ਜਗਰਾਉਂ 15ਜੂਨ (ਜਸਬੀਰ ਸਿੰਘ/ ਜਸਵਿੰਦਰ ਸਿੰਘ ਡਾਂਗੀਆਂ ) 258 ਵੇਂ ਦਿਨ ਚ ਦਾਖਲ ਹੋਏ ਸਥਾਨਕ ਰੇਲ ਪਾਰਕ ਚ ਚੱਲ ਰਹੇ ਸੰਘਰਸ਼ ਮੋਰਚੇ ਚ ਤੇਲ ਡੀਜਲ , ਸਰੋਂ ਦੇ ਤੇਲ, ਰਿਫਾਇੰਡ, ਅਤੇ ਆਮ ਵਸਤਾਂ ਦੀਆਂ ਕੀਮਤਾਂ ਚ ਅੰਨਾ ਵਾਧੇ ਖਿਲਾਫ ਤਿੱਖੇ ਰੋਸ ਦਾ ਇਜ਼ਹਾਰ ਕੀਤਾ। ਇਸ ਸਮੇਂ ਕਿਸਾਨਾਂ ਮਜਦੂਰਾਂ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸਾਬਕਾ ਜਿਲਾ ਪ੍ਰਧਾਨ ਨਿਰਮਲ ਸਿੰਘ ਭਮਾਲ ਨੇ ਸੰਬੋਧਨ ਕਰਦਿਆਂ ਕੇਂਦਰ ਸਰਕਾਰ ਦੇ ਨਵੇਂ ਫਰਮਾਨ ਕਿ ਜਿਹੜਾ ਸੂਬਾ ਖੇਤੀ ਸਬਸਿਡੀਆਂ ਖਤਮ ਕਰੇਗਾ ਉਸ ਨੂੰ ਵਧ ਤੋਂ ਵਧ ਕੇਂਦਰ ਸਰਕਾਰ ਵਲੋਂ ਵਧ ਤੋਂ ਵਧ ਕਰਜਾ ਦਿਤਾ ਜਾਵੇਗਾ, ਇਕ ਨਵੀਂ ਚਾਲ ਹੈ।ਉਨਾਂ ਕਿਹਾ ਕਿ ਇਹ ਫਰਮਾਨ ਅਸਲ ਚ ਕਾਲੇ ਕਨੂੰਨ ਲਾਗੂ ਕਰਨ ਦਾ ਅਮਲ ਹੈ। ਉਨਾਂ ਦਸਿਆ ਕਿ ਅਜ ਲੁਧਿਆਣਾ ਜਿਲੇ ਚੋਂ ਔਰਤਾਂ ਦੇ ਅਨੇਕਾਂ ਜਥੇ ਟਿਕਰੀ ਬਾਰਡਰ ਵਲ ਨੂੰ ਕੂਚ ਕੀਤੇ ਹਨ। ਇਸ ਸਮੇਂ ਬੋਲਦਿਆਂ ਕਿਸਾਨ ਆਗੂ ਲਾਡੀ ਹਠੂਰ ਨੇ ਕਿਹਾ ਕਿ ਦਿੱਲੀ ਧਰਨੇ ਦੇ 200 ਦਿਨ ਪੂਰੇ ਹੋਣ ਤੇ ,ਐਮਰਜੈਂਸੀ ਜਿਹੇ ਫਾਸ਼ੀ ਹੱਲੇ ਦੀ ਵਰੇਗੰਢ ਤੇ ਸੰਯੁਕਤ ਕਿਸਾਨ ਮੋਰਚੇ ਵਲੋਂ ਪੂਰੇ ਦੇਸ਼ ਚ ਗਵਰਨਰਾਂ ਦੇ ਘਰਾਂ ਅੱਗੇ ਧਰਨੇ ਦਿੱਤੇ ਜਾ ਰਹੇ ਹਨ ,ਜਿਸ ਲਈ ਆਪਾਂ ਜੋਰ ਨਾਲ ਪਿੰਡਾਂ ਚ ਤਿਆਰੀ ਸ਼ੁਰੂ ਕਰੀਏ। ਇਸ ਸਮੇਂ ਧਰਨਾਕਾਰੀਆਂ ਨੇ ਮੋਦੀ ਸਰਕਾਰ ਤੋਂ ਬੇਲਗਾਮ ਮਹਿੰਗਾਈ ਨੂੰ ਨੱਥ ਪਾਉਣ ਦੀ ਮੰਗ ਕਰਦਿਆਂ ਜੋਰਦਾਰ ਨਾਅਰੇਬਾਜੀ ਕੀਤੀ। ਅੱਜ ਦੇ ਧਰਨੇ ਚ ਪਿੰਡ ਭਮਾਲ ਤੇ ਹਠੂਰ ਦੇ ਕਿਸਾਨਾਂ ਤੇ ਮਜਦੂਰਾਂ ਨੇ ਭਾਗ ਲਿਆ। ਅਜ ਦੇ ਧਰਨੇ ਚ ਧਰਮ ਸਿੰਘ ਸੂਜਾਪੁਰ , ਹਰਬੰਸ ਸਿੰਘ ਬਾਰਦੇਕੇ, ਬਲਦੇਵ ਸਿੰਘ ਫੌਜੀ,ਜਗਜੀਤ ਸਿੰਘ ਮਲਕ,ਮਦਨ ਸਿੰਘ ਹਾਜ਼ਰ ਸਨ।