ਜਗਰਾਉਂ 29 ਮਈ (ਜਸਵਿੰਦਰ ਸਿੰਘ ਡਾਂਗੀਆਂ ਜਸਵੀਰ ਸਿੰਘ ) ਪੁਲੀਸ ਵੱਲੋਂ ਆਪਣੇ ਅਫ਼ਸਰਾਂ ਨੂੰ ਵਧੀਆ ਸੇਵਾਵਾਂ ਦੇ ਬਦਲੇ ਸਟਾਰ ਲਗਾ ਕੇ ਹਮੇਸ਼ਾਂ ਹੀ ਉਨ੍ਹਾਂ ਦੀ ਹੌਸਲਾ ਅਫ਼ਜ਼ਾਈ ਕੀਤੀ ਜਾਂਦੀ ਹੈ । ਇਸੇ ਤਰ੍ਹਾਂ ਹੀ ਲੁਧਿਆਣਾ ਰੇਂਜ ਦੇ ਆਈਜੀ ਨੌਨਿਹਾਲ ਸਿੰਘ ਵੱਲੋਂ ਹੌਲਦਾਰ ਕੇਵਲ ਸਿੰਘ ਨੂੰ ਸਟਾਰ ਲਗਾ ਕੇ ਏਐਸਆਈ ਬਣਾਇਆ ਗਿਆ । ਹੌਲਦਾਰ ਕੇਵਲ ਸਿੰਘ ਦੀਆ ਵਧੀਆ ਸੇਵਾਵਾਂ ਦੇ ਬਦਲੇ ਸਟਾਰ ਲਗਾਇਆ ਗਿਆ । ਕੇਵਲ ਸਿੰਘ ਵੱਲੋਂ ਕੰਟਰੋਲ ਰੂਮ ਜਗਰਾਉਂ ਵਿਖੇ ਆਪਣੀਆਂ ਸੇਵਾਵਾਂ ਨੂੰ ਨਿਭਾਇਆ ਗਿਆ । ਲਾਕਡਾਊਨ ਦੌਰਾਨ ਪਹਿਲਾਂ ਥਾਣਾ ਦਾਖਾ ਅਤੇ ਫਿਰ ਥਾਣਾ ਸਿਟੀ ਜਗਰਾਉਂ ਵਿਖੇ ਆਪਣੀ ਸੇਵਾਵਾਂ ਨੂੰ ਨਿਭਾਇਆ । ਹੁਣ ਕੇਵਲ ਸਿੰਘ ਟੈਲੀਫੋਨ ਆਪਰੇਟਰ ਦਫਤਰ ਆਈ ਜੀ ਲੁਧਿਆਣਾ ਰੇਂਜ ਲੁਧਿਆਣਾ ਵਿਖੇ ਸੇਵਾ ਨਿਭਾ ਰਹੇ ਹਨ । ਕੇਵਲ ਸਿੰਘ ਵੱਲੋਂ ਹਮੇਸ਼ਾਂ ਹੀ ਈਮਾਨਦਾਰੀ ਅਤੇ ਤਨਦੇਹੀ ਨਾਲ ਡਿਊਟੀ ਨਿਭਾਈ ਗਈ ਹੈ । ਅੱਜ ਸਰਕਾਰ ਵੱਲੋਂ ਉਨ੍ਹਾਂ ਨੂੰ ਬਣਦਾ ਮਾਣ ਸਨਮਾਨ ਦਿੱਤਾ ਗਿਆ ।