ਪੰਜਾਬ ਮਹਿਲਾ ਵਿੰਗ ਦੀ ਪ੍ਰਧਾਨ ਰਾਜਵਿੰਦਰ ਕੌਰ, ਜ਼ਿਲਾ ਪ੍ਰਧਾਨ ਸੁਰਿੰਦਰ ਸਿੰਘ ਸੋਢੀ, ਦਿਹਾਤੀ ਪ੍ਰਧਾਨ ਪ੍ਰਿੰਸੀਪਲ ਪ੍ਰੇਮ ਕੁਮਾਰ ਅਤੇ ਜ਼ਿਲਾ ਸਕੱਤਰ ਸੁਭਾਸ਼ ਸ਼ਰਮਾ ਨੇ ਅੱਜ ਪ੍ਰੈਸ ਕਾਨਫਰੰਸ ਵਿਚ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਦੇ ਘੁਟਾਲੇ ਦਿਨ ਬ ਦਿਨ ਉਜਾਗਰ ਹੋ ਰਹੇ ਹਨ, ਰਾਜਵਿੰਦਰ ਕੌਰ ਅਤੇ ਸੋਢੀ ਨੇ ਕਿਹਾ ਪੰਜਾਬ ਸਰਕਾਰ ਨੇ ਪਹਿਲਾਂ 837 ਰੁਪਏ ਦੇ ਵਿੱਚ ਫਤਹਿ ਕਿੱਟਾਂ ਖਰੀਦੀਆਂ, ਉਸਤੋਂ ਬਾਅਦ 3 ਅਪ੍ਰੈਲ 2021 ਨੂੰ 940 ਰੁਪਏ ਵਿੱਚ ਖਰੀਦੀਆਂ ਫੇਰ 20 ਅਪ੍ਰੈਲ 2021 ਨੂੰ ਦੂਸਰਾ ਟੈਂਡਰ ਲਗਾਇਆ ਗਿਆ ਜਿਸ ਵਿਚ ਇਕ ਕਿੱਟ ਦੀ ਕੀਮਤ 1226 ਰੁਪਏ ਲਗਾਏ ਗਏ ਅਤੇ ਗ੍ਰੈਂਡ ਵੇਂ ਨਾਮ ਦੀ ਕੰਪਨੀ ਨੂੰ 50 ਹਜਾਰ ਕਿੱਟਾਂ ਦਾ ਟੈਂਡਰ ਦਿੱਤਾ ਗਿਆ। ਹੈਰਾਨੀ ਦੀ ਗੱਲ ਇਹ ਹੈ ਕਿ ਇਸ ਕੰਪਨੀ ਦੇ ਕੋਲ ਮੈਡੀਕਲ ਦਾ ਲਾਇਸੈਂਸ ਵੀ ਨਹੀਂ ਹੈ, ਫੇਰ 7 ਮਈ 2021 ਨੂੰ ਤੀਸਰਾ ਟੈਂਡਰ ਲਗਾਇਆ ਗਿਆ ਜਿਸ ਵਿਚ 150,000 ਕਿੱਟਾਂ ਲਈ 1338 ਰੁਪਏ ਕੀਮਤ ਰਹੀ ਗਈ। ਪਹਿਲੇ ਟੈਂਡਰ ਵਿਚ 837 ਰੁਪਏ ਮਿਲ ਰਹੀ ਫਤਹਿ ਕਿੱਟ,ਤੀਸਰੇ ਟੈਂਡਰ ਵਿਚ 1338 ਰੁਪਏ ਹੋ ਗਈ,ਇਸ ਤਰ੍ਹਾਂ 500 ਰੁਪਏ ਜਿਆਦਾ ਮਹਿੰਗੀ ਫਤਹਿ ਕਿੱਟ ਲਈ ਗਈ। ਇਸ ਤੋਂ ਸਾਫ ਜ਼ਾਹਿਰ ਹੁੰਦਾ ਹੈ ਕਿ ਸਰਕਾਰ ਦੀ ਨੀਅਤ ਚ ਖ਼ੋਟ ਹੈ ਅਤੇ ਕੈਪਟਨ ਅਮਰਿੰਦਰ ਸਿੰਘ ਲੋਕਾਂ ਦੀਆਂ ਸਰਕਾਰੀ ਸੇਵਾਵਾਂ ਵਿਚੋਂ ਘਪਲੇ ਕਰ ਕੇ ਪ੍ਰਧਾਨਮੰਤਰੀ ਮੋਦੀ ਦੀ ਆਪਦਾ’ਚ ਅਵਸਰ ਵਾਲੀ ਨੀਤੀ ਦੀ ਪਾਲਣਾ ਕਰ ਰਹੇ ਹਨ। ਹੁਣ ਸਰਕਾਰ ਨੇ ਰਾਸ਼ਟਰੀ ਸਿਹਤ ਮਿਸ਼ਨ ਦੇ ਡਾਇਰੈਕਟਰ ( ਵਿੱਤ) ਨੀਰਜ ਸਿੰਗਲਾ, ਜਿਨਾਂ ਨੂੰ ਕਰੋਨਾ ਨਾਲ ਸੰਬੰਧਿਤ ਦਵਾਈਆਂ ਅਤੇ ਹੋਰ ਉਪਕਰਣ ਖਰੀਦਣ ਦਾ ਅਧਿਕਾਰ ਸੀ ਅਤੇ ਨਾਲ ਹੀ ਫਤਹਿ ਕਿੱਟ ਖਰੀਦਣ ਲਈ ਟੈਂਡਰ ਪਾਸ ਕੀਤਾ ਸੀ, ਉਨਾਂ ਨੂੰ ਆਪਣੇ ਅਹੁਦੇ ਤੋਂ ਹਟਾ ਦਿੱਤਾ ਹੈ। ਨੀਰਜ ਸਿੰਗਲਾ ਨੂੰ ਉਨਾਂ ਦੇ ਅਹੁਦੇ ਤੋਂ ਹਟਾਏ ਜਾਣ ਨਾਲ ਇਹ ਸਾਫ ਹੋ ਗਿਆ ਹੈ ਕਿ ਸਰਕਾਰ ਖੁਦ ਮੰਨਦੀ ਹੈ ਫਤਹਿ ਕਿੱਟਾਂ ਦੀ ਖਰੀਦ ਵਿੱਚ ਘੁਟਾਲਾ ਹੋਇਆ। ਨੀਰਜ ਸਿੰਗਲਾ ਦੇ ਸਮੇਂ ਸਮੇਂ ਤੇ ਇਲਜ਼ਾਮ ਲਗਦੇ ਰਹੇ ਹਨ ਕਿ ਉਹ ਸਰਕਾਰ ਦੇ ਨੇੜੇ ਹੁੰਦੇ ਹੋਏ ਕਈ ਤਰਾਂ ਦੇ ਭਰਿਸ਼ਟਾਚਾਰ ਵਿੱਚ ਸ਼ਾਮਿਲ ਰਿਹਾ ਹੈ।ਰਾਜਵਿੰਦਰ ਕੌਰ ਮਹਿਲਾ ਵਿੰਗ ਪੰਜਾਬ ਪ੍ਰਧਾਨ ਨੇ ਕਿਹਾ ਕੈਪਟਨ ਅਮਰਿੰਦਰ ਸਿੰਘ ਇਹਨਾਂ ਸਾਰੇ ਘੁਟਾਲਿਆਂ ਦੇ ਮੁਖੀ ਹਨ ਅਤੇ ਆਮ ਜਨਤਾ ਨੂੰ ਝੂਠ ਬੋਲਣ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੂੰ ਮਹਾਰਤ ਹਾਸਿਲ ਹੈ, ਕੈਪਟਨ ਅਮਰਿੰਦਰ ਸਿੰਘ ਨੇ ਜਗ੍ਹਾ ਜਗ੍ਹਾ ਆਪਣੇ ਝੂਠੇ ਬੋਰਡ ਲਗਾ ਕੇ ਆਮ ਲੋਕਾਂ ਨੂੰ ਘੁੰਮਰਾਹ ਕਰ ਰਹੇ ਹਨ ਕਿ ਅਸੀਂ ਪੰਜ ਰੁਪਏ ਯੂਨਿਟ ਬਿਜਲੀ ਦੇ ਰਹੇ ਹਾਂ ਤੇ 9604 ਸਮਾਰਟ ਸਕੂਲ ਤਿਆਰ ਕੀਤੇ ਹਨ ਅਤੇ ਲੱਖਾਂ ਲੋਕਾਂ ਨੂੰ ਨੌਕਰੀ ਦੇ ਦੇਣ ਦਾ ਝੂਠਾ ਦਾਵਾ ਕਰ ਰਹੇ ਹਨ ਅਤੇ ਨਸ਼ੇ ਨੂੰ ਠੱਲ ਪਾਉਣ ਲਈ ਹਜਾਰਾਂ ਦੀ ਗਿਣਤੀ ਵਿਚ ਤਸਕਰਾਂ ਨੂੰ ਫੜ ਲੈਣ ਦਾ ਦਾਵਾ ਕਰ ਰਹੇ ਹਨ। ਜਦ ਕਿ ਦੂਸਰੇ ਪਾਸੇ ਕੈਪਟਨ ਅਮਰਿੰਦਰ ਸਿੰਘ ਅਤੇ ਉਹਨਾਂ ਦੇ ਮੰਤਰੀਆਂ ਨੇ ਘਪਲਿਆਂ ਤੋਂ ਇਲਾਵਾ ਕੋਈ ਵੀ ਵਾਦਾ ਪੂਰਾ ਨਹੀਂ ਕੀਤਾ, ਇਸ ਲਈ ਕੈਪਟਨ ਅਮਰਿੰਦਰ ਨੈਤਿਕਤਾ ਦੇ ਆਧਾਰ ਤੇ ਅਸਤੀਫਾ ਦੇਣ।