ਬਾਬਾ ਸਾਹਿਬ ਡਾ ਭੀਮ ਰਾਓ ਅੰਬੇਡਕਰ ਜੀ ਦੁਆਰਾ ਦਿੱਤਾ ਨਾਅਰਾ ਹਰ ਜਾਬਰ ਤੇ ਜੁਲਮ ਵਿਰੁੱਧ ਇਨਸਾਫ ਲਈ ਸਿੱਧ ਹੋ ਸਕਦਾ ਸਭ ਤੋਂ ਵੱਡਾ ਹਥਿਆਰ – ਜਿਲ੍ਹਾ ਪ੍ਰਧਾਨ ਅਰੁਣ ਗਿੱਲ
ਜਗਰਾਉਂ 15ਜੂਨ (ਜਸਵਿੰਦਰ ਸਿੰਘ ਡਾਂਗੀਆਂ /ਜਸਬੀਰ ਸਿੰਘ ) ਗਰੀਬਾਂ ਤੇ ਅਦਿ ਕਾਲ ਤੋਂ ਲੇ ਕੇ ਜਾਬਰ ਦੁਆਰਾ ਜੁਲਮ ਹੁੰਦਾ ਆਇਆ ਹੈ ਜੁਲਮਾਂ ਦੇ ਵਿਰੁੱਧ ਕਿਸੇ ਨਾ ਕਿਸੇ ਰੂਪ ਵਿਚ ਅਵਾਜ਼ਾਂ ਬੁਲੰਦ ਹੁੰਦੀਆਂ ਰਹੀਆਂ ਹਨ ਕਈ ਵਾਰ ਇਨਸਾਨਾ ਨੂੰ ਆਪਣਾ ਤੇ ਆਪਣੇ ਪ੍ਰੀਵਾਰਾਂ ਦੀਆਂ ਸ਼ਹੀਦੀਆਂ ਦੇ ਕੇ ਜੁਲਮ ਨੂੰ ਠੱਲਣ ਦੀ ਕੋਸ਼ਿਸ਼ ਕੀਤੀ ਹੈ ਬਾਬਾ ਸਾਹਿਬ ਦੁਆਰਾ ਜੋ ਹਥਿਆਰ ਤੇ ਲੜਾਈ ਝਗੜੇ ਨਾਲ ਹੱਲ ਨਹੀਂ ਹੋ ਸਕਦਾ ਸੀ ਉਸ ਨੂੰ ਹਰ ਵਰਗ ਹਰ ਧਰਮ ਹਰ ਜਾਤੀ ਦੇ ਲੋਕਾਂ ਨੂੰ ਕੇਵਲ ਇੱਕ ਐਸਾ ਹਥਿਆਰ ਦਿੱਤਾ ਅੱਜ ਉਹ ਪੜੋ ਜੁੜੋ ਸੰਘਰਸ਼ ਕਰੋ ਦੇ ਨਾਅਰੇ ਨੂੰ ਹਥਿਆਰ ਦੇ ਤੌਰ ਤੇ ਵਰਤਕੇ ਜਾਬਰ ਤੇ ਜੁਲਮ ਦਾ ਮੁੰਹ ਮੋੜਿਆ ਜਾ ਸਕਦਾ ਹੈ ਇਹ ਗੱਲ ਅੱਜ ਸਮਾਜ ਵਿੱਚ ਜਿਨ੍ਹਾਂ ਨੇ ਪੜਾਈ ਕੀਤੀ ਉਨਾਂ ਨੂੰ ਸਮਝ ਆ ਗਈ ਉਹ ਅੱਜ ਕਿਸਾਨ, ਮਜਦੂਰ ਨੂੰ ਬਾਬਾ ਸਾਹਿਬ ਦੀ ਸੋਚ ਨਾਲ ਜੋੜ ਕੇ ਲੜਾਈ ਲੜਨੀ ਸ਼ੁਰੂ ਕੀਤੀ ਗਈ ਹੈ ਇਸ ਦਾ ਸਭ ਤੋਂ ਵੱਡਾ ਸਬੂਤ ਕਿਸਾਨਾਂ ਦੁਆਰਾ ਮਜਦੂਰਾਂ ਨੂੰ ਨਾਲ ਲੈਕੇ ਕੀਤਾ ਜਾ ਰਿਹਾ ਸੰਘਰਸ਼ ਹੈ ਅੱਜ ਹਰ ਵਰਗ ਬਾਬਾ ਸਾਹਿਬ ਵੱਲੋਂ ਦਿੱਤੇ ਨਾਅਰੇ ਅਨੁਸਾਰ ਜਾਬਰ ਤੇ ਜੁਲਮ ਵਿਰੁੱਧ ਲੜਨ ਨੂੰ ਸਭ ਤੋਂ ਵੱਡੇ ਹਥਿਆਰ ਵਜੋਂ ਵਰਤ ਰਿਹਾ ਹੈ ਅੱਜ ਕਗਰ ਕੌਸਲ ਜਗਰਾਉਂ ਅੰਦਰ ਸਫਾਈ ਸੇਵਕ ਯੂਨੀਅਨ ਵੱਲੋਂ ਕੀਤੀ ਰੋਸ ਰੈਲੀ ਵਿੱਚ 12 ਤੋਂ ਵੱਧ ਜੱਥੇਬੰਦੀਆਂ ਦੇ ਨੁਮਾਇੰਦਿਆਂ ਵੱਲੋਂ ਹਿੱਸਾ ਲੈਣਾ ਜਿੱਤ ਨੂੰ ਯਕੀਨ ਵਿਚ ਬਦਲਦਾ ਨਜਰ ਆ ਰਿਹਾ ਸੀ ਅੱਜ ਦੇ ਰੋਸ ਮੁਜ਼ਾਹਰੇ ਵਿਚ ਵਿਸ਼ਵਕਰਮਾ ਵੈਲਫੇਅਰ ਸਰਬ ਸਾਂਝੀ ਸੁਸਾਇਟੀ ਠੇਕੇਦਾਰ ਬਿਲਡਿੰਗ ਐਸੋਸੀਏਸ਼ਨ, ਇਨਕਲਾਬੀ ਕੇਂਦਰ ਪੰਜਾਬ ਪ੍ਰਧਾਨ ਕੰਵਲਜੀਤ ਖੰਨਾ, ਦਸ਼ਮੇਸ਼ ਕਿਸਾਨ ਯੂਨੀਅਨ ਪੰਜਾਬ ਸਤਨਾਮ ਸਿੰਘ, ਭਾਰਤੀ ਕਿਸਾਨ ਯੂਨੀਅਨ ਡਕੌਂਦਾ ਜ਼ਿਲਾ ਸਕੱਤਰ ਇੰਦਰਜੀਤ ਸਿੰਘ ਧਾਲੀਵਾਲ, ਹਾਊਸ ਪੈਂਟਰ ਯੂਨੀਅਨ ਪ੍ਰਧਾਨ ਹਰਨੇਕ ਸਿੰਘ ਦਸ਼ਮੇਸ਼ ਆਟੋ ਯੂਨੀਅਨ ਪ੍ਰਧਾਨ ਹੇਮ ਕੁਮਾਰ ਜੀ, ਐੰਟੀ ਕਰਫਸ਼ਨ ਫਾਉਂਡੇਸ਼ਨ ਕੁਲਵੰਤ ਸਹੋਤਾ, ਆਮ ਆਦਮੀ ਤੋਂ ਡਾ: ਭੁੱਲਰ, ਸ਼ਹੀਦ ਊਧਮ ਸਿੰਘ ਟੈਕਸੀ ਸਟੈਂਡ ਪ੍ਰਧਾਨ ਜਗਜੀਤ ਸਿੰਘ, ਸ਼ੂਜ ਇੰਪਲਾਈਜ਼ ਯੂਨੀਅਨ ਪ੍ਰਧਾਨ ਸਤੀਸ਼ ਬੱਗਾ, ਸੈਂਟਰਲ ਵਾਲਮੀਕਿ ਸਭਾ ਇੰਡੀਆ ਦੇ ਸ਼ਹਿਰੀ ਪ੍ਰਧਾਨ ਅਮਿਤ ਕਲਿਆਣ, ਆਮ ਆਦਮੀ ਤੋਂ ਲਖਵੀਰ ਸਿੰਘ ਲੱਖਾ ਵੱਲੋਂ ਰੈਲੀ ਵਿੱਚ ਸਮਰਥਨ ਕੀਤਾ ਗਿਆ ਅਤੇ ਜਿਲਾ ਪ੍ਰਧਾਨ ਅਰੁਣ ਗਿੱਲ ਵੱਲੋਂ ਆਇਆ ਹੋਇਆ ਸਮੂਹ ਜਨਤਕ ਜਥੇਬੰਦੀਆਂ ਦਾ ਧੰਨਵਾਦ ਕੀਤਾ ਗਿਆ ਇਸ ਮੌਕੇ ਨਗਰ ਕੌਂਸਲ ਜਗਰਾਓਂ ਦੇ ਸਫਾਈ ਯੂਨੀਅਨ ਦੇ ਸਰਪ੍ਰਸਤ ਸੁਤੰਤਰ ਗਿਲ ਸੈਕਟਰੀ ਰਜਿੰਦਰ ਕੁਮਾਰ ਜੁਆਇੰਟ ਸਕੱਤਰ ਬਲਵੀਰ ਗਿੱਲ ਚੇਅਰਮੈਨ ਰਾਜ ਕੁਮਾਰ ਪ੍ਰਧਾਨ ਗੋਵਰਧਨ ਸੀਵਰੇਜ ਯੂਨੀਅਨ ਦੇ ਪ੍ਰਧਾਨ ਰਾਜ ਕੁਮਾਰ ਸੈਕਟਰੀ ਲਖਵੀਰ ਸਿੰਘ ਅਤੇ ਸਮੂਹ ਨਗਰ ਕੌਂਸਲ ਸਟਾਫ ਹਾਜਰ ਸਨ