
ਜਗਰਾਉਂ 1 ਜੂਨ (ਜਸਵਿੰਦਰ ਸਿੰਘ ਡਾਂਗੀਆਂ/ ਜਸਬੀਰ ਸਿੰਘ ) ਪੁਲੀਸ ਵੱਲੋਂ ਆਪਣੇ ਮਹਿਕਮੇ ਦੇ ਅੰਦਰ ਆਪਣੇ ਪੁਲੀਸ ਫੋਰਸ ਨੂੰ ਵਧੀਆ ਸੇਵਾਵਾਂ ਦੇ ਬਦਲੇ ਹਮੇਸ਼ਾਂ ਹੀ ਉਨ੍ਹਾਂ ਨੂੰ ਤਰੱਕੀ ਦੇ ਕੇ ਉਨ੍ਹਾਂ ਦੀ ਹੌਸਲਾ ਅਫ਼ਜ਼ਾਈ ਕੀਤੀ ਜਾਂਦੀ ਹੈ । ਇਸੇ ਤਰ੍ਹਾਂ ਐੱਸ ਪੀ ਮੈਡਮ ਗੁਰਮੀਤ ਕੌਰ ਵੱਲੋਂ ਸਿਪਾਹੀ ਹਰਦੀਪ ਸਿੰਘ ਨੂੰ ਫੀਤੀਆਂ ਲਗਾ ਕੇ ਉਸ ਨੂੰ ਹੌਲਦਾਰ ਬਣਾਇਆ ਗਿਆ । ਹਰਦੀਪ ਸਿੰਘ ਪਹਿਲਾਂ ਥਾਣਾ ਸਿੱਧਵਾਂ ਬੇਟ ਵਿਖੇ ਸਹਾਇਕ ਮੁਨਸ਼ੀ ਦੇ ਤੌਰ ਤੇ ਆਪਣੀ ਸੇਵਾ ਨਿਭਾ ਚੁੱਕਾ ਹੈ ਅਤੇ ਅੱਜਕੱਲ੍ਹ ਹਰਦੀਪ ਸਿੰਘ ਸਾਂਝ ਕੇਂਦਰ ਹਠੂਰ ਵਿਖੇ ਆਪਣੀ ਸੇਵਾ ਨਿਭਾਅ ਰਿਹਾ ਹੈ । ਹਰਦੀਪ ਸਿੰਘ ਆਪਣੀ ਤਰੱਕੀ ਤੋਂ ਕਾਫੀ ਖੁਸ਼ ਨਜ਼ਰ ਆ ਰਿਹਾ ਸੀ ਇਸ ਮੌਕੇ ਐੱਸ ਪੀ ਮੈਡਮ ਗੁਰਮੀਤ ਕੌਰ ਨੇ ਕਿਹਾ ਕਿ ਹਰਦੀਪ ਸਿੰਘ ਨੂੰ ਉਸ ਦੀਆਂ ਵਧੀਆ ਸੇਵਾਵਾਂ ਦੇ ਬਦਲੇ ਅੱਜ ਫੀਤੀਆਂ ਲਗਾਈਆਂ ਗਈਆਂ ਹਨ ਅਤੇ ਉਨ੍ਹਾਂ ਕਿਹਾ ਕਿ ਹਰਦੀਪ ਸਿੰਘ ਨੇ ਹਮੇਸ਼ਾ ਈਮਾਨਦਾਰੀ ਅਤੇ ਤਨਦੇਹੀ ਨਾਲ ਡਿਊਟੀ ਨਿਭਾਈ ਹੈ ਅਤੇ ਅੱਜ ਸਰਕਾਰ ਵੱਲੋਂ ਉਸ ਦਾ ਬਣਦਾ ਮਾਣ ਸਨਮਾਨ ਕੀਤਾ ਗਿਆ ਹੈ । ਇਸ ਮੌਕੇ ਤੇ ਏ ਐੱਸ ਆਈ ਇੰਦਰਜੀਤ ਸਿੰਘ ਅਤੇ ਏਐਸਆਈ ਸਤਵੀਰ ਸਿੰਘ ਵੀ ਮੌਜੂਦ ਸਨ