
ਆਮ ਆਦਮੀ ਪਾਰਟੀ ਦੀ ਰਾਜਵਿੰਦਰ ਕੌਰ ਪ੍ਰਧਾਨਜ਼ਿਲਾ ਪ੍ਰਧਾਨ ਸੁਰਿੰਦਰ ਸਿੰਘ ਸੋਢੀ ਅਤੇ ਉਪ ਪ੍ਰਧਾਨ ਹਰਚਰਨ ਸਿੰਘ ਸੰਧੂ ਨੂੰ ਦਿੱਤਾ ਮੰਗ ਪੱਤਰ. ਦਿੱਲੀ ਸਰਕਾਰ ਦੀ ਤਰਾਂ ਪੰਜਾਬ ਸਰਕਾਰ ਆਟੋ ਅਤੇ ਟੈਕਸੀ ਡਰਾਈਵਰਾਂ ਨੂੰ 5 ਹਜਾਰ 5 ਹਜਾਰ ਰੁਪਏ ਜਲਦ ਦੇਵੇ – ਰਾਜਵਿੰਦਰ ਕੌਰ ਅਤੇ ਸੁਰਿੰਦਰ ਸੋਢੀ। ਕਰੋਨਾ ਤੋਂ ਪਹਿਲਾਂ ਹੀ ਕੀਤੇ ਭੁੱਖਮਰੀ ਹੀ ਪੰਜਾਬ ਦੇ ਗਰੀਬਾਂ ਦੀ ਜਾਣ ਨਾ ਲੈ ਲਵੇ – ਹਰਚਰਨ ਸੰਧੂ। ਆਮ ਆਦਮੀ ਪਾਰਟੀ ਦੇ ਰਾਜਵਿੰਦਰ ਕੌਰ ਮਹਿਲਾ ਵਿੰਗ ਪ੍ਰਧਾਨ ਪੰਜਾਬ ਅਤੇ ਓਲੰਪੀਅਨ ਸੁਰਿੰਦਰ ਸਿੰਘ ਸੋਢੀ ਨੇ ਕਿਹਾ ਕਰੋਨਾ ਮਹਾਂਮਾਰੀ ਕਾਰਣ ਪਿਛਲੇ ਸਾਲ ਤੋਂ ਦੇਸ਼ ਵਿਚ ਤਾਲਾਬੰਦੀ ਦਾ ਮਾਹੌਲ ਹੈ, ਜਿਸ ਕਾਰਣ ਲੋਗ ਆਪਣੇ ਘਰਾਂ ਵਿੱਚ ਰਹਿ ਕੇ ਸਰਕਾਰ ਦੁਆਰਾ ਦਿੱਤੇ ਨਿਰਦੇਸ਼ਾਂ ਦਾ ਪਾਲਣ ਕਰ ਰਹੇ ਹਨ। ਜਿਸ ਕਰਕੇ ਆਟੋ ਅਤੇ ਟੈਕਸੀ ਡਰਾਈਵਰਾਂ ਦੀ ਆਮਦਨੀ ਬਿਲਕੁਲ ਖਤਮ ਹੋ ਚੁੱਕੀ ਹੈ ਅਤੇ ਅਸੀ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਆਟੋ ਅਤੇ ਟੈਕਸੀ ਡਰਾਈਵਰਾਂ ਦੇ ਘਰਾਂ ਦੇ ਹਾਲਾਤ ਬਹੁਤ ਮਾੜੇ ਹੋ ਗਏ ਸਨ।ਕਰੋਨਾ ਕਰਕੇ ਕੁਝ ਲੋਕ ਵੱਧ ਵਿਆਜ ਤੇ ਪੈਸਾ ਚੁੱਕ ਕੇ ਗਰੀਬ ਆਪਣਾ ਘਰ ਦਾ ਗੁਜਾਰਾ ਕਰ ਰਹੇ ਹਨ। ਜੌ ਕਿ ਸਾਨੂੰ ਲਗਦਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਇਹ ਪੈਸਾ ਵਾਪਸ ਨਹੀਂ ਦਿੱਤਾ ਜਾ ਸਕਦਾ। ਗਰੀਬਾਂ ਦੇ ਹਾਲਾਤ ਹੋਰ ਵੀ ਮਾੜੇ ਹੁੰਦੇ ਦਿਖਾਈ ਦੇ ਰਹੇ ਇਸ ਕਰਕੇ ਸਾਡੀ ਪੰਜਾਬ ਸਰਕਾਰ ਤੋਂ ਮੰਗ ਹੈ ਕਿ ਇਹਨਾਂ ਦੀ ਜਲਦ ਤੋਂ ਜਲਦ ਸਹਾਇਤਾ ਲਈ ਪੰਜਾਬ ਸਰਕਾਰ ਅੱਗੇ ਆ ਕੇ ਮੱਦਦ ਕਰੇ,ਕਿਉਂਕਿ ਇਹਨਾਂ ਦੇ ਪਰਿਵਾਰਾਂ ਦੇ ਵਿੱਚ ਔਰਤਾਂ, ਬਜ਼ੁਰਗ ਮਾਤਾ ਪਿਤਾ ਅਤੇ ਛੋਟੇ ਬੱਚੇ ਹਨ । ਕਰੋਨਾ ਤੋਂ ਪਹਿਲਾਂ ਇਹਨਾਂ ਨੂੰ ਭੁੱਖਮਰੀ ਤੋਂ ਬਚਾਉਣਾ ਸਾਡਾ ਪਹਿਲ ਦੇ ਆਧਾਰ ਤੇ ਮਕਸਦ ਹੋਣਾ ਚਾਹੀਦਾ।ਉਪ ਪ੍ਰਧਾਨ ਹਰਚਰਨ ਸਿੰਘ ਸੰਧੂ ਨੇ ਕਿਹਾ ਜਿਵੇਂ ਕਿ ਤੁਸੀ ਜਾਣਦੇ ਹੋ ਹਾਲੇ ਤਕ ਨਾ ਤਾਂ ਸਕੂਲਾਂ ਦੀਆਂ ਫੀਸਾਂ ਮੁਆਫ਼ ਕੀਤੀਆਂ ਗਈਆਂ ਅਤੇ ਇਸਦੇ ਉਲਟ ਫੀਸਾਂ ਦੇ ਨਾਲ ਨਾਲ ਅਡਮਿਸ਼ਨਆਂ ਵੀ ਦੇਣੀਆਂ ਪੈ ਰਹੀਆਂ ਹਨ ਅਤੇ ਬਿਜਲੀ ਦੀ ਮਾਰ ਤੋਂ ਵੀ ਬਚਿਆ ਨਹੀਂ ਜਾ ਰਿਹਾ। ਅਸੀ ਪੰਜਾਬ ਸਰਕਾਰ ਤੋਂ ਉਮੀਦ ਕਰਦੇ ਹਾਂ ਕਿ ਜਲਦ ਤੋਂ ਜਲਦ ਇਹਨਾਂ ਦੀਆਂ ਮੁਸ਼ਕਿਲਾਂ ਬਾਰੇ ਵਿਚਾਰਿਆ ਜਾਵੇ ਅਤੇ ਜਿਸ ਤਰਾਂ ਦਿੱਲੀ ਸਰਕਾਰ ਨੇ ਆਟੋ ਅਤੇ ਟੈਕਸੀ ਡਰਾਈਵਰਾਂ ਨੂੰ 5-5 ਹਜਾਰ ਰੁਪਏ ਦੇ ਕੇ ਅੱਗੇ ਹੋ ਕੇ ਆਪਣੇ ਲੋਕਾਂ ਦੀ ਮੱਦਦ ਕੀਤੀ ਹੈ ਉਸ ਤਰਾਂ ਪੰਜਾਬ ਸਰਕਾਰ ਵੀ ਆਟੋ ਅਤੇ ਟੈਕਸੀ ਡਰਾਈਵਰਾਂ ਨੂੰ 5-5 ਹਜਾਰ ਰੁਪਏ ਦੇ ਕੇ ਪੰਜਾਬ ਦੇ ਲੋਕਾਂ ਦੀ ਮਦਦ ਕਰੇ। ਸੰਧੂ ਨੇ ਕਿਹਾ ਪੰਜਾਬ ਸਰਕਾਰ ਸਮਾਰਟ ਕਾਰਡ ਵਾਲੀਆਂ ਦੀ ਜਗ੍ਹਾ ਹਰ ਗਰੀਬ ਨੂੰ ਰਾਸ਼ਨ ਮੁੱਹਈਆ ਕਰਾਵੇ। ਇਸ ਮੌਕੇ ਤੇ ਮੀਡੀਆ ਇੰਚਾਰਜ ਤਰਨਦੀਪ ਸੰਨੀ, ਬਲਾਕ ਪ੍ਰਧਾਨ ਰਾਜੀਵ ਆਨੰਦ, ਸੋਸ਼ਲ ਮੀਡੀਆ ਇੰਚਾਰਜ ਸੰਜੀਵ ਭਗਤ, ਅਜਯ ਭਗਤ, ਸੀਨੀਅਰ ਆਗੂ ਦਰਸ਼ਨ ਲਾਲ ਭਗਤ, ਬਲਬੀਰ ਸਿੰਘ,ਦੀਪਕ, ਗੋਲਡੀ, ਸੁਰਜੀਤ, ਕਰਨੈਲ, ਵਰੁਣ, ਕੁਲਵਿੰਦਰ, ਕੁਕੀ,ਸੋਨੂੰ ਸਰਵਜੀਤ ਸਿੰਘ ਮੌਜੂਦ ਸਨ।