ਜਗਰਾਉਂ 31ਮਈ (ਜਸਵੀਰ ਸਿੰਘ/ ਜਸਵਿੰਦਰ ਸਿੰਘ ਡਾਂਗੀਆਂ )
ਘੜਾ ਭੰਨ ਅਰਥੀ ਫੂਕ ਰੋਸ ਮੁਜ਼ਾਹਰਾ ਸਮਾਜ ਸੇਵੀ ਤੇ ਕਿਸਾਨ ਜੱਥੇਬੰਦੀਆਂ ਨੇ ਕੀਤਾ ਜੋਰਦਾਰ ਸਮਰਥਨ :-
ਅੱਜ ਨਗਰ ਕੌਂਸਲ ਜਗਰਾਓਂ ਦੇ ਸਫਾਈ ਯੂਨੀਅਨ ਦੇਸੱਦੇ ਤੇ ਅੱਜ ਜਗਰਾਉਂ ਵਿਖੇ ਜੋਰਦਾਰ ਪ੍ਰਦਰਸ਼ਨ ਕਰਦੇ ਹੋਏ ਘੜਾ ਭੰਨ ਅਰਥੀ ਫੂਕ ਰੋਸ ਮੁਜ਼ਾਹਰਾ ਕੀਤਾ ਪੰਜਾਬ ਭਰ ਵਿੱਚ ਆਪਣੀਆਂ ਮੰਗਾਂ ਨੂੰ ਮਨਵਾਉਣ ਲਈ ਪਿਛਲੇ 19 ਦਿਨਾਂ ਤੋਂ ਸ਼ਾਤਮਈ ਹੜਤਾਲ ਕੀਤੀ ਹੋਈ ਹੈ ਅੱਜ 19ਵੇਂ ਦਿਨ ਇਨਸਾਫ ਪਸੰਦ ਸਮਾਜ ਸੇਵੀ ਜਥੇਬੰਦੀਆਂ ਤੇ ਕਿਸਾਨ ਜੱਥੇਬੰਦੀਆਂ ਵੱਲੋਂ ਘੜਾ ਭੰਨ ਅਰਥੀ ਫੂਕ ਰੋਸ ਮੁਜ਼ਾਹਰੇ ਅੰਦਰ ਵੱਡੀ ਗਿਣਤੀ ਵਿਚ ਹਿਸਾ ਲਿਆ ਸਫਾਈ ਸੇਵਕ ਯੂਨੀਅਨ ਮਿਉਂਸਪਲ ਐਕਸ਼ਨ ਕਮੇਟੀ ਪੰਜਾਬ ਦੇ ਮੈਂਬਰ ਜ਼ਿਲ੍ਹਾ ਪ੍ਰਧਾਨ ਅਰੁਣ ਗਿੱਲ ਦੀ ਯੋਗ ਅਗਵਾਈ ਵਿੱਚ ਨਗਰ ਕੌਂਸਲ ਜਗਰਾਓਂ ਤੋਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੀ ਅਰਥੀ ਨੂੰ ਵੱਖ ਵੱਖ ਚੌਂਕਾ ਵਿੱਚ ਲਿਜਾਕੇ ਘੜੇ ਭੰਨੇ ਗਏ ਅਤੇ ਰਾਣੀ ਝਾਂਸੀ ਚੌਂਕ ਵਿੱਚ ਮੁੱਖ ਮੰਤਰੀ ਪੰਜਾਬ ਦਾ ਪੁਤਲਾ ਫੂਕ ਕੇ ਜੋਰਦਾਰ ਪਿਟ ਸਿਆਪਾ ਕੀਤਾ ਗਿਆ ਕਾਮਰੇਡ ਕਮਲਜੀਤ ਸਿੰਘ ਖੰਨਾ ਪ੍ਰਧਾਨ ਇਨਕਲਾਬੀ ਕੇਂਦਰ ਪੰਜਾਬ ਵੱਲੋਂ ਸਫਾਈ ਸੇਵਕਾਂ ਅੰਦਰ ਜੋਰਦਾਰ ਭਾਸ਼ਨ ਦੁਆਰਾ ਸੰਘਰਸ਼ ਲਈ ਅਗਾਉਂ ਲਾਮਬੰਦ ਕੀਤਾ ਗਿਆ ਬੁਲਾਰਿਆਂ ਨੇ ਕਿਹਾ ਕਿ ਜੇਕਰ 2 ਜੂਨ ਦੀ ਮੀਟਿੰਗ ਵਿੱਚ ਉਨ੍ਹਾਂ ਦੀਆਂ ਜਾਇਜ ਮੰਗਾਂ ਨੂੰ ਨਾ ਮੰਨਿਆ ਗਿਆ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ ਸੀਵਰੇਜ ਯੂਨੀਅਨ ਪ੍ਰਧਾਨ ਰਾਜ ਕੁਮਾਰ ਸੈਕਟਰੀ ਲਖਵੀਰ ਸਿੰਘ ਨੇ ਬੋਲਦਿਆਂ ਕਿਹਾ ਕਿ ਉਹ ਆਪਣੀਆਂ ਜਾਇਜ ਮੰਗਾਂ ਮਨਵਾਉਣ ਤੋਂ ਬਿਨਾਂ ਕੰਮ ਤੇ ਨਹੀਂ ਜਾਵਾਂਗੇ ਅੱਜ ਦੇ ਪ੍ਰਦਰਸ਼ਨ ਵਿਚ ਗਰੀਨ ਮਿਸ਼ਨ ਪੰਜਾਬ ਦੇ ਪ੍ਰਧਾਨ ਸੱਤਪਾਲ ਸਿੰਘ ਦੇਹਰਕਾ,ਸੇਵਾ ਭਾਰਤੀ ਪ੍ਰਧਾਨ ਨਵੀਨ ਗੁਪਤਾ, ਕਰ ਭਲਾ ਹੋ ਭਲਾ ਤੋਂ ਕਪਿਲ ਨਰੂਲਾ, ਹੈਲਪਿੰਗ ਹੈਂਡ ਤੋਂ ਉਮੇਸ਼ ਛਾਬੜਾ, ਲੋਕ ਸੇਵਾ ਸੁਸਾਇਟੀ ਐਡਵੋਕੇਟ ਸੰਦੀਪ ਗੁਪਤਾ, ਸੈਂਟਰਲ ਵਾਲਮੀਕਿ ਸਭਾ ਇੰਡੀਆ ਸਬ ਆਫਿਸ ਜਗਰਾਉਂ ਤੋਂ ਸ਼ਹਿਰੀ ਪ੍ਰਧਾਨ ਅਮਿਤ ਕਲਿਆਣ, ਸੰਜੂ ਵਰਮਾ, ਅਰਜੁਨ ਰੰਧਾਵਾ, ਭਾਵਾ ਆਦਸ ਤੋਂ ਸਤੀਸ਼ ਬੱਗਾ ਟੀਨਾ ਬੱਗਾ, ਪੀ ਕੇ ਯੂ ਏਕਤਾ ਡਕੌਂਦਾ ਪ੍ਰਧਾਨ ਇੰਦਰਜੀਤ ਧਾਲੀਵਾਲ, ਪੈਂਡੂ ਮਜਦੂਰ ਯੂਨੀਅਨ ਮਿਸਾਲ ਮਦਨ ਸਿੰਘ, ਬਲਦੇਵ ਸਿੰਘ, ਕਰਨੈਲ ਸਿੰਘ ਭੋਲਾ, ਫਾਇਰ ਬ੍ਰਿਗੇਡ ਸਰਵਿਸ ਸਟਾਫ, ਐੰਟੀ ਕਰਫਸ਼ਨ ਫਾਉਂਡੇਸ਼ਨ ਤੋਂ ਕਪਿਲ ਬਾਂਸਲ, ਕੁਲਵੰਤ ਸਿੰਘ ਸਹੋਤਾ, ਕਲੈਰੀਕਲ ਸਟਾਫ ਪ੍ਰਧਾਨ ਵਿਜੇ ਕੁਮਾਰ ਸੈਣੀ, ਜਤਿੰਦਰ ਪਾਲ ਗੋਰਾ ਦਵਿੰਦਰ ਸਿੰਘ, ਵਾਟਰ ਸਪਲਾਈ ਤੋਂ ਜਗਮੋਹਨ ਸਿੰਘ, ਸਟਰੀਟ ਲਾਈਟ ਤੋ ਪਰਮਜੀਤ ਸਿੰਘ ਬੱਬੂ ,ਸਫਾਈ ਯੂਨੀਅਨ ਨਗਰ ਕੌਂਸਲ ਜਗਰਾਓਂ ਦੇ ਸਰਪ੍ਰਸਤ ਸੁਤੰਤਰ ਗਿਲ ਸੈਕਟਰੀ ਰਜਿੰਦਰ ਕੁਮਾਰ ਜੁਆਇੰਟ ਸਕੱਤਰ ਬਲਵੀਰ ਗਿੱਲ, ਗੋਵਰਧਨ, ਅਨੂਪ ਕੁਮਾਰ, ਪ੍ਰਿਥੀਪਾਲ, ਪ੍ਰਦੀਪ ਕੁਮਾਰ, ਭੂਸ਼ਨ ਗਿੱਲ, ਬਿਕਰਮ ਗਿਲ, ਮਿਸ਼ਰੋ ਦੇਵੀ, ਆਸ਼ਾ ਰਾਣੀ, ਨੀਨਾ ਰਾਣੀ, ਕੰਚਨ ਅਤੇ ਸਫਾਈ ਸੈਨਿਕ ਅਤੇ ਨਗਰ ਕੌਂਸਲ ਸਟਾਫ ਹਾਜਰ ਸਨ