ਨੌਜਵਾਨ ਅਗਵਾ ਕਰਕੇ ਨਾਲ ਹੀ ਲੈ ਗਏ
ਜਗਰਾਉਂ 24ਮਈ (ਜਸਬੀਰ ਸਿੰਘ, ਜਸਵਿੰਦਰ ਸਿੰਘ ਡਾਂਗੀਆਂ ) ਅੱਜ ਸ਼ਹਿਰ ਵਿਚ ਦਹਿਸ਼ਤ ਦਾ ਨੰਗਾ ਨਾਚ ਹੋਇਆ , ਦਿਨ ਦਿਹਾੜੇ ਕੁਝ ਕੁ ਮੁੰਡਿਆਂ ਨੇ ਕੱਪੜੇ ਦੀ ਦੁਕਾਨ ਵਿੱਚ ਕੰਮ ਕਰਦੇ ਮੁੰਡੇ ਨੂੰ ਦੁਕਾਨ ਦੇ ਬਾਹਰ ਬੁਲਾਇਆ ਅਤੇ ਨੰਗੀਆਂ ਕਿਰਪਾਨਾਂ ਨਾਲ ਵੱਢ ਦਿੱਤਾ ਫਿਰ ਉਸ ਨੂੰ ਅਗਵਾ ਕਰਕੇ ਨਾਲ ਹੀ ਲੈ ਗਏ । ਅਗਵਾ ਕੀਤੇ ਨੌਜਵਾਨ ਦਾ ਨਾਮ ਸਚਿਨ ਪੁੱਤਰ ਰਵੀ ਕੁਮਾਰ ਨੇਡ਼ੇ ਰਾਣੀ ਵਾਲਾ ਖੂਹ ਦਾ ਰਹਿਣ ਵਾਲਾ ਹੈ । ਜੋ ਕਿ ਬਾਹੀਆ ਕਲਾਥ ਹਾਊਸ ਨੇਡ਼ੇ ਕੁੱਕੜ ਚੌਕ ਵਿਚ ਕੰਮ ਕਰਦਾ ਹੈ । ਸਚਿਨ ਨੇ ਆਪਣੇ ਬਿਆਨਾਂ ਵਿੱਚ ਦੱਸਿਆ ਕਿ ਉਸ ਨੂੰ ਪਹਿਲਾਂ ਉਹ ਨੌਜਵਾਨ ਡੱਲੇ ਸੂਏ ਵਾਲੇ ਪੁਲ ਤੇ ਲੈ ਗਏ ਉੱਥੇ ਜਾ ਕੇ ਉਸ ਦੀ ਕੁੱਟਮਾਰ ਕੀਤੀ ਅਤੇ ਬਾਅਦ ਵਿੱਚ ਉਸ ਨੂੰ ਦਾਣਾ ਮੰਡੀ ਵਿਖੇ ਸੁੱਟ ਕੇ ਭੱਜ ਗਏ ।
ਸ਼ਹਿਰ ਵਿੱਚ ਕੁਝ ਦਿਨ ਪਹਿਲਾਂ ਹੀ ਦੋ ਥਾਣੇਦਾਰਾਂ ਦੇ ਕਤਲ ਦਾ ਮਾਮਲਾ ਠੰਢਾ ਨਹੀਂ ਪਿਆ ਸੀ ਕਿ ਇਕ ਹੋਰ ਵਾਰਦਾਤ ਸ਼ਹਿਰ ਵਿੱਚ ਹੋ ਗਈ । ਜਿਸ ਕਾਰਨ ਲੋਕਾਂ ਵਿਚ ਡਰ ਅਤੇ ਸਹਿਮ ਦਾ ਮਾਹੌਲ ਹੈ । ਸ਼ਹਿਰ ਵਿੱਚ ਦਿਨ ਦਿਹਾੜੇ ਇਹੋ ਜਿਹੀਆਂ ਘਟਨਾ ਵਾਪਰ ਰਹੀਆਂ ਹਨ ਜੋ ਕਿ ਪੁਲਸ ਲਈ ਬਹੁਤ ਵੱਡੀ ਚੁਣੌਤੀ ਹੈ । ਇਹ ਅਜਿਹੇ ਅਨਸਰਾਂ ਨੂੰ ਠੱਲ੍ਹ ਪਾਉਣੀ ਚਾਹੀਦੀ ਹੈ । ਇਸ ਘਟਨਾ ਮਗਰੋਂ ਡੀ ਐੱਸ ਪੀ ਸਿਟੀ ਅਤੇ ਐੱਸਐੱਚਓ ਮੌਕੇ ਉੱਤੇ ਪਹੁੰਚੇ ਅਤੇ ੳੁਨ੍ਹਾਂ ਕਿਹਾ ਕਿ ਜਾਂਚ ਆਰੰਭ ਕਰ ਦਿੱਤੀ ਗਈ ਹੈ ।