ਜਿਲ੍ਹਾ ਜਲੰਧਰ (ਦਿਹਾਤੀ) ਦੇ ਸੀ.ਆਈ.ਏ. ਸਟਾਫ-੨ ਵਲੋ ੨੦੦ ਗ੍ਰਾਮ ਹੈਰੋਇਨ ਸਮੇਤ ੦੨
ਨਸ਼ਾ ਤਸਕਰਾਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਗਈ।
ਸ੍ਰੀ ਨਵੀਨ ਸਿੰਗਲਾ ਆਈ.ਪੀ.ਅ ੈੱਸ. ਸੀਨੀਅਰ ਪੁਲਿਸ ਕਪਤਾਨ, ਜਲੰਧਰ
(ਦਿਹਾਤੀ) ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ਼੍ਰੀ ਮਨਪ੍ਰੀਤ ਸਿੰਘ ਢਿੱਲੋਂ ਪੀ.ਪੀ.ਐਸ ਪੁਲਿਸ ਕਪਤਾਨ,
ਇਨਵੈਸਟੀਗੇਸ਼ਨ ਜਲੰਧਰ ਦਿਹਾਤੀ ਅਤੇ ਰਣਜੀਤ ਸਿੰਘ ਬਦੇਸ਼ਾ ਪੀ.ਪੀ.ਐਸ ਉਪ ਪੁਲਿਸ ਕਪਤਾਨ,
ਡਿਟੈਕਟਿਵ ਜਲੰਧਰ ਦਿਹਾਤੀ, ਦੀ ਰਹਿਨੁਮਾਈ ਹੇਠ ਸੀ.ਆਈ.ਏ ਸਟਾਫ-੨ ਜਲੰਧਰ ਦਿਹਾਤੀ ਦੇ ਇੰਚਾਰਜ
ਸਬ-ਇੰਸਪੈਕਟਰ ਪੁਸ਼ਪ ਬਾਲੀ ਦੀ ਟੀਮ ਵੱਲੋ ੦੨ ਨਸ਼ਾ ਤਸਕਰਾਂ ਨੂੰ ੨੦੦ ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ
ਗਿਆ ਹੈ।
ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਮਨਪ੍ਰੀਤ ਸਿੰਘ ਢਿੱਲੋਂ ਪੀ.ਪੀ.ਐਸ.
ਪੁਲਿਸ ਕਪਤਾਨ, ਇਨਵੈਸਟੀਗੇਸ਼ਨ ਜਲੰਧਰ ਦਿਹਾਤੀ ਨ ੇ ਦੱਸਿਆ ਕਿ ਮਿਤੀ ੧੧.੦੬.੨੦੨੧ ਨੂੰ ਸੀ.ਆਈ.ਏ
ਸਟਾਫ-੨ ਜਲੰਧਰ ਦਿਹਾਤੀ ਦੇ ਇੰਚਾਰਜ ਸਬ-ਇੰਸਪੈਕਟਰ ਪੁਸ਼ਪ ਬਾਲੀ ਨੂੰ ਗੁਪਤ ਸੂਚਨਾ ਮਿਲਣ ਤੇ
ਏ.ਐਸ.ਆਈ ਗੁਰਮੀਤ ਰਾਮ ਦੀ ਨਿਗਰਾਨੀ ਵਿੱਚ ਵਿਸ਼ੇਸ਼ ਟੀਮ ਤਿਆਰ ਕੀਤੀ ਗਈ। ਜਿਸਤੇ
ਏ.ਐਸ.ਆਈ ਗੁਰਮੀਤ ਰਾਮ ਅਤੇ ਸੀ.ਆਈ.ਏ ਸਟਾਫ-੨ ਦੀ ਪੁਲਿਸ ਪਾਰਟੀ ਵੱਲੋ ਨੇੜੇ ਰੇਲਵੇ ਸ਼ਟੇਸ਼ਨ,
ਕਪੂਰਥਲਾ ਰੋਡ, ਕਰਤਾਰਪੁਰ ਵਿਖੇ ਚੈਕਿੰਗ ਦੌਰਾਨ ੦੨ ਨੋਜਵਾਨ ਰਣਬੀਰ ਸਿੰਘ ਉਰਫ ਬੀਰ (ਉਮਰ ੧੯
ਸਾਲ) ਪੁੱਤਰ ਬਲਜਿੰਦਰ ਸਿੰਘ ਵਾਸੀ ਮਡਰੀ ਕਲਾਂ, ਥਾਣਾ ਮਜੀਠਾ ਜਿਲ੍ਹਾ ਅੰਮ੍ਰਿਤਸਰ ਅਤੇ ਗਗਨਦੀਪ ਸਿੰਘ
ਉਰਫ ਗੱਗਾ ਉਮਰ (੨੫ ਸਾਲ) ਪੁੱਤਰ ਸ਼ਮਸੇਰ ਸਿੰਘ ਵਾਸੀ ਪੱਤੀ ਨੰਦ ਕੀ ਪਿੰਡ ਬੁੰਡਾਲਾ, ਥਾਣਾ ਜੰਡਿਆਲਾ
ਗੁਰੂ ਜਿਲ੍ਹਾ ਅੰਮ੍ਰਿਤਸਰ ਨੂੰ ਕਾਬੂ ਕਰਕੇ ਇਹਨਾਂ ਦੋਵਾ ਪਾਸੋ ੧੦੦/੧੦੦ ਗ੍ਰਾਮ ਹੌਰਇਨ ਕੁੱਲ ੨੦੦ ਗ੍ਰਾਮ
ਹੈਰੋਇਨ ਦੀ ਬ੍ਰਾਮਦਗੀ ਕੀਤੀ ਗਈ ਹੈ।ਦੋਸ਼ੀਆ ਦੇ ਖਿਲਾਫ ਮੁਕੱਦਮਾ ਨੰਬਰ ੯੪ ਮਿਤੀ ੧੧.੦੬.੨੦੨੧ ਅ/ਧ
੨੧-ਬੀ-੬੧-੮੫ ਐਨ.ਡੀ.ਪੀ.ਐਸ ਐਕਟ ਥਾਣਾ ਕਰਤਾਰਪੁਰ ਜਲ ੰਧਰ (ਦਿਹਾਤੀ) ਦਰਜ ਰਜਿਸਟਰ ਕੀਤਾ
ਗਿਆ ਹੈ ਅਤ ੇ ਮੁਕੱਦਮਾ ਦੀ ਤਫਤੀਸ਼ ਸੀ.ਆਈ.ਏ ਸਟਾਫ-੨ ਦੀ ਪੁਲਿਸ ਵੱਲੋ ਕੀਤੀ ਜਾ ਰਹੀ ਹੈ। ਦੋਸ਼ੀਆ
ਨੇ ਆਪਣੀ ਪੁੱਛ-ਗਿੱਛ ਵਿੱਚ ਰਣਬੀਰ ਸਿੰਘ ਉਰਫ ਬੀਰ ਅਤੇ ਗਗਨਦੀਪ ਸਿੰਘ ਉਰਫ ਗੱਗਾ ਉਕਤ ਨੇ
ਦੱਸਿਆ ਕਿ ਉਹਨਾਂ ਦੋਵਾ ਨੇ ੧੦+੨ ਤੱਕ ਪੜਾਈ ਕੀਤੀ ਹੈ ਅਤੇ ਪੜਾਈ ਤੋ ਬਾਅਦ ਉਹ ਵਿਹਲੇ ਹੀ ਹਨ।
ਥੋੜੇ ਸਮੇਂ ਵਿੱਚ ਜਿਆਦਾ ਪੈਸਾ ਕਮਾਉਣ ਦੇ ਲਾਲਚ ਵਿੱਚ ਉਹ ਦੋਵੇਂ ਰਲਕੇ ਪਿੱਛਲੇ ਕੁਝ ਸਮੇਂ ਤੋ ਹੈਰੋਇਨ
ਵੇਚਣ ਦਾ ਧੰਦਾ ਕਰਨ ਲੱਗ ਪਏ। ਇਹ ਹੈਰੋਇਨ ਉਹਨਾਂ ਨੇ ਸੁਭਾਨਪੁਰ, ਜਿਲ੍ਹਾ ਕਪੂਰਥਲਾ ਤੋ ਹਾਸਲ ਕੀਤੀ
ਸੀ ਅਤੇ ਇਸਦੀ ਡਿਲਵਰੀ ਦੇਣ ਲਈ ਉਹ ਰੇਲਵੇ ਸ਼ਟੇਸ਼ਨ ਕਰਤਾਰਪੁਰ ਕੋਲ ਆਏ ਸਨ ਜਿ ੱਥੇ ਪੁਲਿਸ ਨ ੇ
ਇਹਨਾਂ ਦੋਵਾਂ ਨੂੰ ਕਾਬੂ ਕਰ ਲਿਆ।ਦੋਸ਼ੀਆ ਨੂੰ ਅਦਾਲਤ ਵਿੱਚ ਪੇਸ਼ ਕਰਕੇ ੦੨ ਦਿਨ ਦਾ ਪੁਲਿਸ ਰਿਮਾਂਡ
ਹਾਸਲ ਕੀਤਾ ਗਿਆ ਹੈ। ਦੋਸ਼ੀਆ ਪਾਸੋ ਡੰਘਾਈ ਨਾਲ ਪੁੱਛ-ਗਿੱਛ ਕੀਤੀ ਜਾ ਰਹੀ ਹੈ।ਅਤੇ ਹੋਰ ਵੀ ਖੁਲਾਸੇ
ਹੋਣ ਦੀ ਸੰਭਾਵਨਾ ਹੈ ।
ਕੁੱਲ ਬ੍ਰਾਮਦਗੀ :-
੨੦੦ ਗ੍ਰਾਮ ਹੈਰੋਇਨ