ਜਗਰਾਉਂ 31ਮਈ (ਜਸਬੀਰ ਸਿੰਘ / ਜਸਵਿੰਦਰ ਸਿੰਘ ਡਾਂਗੀਆਂ ) ਵਕਫ਼ ਬੋਰਡ ਦੀ ਕਲੋਨੀ ਵਿੱਚ ਇਕ ਵਿਅਕਤੀ ਵੱਲੋਂ ਜ਼ਬਰਦਸਤੀ ਗੇਟ ਕੱਢਣ ਤੇ ਮੁਹੱਲਾ ਨਿਵਾਸੀਆਂ ਵਲੋਂ ਵਿਰੋਧ ਕੀਤਾ ਗਿਆ । ਮੁਹੱਲਾ ਨਿਵਾਸੀਆਂ ਨੇ ਦੱਸਿਆ ਉਸ ਵਿਅਕਤੀ ਨੇ ਆਪਣੇ ਨਾਲ ਤੀਹ ਤੋਂ ਚਾਲੀ ਵਿਅਕਤੀ ਲਿਆ ਕੇ ਉਨ੍ਹਾਂ ਨੂੰ ਸ਼ਰਾਬ ਪਿਆ ਕੇ ਗੁੰਡਾਗਰਦੀ ਦਾ ਨੰਗਾ ਨਾਚ ਕੀਤਾ ਜਦਕਿ ਇਹ ਕਲੋਨੀ ਵਕਫ਼ ਬੋਰਡ ਵੱਲੋਂ ਚਾਰੋਂ ਤਰਫੋਂ ਬੰਦ ਹੈ ਇਸ ਵਿੱਚ ਕਿਸੇ ਗ਼ੈਰ ਆਦਮੀ ਦਾ ਕੋਈ ਹੱਕ ਨਹੀਂ ਹੈ । ਮੁਹੱਲਾ ਨਿਵਾਸੀਆਂ ਨੇ ਦੱਸਿਆ ਕਿ ਸਾਡੀ ਕਲੋਨੀ ਨੂੰ ਇਕ ਹੀ ਗੇਟ ਹੈ ਉਸੇ ਗੇਟ ਵਿੱਚ ਅੰਦਰ ਆਉਣਾ ਤੇ ਉਸੇ ਗੇਟ ਵਿੱਚ ਹੀ ਬਾਹਰ ਜਾਣ ਦਾ ਰਸਤਾ ਹੈ ਜੋ ਇਹ ਨਾਜਾਇਜ਼ ਗੇਟ ਕੱਢਿਆ ਗਿਆ ਹੈ ਉਸ ਨਾਲ ਸਾਡੇ ਪਰਿਵਾਰ ਅਤੇ ਬੱਚਿਆਂ ਨੂੰ ਖ਼ਤਰਾ ਹੈ ਕਿਉਂਕਿ ਕਾਲੋਨੀ ਵਿਚ ਕੋਈ ਵੀ ਗ਼ਲਤ ਅਨਸਰ ਆਉਣ ਦਾ ਡਰ ਹੈ ਇਸ ਕਲੋਨੀ ਵਿੱਚ ਸਾਰੇ ਹੀ ਸਰਕਾਰੀ ਅਤੇ ਬਿਜ਼ਨੈੱਸਮੈਨ ਵਸਨੀਕ ਹਨ ਮੁਹੱਲਾ ਵਾਸੀਆਂ ਵੱਲੋਂ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਇਹੋ ਜਿਹੇ ਗ਼ਲਤ ਅਨਸਰਾਂ ਤੋਂ ਸਾਡੇ ਮੁਹੱਲੇ ਨੂੰ ਬਚਾਇਆ ਜਾ ਸਕੇ