰਕਾਰ ਵੀ ਤੁਰ ਪਈ ਹੈ, ਆਮ ਲੋਕਾਂ ਨੂੰ ਇਲਾਜ ਲਈ ਧਕੇ ਖਾਣੇ ਪਏ ਰਹੇ ਹਨ। ਲੋਕ ਸਰਕਾਰੀ ਹਸਪਤਾਲਾਂ ਚ ਕੋਵਿਡ ਦਾ ਇਲਾਜ ਕਰਾਉਣ ਜਾਂਦੇ ਹਨ, ਪਰ ਕੁਝ ਹੀ ਘਟਿਆ ਬਾਅਦ ਲਾਸ਼ ਦੇ ਰੂਪ ਚ ਵਾਪਸ ਆ ਰਹੇ ਹਨ।
ਸੁਰਿੰਦਰ ਸੋਢੀ ਨੇ ਕਿਹਾ ਕਿ ਮੋਦੀ ਦਾ ਕਹਿਣਾ ਸੀ ਕਿ ਸੂਬਾ ਸਰਕਾਰਾਂ ਆਪ ਵੈਕਸੀਨ ਖਰੀਦਣ ਪਰ ਵੇਕਸੀਨ ਕੰਪਨੀਆਂ ਸੂਬੇਆਂ ਨੂੰ ਵੇਕਸੀਨ ਵੇਚਣ ਨੂੰ ਤਿਆਰ ਨਹੀਂ ਹੈ। ਡਾ. ਸ਼ਿਵ ਦਿਆਲ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਪਹਿਲਾਂ ਹੀ ਹੱਥ ਖਿੱਚਣ ਤੋਂ ਬਾਅਦ ਹੁਣ ਵੈਕਸੀਨ ਬਣਾਉਣ ਵਾਲੀ ਕੰਪਨੀ ਮੌਡਰਨਾ ਨੇ ਸੂਬਾ ਸਰਕਾਰ ਨੂੰ ਵੈਕਸੀਨ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਸਰਕਾਰ ਦੀ ਟੀਕਾਕਰਨ ਦੀ ਤਿਆਰੀ ਤੇ ਯੋਜਨਾਬੰਧੀ ਵਿੱਚ ਅਸਫਲਤਾ ਪੂਰੀ ਤਰਾਹ ਬੇਨਕਾਬ ਹੋ ਚੁੱਕੀ, ਆਪਣਾ ਅਕਸ ਚਮਕਾਉਣ ਦੇ ਲਾਲਚ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਦੇਸ਼ਾਂ ਨੂੰ ਵੈਕਸੀਨ ਵੇਚ ਪਹਿਲਾਂ ਆਪਣੇ ਦੇਸ਼ ਦੇ ਲੋਕਾਂ ਦੀ ਜਾਨ ਖ਼ਤਰੇ ਵਿੱਚ ਪਾ ਚੁਕੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਰ ਦਾ ਵੀ ਵੈਕਸੀਨ ਲਗਾਉਣ ਵਾਲੇ ਨਿਜੀ ਹਸਪਤਾਲਾਂ ਤੇ ਕੋਈ ਨਿਯੰਤਰਣ ਨਹੀਂ, 600 ਵਾਲੀ ਵੈਕਸੀਨ ਕੋਈ 900 ਤਾਂ ਕੋਈ 1200 ਦੀ ਲਗਾ ਰਿਹਾ ਹੈ। ਆਮ ਲੋਕਾਂ ਦੀ ਖੂਬ ਲੁੱਟ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਇਕ ਪਾਸੇ ਸਰਕਾਰ ਵੇਕਸੀਨੇਸਨ ਲਈ ਉਤਸ਼ਾਹਿਤ ਕਰ ਰਹੀ ਹੈ, ਤੇ ਦੂਜੇ ਪਾਸੇ ਵੈਕਸੀਨ ਦੀ ਘਾਟ ਦਾ ਰੋਣਾ ਰੋਇਆ ਜਾ ਰਿਹਾ ਹੈ। ਇਸ ਲਈ ਸਰਕਾਰ ਦੋਹਰਾ ਚਿਹਰਾ ਦਿਖਾ ਕੇ ਆਪਣੀ ਜਿੰਮੇਵਾਰੀ ਤੋਂ ਨਹੀਂ ਭੱਜ ਸਕਦੀ।

Leave a Comment

Your email address will not be published. Required fields are marked *