ਦਾਣਾ ਮੰਡੀ ਚ ਸੀਆਈਏ ਸਟਾਫ ਦੇ ਦੋ ਥਾਣੇਦਾਰਾਂ ਦੇ
ਜਗਰਾਉਂ 08 ਜੂਨ (ਜਸਵਿੰਦਰ ਸਿੰਘ ਡਾਂਗੀਆਂ /ਜਸਬੀਰ ਸਿੰਘ ) ਪਿਛਲੇ ਦਿਨੀਂ ਨਵੀਂ ਦਾਣਾ ਮੰਡੀ ਵਿੱਚ ਸੀਆਈਏ ਸਟਾਫ ਦੇ ਦੋ ਥਾਣੇਦਾਰ ਭਗਵਾਨ ਸਿੰਘ ਅਤੇ ਦਲਵਿੰਦਰਜੀਤ ਸਿੰਘ ਨੂੰ ਕਤਲ ਕਰ ਦਿੱਤਾ ਗਿਆ ਸੀ । ਪੁਲੀਸ ਵੱਲੋਂ ਆਪਣੀ ਚੁਸਤੀ ਫੁਰਤੀ ਅਤੇ ਸੂਝ ਬੂਝ ਨਾਲ ਚਾਰ ਕਾਤਲਾਂ ਵਿੱਚੋਂ ਗੈਂਗਸਟਰ ਬਲਜਿੰਦਰ ਸਿੰਘ , ਗੁਰਚਰਨ ਸਿੰਘ ਅਤੇ ਦਰਸ਼ਨ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਪਰ ਇਕ ਗੈਂਗ ਦਾ ਮੁੱਖ ਸਰਗਨਾ ਜੈਪਾਲ ਭੁੱਲਰ ਅਤੇ ਉਸ ਦੇ ਸਾਥੀ ਅਜੇ ਵੀ ਪੁਲਸ ਗ੍ਰਿਫਤ ਤੋਂ ਬਾਹਰ ਹੈ । ਗ੍ਰਿਫ਼ਤਾਰ ਕੀਤੇ ਹੋਏ ਗੈਂਗਸਟਰਾਂ ਨੂੰ ਅੱਜ ਪੁਲਸ ਵੱਲੋਂ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਗਿਆ ਪੁਲੀਸ ਵੱਲੋਂ ਇਨ੍ਹਾਂ ਗੈਂਗਸਟਰਾਂ ਦੇ ਖਿਲਾਫ ਤਿੰਨ ਦਿਨ ਦਾ ਰਿਮਾਂਡ ਹੋਰ ਲੈ ਲਿਆ ਗਿਆ । ਜਾਣਕਾਰੀ ਦਿੰਦੇ ਹੋਏ ਸੀਆਈਏ ਇੰਚਾਰਜ ਨਿਸ਼ਾਨ ਸਿੰਘ ਨੇ ਦੱਸਿਆ ਕਿ ਅਸੀਂ ਅੱਜ ਇਨ੍ਹਾਂ ਗੈਂਗਸਟਰਾਂ ਦੇ ਖਿਲਾਫ ਤਿੰਨ ਦਿਨਾਂ ਦਾ ਰਿਮਾਂਡ ਲੈ ਲਿਆ ਹੈ ਅਤੇ ਇਨ੍ਹਾਂ ਕੋਲੋਂ ਹੋਰ ਵੀ ਕਈ ਖੁਲਾਸੇ ਹੋਣ ਦੀ ਉਮੀਦ ਹੈ। ਉਨ੍ਹਾਂ ਕਿਹਾ ਜੋ ਇਨ੍ਹਾਂ ਦੇ ਸਾਥੀ ਫ਼ਰਾਰ ਹਨ ਉਨ੍ਹਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ ।