ਦਿੱਲੀ ਸਰਕਾਰ ਵਿੱਚ ਦੀਪਕ ਬਾਲੀ ਜੀ ਨੂੰ ਅਡਵਾਈਜ਼ਰ ਬਣਾਉਣ ਤੇ ਆਮ ਆਦਮੀ ਪਾਰਟੀ ਵਲੋਂ ਕੀਤਾ ਨਿੱਘਾ ਸੁਆਗਤ… ਆਮ ਆਦਮੀ ਪਾਰਟੀ ਪੰਜਾਬ ਦੀ ਮਹਿਲਾ ਵਿੰਗ ਪ੍ਰਧਾਨ ਰਾਜਵਿੰਦਰ ਕੌਰ, ਜ਼ਿਲਾ ਪ੍ਰਧਾਨ ਓਲੰਪੀਅਨ ਸੁਰਿੰਦਰ ਸਿੰਘ ਸੋਢੀ ਅਤੇ ਆਪ ਆਗੁਵਾਂ ਵਲੋਂ ਕੀਤਾ ਗਿਆ ਨਿੱਘਾ ਸੁਵਾਗਤ। ਇਸ ਮੌਕੇ ਤੇ ਪੰਜਾਬ ਮਹਿਲਾ ਵਿੰਗ ਪ੍ਰਧਾਨ ਰਾਜਵਿੰਦਰ ਕੌਰ ਅਤੇ ਜ਼ਿਲਾ ਪ੍ਰਧਾਨ ਓਲੰਪੀਅਨ ਸੁਰਿੰਦਰ ਸਿੰਘ ਸੋਢੀ ਨੇ ਕਿਹਾ ਕਿ ਪੰਜਾਬ ਆਮ ਆਦਮੀ ਪਾਰਟੀ ਇਕਾਈ ਵਲੋਂ ਦੀਪਕ ਬਾਲੀ ਜੀ ਨੂੰ ਜੀ ਆਇਆਂ ਆਖਦੇ ਹਾਂ ਅਤੇ ਉਨਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਆਮ ਆਦਮੀ ਪਾਰਟੀ ਵਿਚ ਹੋਰ ਕਈ ਚੇਹਰੇ ਸ਼ਾਮਿਲ ਕੀਤੇ ਜਾਣਗੇ। ਪੰਜਾਬ ਦੇ ਲੋਕ ਅੱਜ ਆਮ ਆਦਮੀ ਪਾਰਟੀ ਵੱਲ ਉਮੀਦ ਭਾਰੀ ਅੱਖਾਂ ਨਾਲ ਵੇਖਦੇ ਹਨ ਅਤੇ ਪੰਜਾਬ ਦੀ ਨੁਹਾਰ ਬਦਲਣ ਦੀ ਜ਼ਰੂਰਤ ਨੂੰ ਮਹਿਸੂਸ ਕਰ ਰਹੇ ਹਨ। ਨਾਲ ਹੀ ਉਨ੍ਹਾਂ ਨੇ ਉਮੀਦ ਕੀਤੀ ਕਿ ਆਪ ਪਾਰਟੀ ਦੀਆਂ ਨੀਤੀਆਂ ਨੂੰ ਲੈ ਕੇ ਪੰਜਾਬ ਦੇ ਲੋਕਾਂ ਚ ਰੁਝਾਨ ਵਧੇ ਗਾ ਅਤੇ ਆਮ ਆਦਮੀ ਪਾਰਟੀ ਦੇ ਪਰਿਵਾਰ ਚ ਹੋਰ ਵਾਦਾ ਹੋਵੇਗਾ। ਇਸ ਮੌਕੇ ਤੇ ਦੀਪਕ ਬਾਲੀ ਜੀ ਨੇ ਵੀ ਆਪਣੀ ਸਹਿਮਤੀ ਪਾਰਟੀ ਦੇ ਔਦੇਦਰਾ ਨਾਲ ਵਿਖਾਈ ਅਤੇ ਹਰ ਮੌਕੇ ਤੇ ਸਾਥ ਦੇਣ ਦਾ ਵਾਦਾ ਵੀ ਕੀਤਾ। ਨਾਲ ਹੀ ਜ਼ਿਲਾ ਉਪ ਪ੍ਰਧਾਨ ਹਰਚਰਨ ਸਿੰਘ ਸੰਧੂ, ਰਮਣੀਕ ਰੰਧਾਵਾ ਯੂਥ ਵਿੰਗ ਪ੍ਰਧਾਨ, ਬਲਬੀਰ ਸਿੰਘ ਬਲਾਕ ਪ੍ਰਧਾਨ, ਰਮਨ ਕੁਮਾਰ ਪ੍ਰਧਾਨ ਵਾਰਡ ਨੰ 43 ਅਤੇ ਹੋਰ ਆਗੂ ਮੌਜੂਦ ਸਨ।