ਸਿਪਾਈ ਕਿਰਨਦੀਪ ਕੌਰ ਦੀ ਹੋਈ ਤਰੱਕੀ ਐੱਸਐੱਸਪੀ ਚਰਨਜੀਤ ਸਿੰਘ ਸੋਹਲ ਵੱਲੋਂ ਕਿਰਨਦੀਪ ਕੌਰ ਨੂੰ ਫੀਤੀਆਂ ਲਗਾ ਕੇ ਹੌਲਦਾਰ ਬਣਾਇਆ
ਜਗਰਾਉਂ 5 ਜੂਨ (ਜਸਵਿੰਦਰ ਸਿੰਘ ਡਾਂਗੀਆਂ /ਜਸਬੀਰ ਸਿੰਘ )ਪੁਲੀਸ ਵੱਲੋਂ ਆਪਣੇ ਮਹਿਕਮੇ ਦੇ ਅੰਦਰ ਆਪਣੇ ਪੁਲਸ ਫੋਰਸ ਨੂੰ ਵਧੀਆ ਸੇਵਾਵਾਂ ਦੇ ਬਦਲੇ ਹਮੇਸ਼ਾਂ ਯੂਨੀਅਨ ਤਰੱਕੀ ਦੇ ਕੇ ਉਨ੍ਹਾਂ ਦੀ ਹੌਸਲਾ ਅਫ਼ਜ਼ਾਈ ਕੀਤੀ ਜਾਂਦੀ ਹੈ । ਇਸੇ ਤਰ੍ਹਾਂ ਹੀ ਪੁਲੀਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਐੱਸਐੱਸਪੀ ਚਰਨਜੀਤ ਸਿੰਘ ਸੋਹਲ ਵੱਲੋਂ ਕਿਰਨਦੀਪ ਕੌਰ ਨੂੰ ਫੀਤੀਆਂ ਲਗਾ ਕੇ ਹੌਲਦਾਰ ਬਣਾਇਆ ਗਿਆ । ਇਸ ਮੌਕੇ ਉਨ੍ਹਾਂ ਦੇ ਨਾਲ ਐੱਸ ਆਈ ਮੇਜਰ ਸਿੰਘ (ਇੰਚਾਰਜ ਲਿਟੀਗੇਸ਼ਨ ਬਰਾਂਚ ) ਵੀ ਮੌਜੂਦ ਸਨ । ਕਿਰਨਦੀਪ ਕੌਰ ਪਹਿਲਾਂ ਥਾਣਾ ਸਦਰ ਜਗਰਾਉਂ ਵਿਖੇ ਆਪਣੀ ਸੇਵਾ ਨਿਭਾਅ ਰਹੇ ਸਨ ਅਤੇ ਉਸ ਤੋਂ ਬਾਅਦ ਕਿਰਨਦੀਪ ਕੌਰ ਨੇ ਥਾਣਾ ਸਦਰ ਜਗਰਾਉਂ ਵਿਖੇ ਹੀ ਸਾਂਝ ਕੇਂਦਰ ਵਿਖੇ ਆਪਣੀ ਸੇਵਾ ਨੂੰ ਨਿਭਾਇਆ ।ਉਸ ਤੋਂ ਬਾਅਦ ਕੰਟਰੋਲ ਰੂਮ ਜਗਰਾਉਂ ਵਿਖੇ ਆਪਣੀ ਸੇਵਾ ਨੂੰ ਨਿਭਾਇਆ। ਹੁਣ ਉਹ ਬਤੌਰ ਕੰਪਿਊਟਰ ਅਪਰੇਟਰ ਲਿਟੀਗੇਸ਼ਨ ਬ੍ਰਾਂਚ ਵਿਖੇ ਆਪਣੀ ਸੇਵਾ ਨਿਭਾ ਰਹੇ ਹਨ । ਇਸ ਮੌਕੇ ਐੱਸ ਆਈ ਮੇਜਰ ਸਿੰਘ ਨੇ ਕਿਹਾ ਕਿ ਕਿਰਨਦੀਪ ਕੌਰ ਦੀਆਂ ਵਧੀਆ ਸੇਵਾਵਾਂ ਦੇ ਬਦਲੇ ਅੱਜ ਫੀਤੀਆਂ ਲਗਾਈਆਂ ਗਈਆਂ ਹਨ । ਉਨ੍ਹਾਂ ਕਿਹਾ ਕਿ ਕਿਰਨਦੀਪ ਕੌਰ ਨੇ ਹਮੇਸ਼ਾਂ ਇਮਾਨਦਾਰੀ ਤੇ ਤਨਦੇਹੀ ਨਾਲ ਡਿਊਟੀ ਨਿਭਾਈ ਹੈ ਅਤੇ ਅੱਜ ਸਰਕਾਰ ਵੱਲੋਂ ਉਸ ਦਾ ਬਣਦਾ ਮਾਣ ਸਨਮਾਨ ਕੀਤਾ ਗਿਆ ਹੈ ।