ਪਬਲਿਕ ਟਾਈਮਜ਼

ਪਬਲਿਕ ਟਾਈਮਜ਼

Monthly Punjabi Magazine
Smt. Pushpinder Kaur

Chief Editor

ਸਮੂਹ ਪਾਠਕਾਂ ਨੂੰ ਵਿਸਾਖੀ ਦੀਆਂ ਲੱਖ-ਲੱਖ ਵਧਾਈਆਂ

ਇਸ ਮੈਗਜ਼ੀਨ ਵਿਚ ਅਸੀਂ ਹਰ ਮਹੀਨੇ ਪੰਜਾਬ ਅਤੇ ਪੰਜਾਬੀ ਦੁਨੀਆ ਦੇ ਵੱਖ-ਵੱਖ ਰੰਗਾਂ ਨੂੰ ਸੰਜੋਕੇ ਤੁਹਾਡੇ ਰੁ-ਬਰੂ ਹੁੰਦੇ ਹਾਂ | ਸਾਡੀ ਇਸ ਪੇਸ਼ਕਸ਼ ਨੂੰ ਆਪਣੇ ਮੋਬਾਈਲ ਯਾਂ ਫਿਰ ਕੰਪਿਊਟਰ ਤੇ ਡਾਊਨਲੋਡ ਕਰਨ ਲਈ ਥੱਲੇ ਦਿਤੇ ਬਟਨ ਤੇ ਕਲਿੱਕ ਕਰੋ। …

ਆਮ ਆਦਮੀ ਪਾਰਟੀ ਐਸ ਸੀ ਵਿੰਗ ਦੇ ਵੱਲੋਂ ਦੂਜੇ ਦਿਨ ਧਰਨੇ ਨੂੰ ਹੋਰ ਤੇਜ਼ ਕਰਦੇ ਹੋਏ

*ਆਮ ਆਦਮੀ ਪਾਰਟੀ ਐਸ ਸੀ ਵਿੰਗ ਦੇ ਵੱਲੋਂ ਦੂਜੇ ਦਿਨ ਧਰਨੇ ਨੂੰ ਹੋਰ ਤੇਜ਼ ਕਰਦੇ ਹੋਏ ਆਮ ਆਦਮੀ ਪਾਰਟੀ ਐਸ ਸੀ ਵਿੰਗ ਦੇ ਵੱਲੋਂ ਦੂਜੇ ਦਿਨ ਧਰਨੇ ਨੂੰ ਹੋਰ ਤੇਜ਼ ਕਰਦੇ ਹੋਏ24 ਘੰਟੇ ਕਰਨ ਦਾ ਫੈਸਲਾ ਕੀਤਾ….. ਜਲੱਲਪੁਰੀ ਅਤੇ ਭਾਟੀਆ।* ਆਮ ਆਦਮੀ ਪਾਰਟੀ ਦੇ ਜ਼ਿਲਾ ਇੰਚਾਰਜ ਜਸਵੀਰ ਜਲਾਲ ਪੂਰੀ ਅਤੇ ਉਪ ਪ੍ਰਧਾਨ ਬਲਵੰਤ ਭਾਟੀਆ ਨੇ ਕਿਹਾ ਅੱਜ ਦੂਜੇ ਦਿਨ ਜਲੰਧਰ ਡੀ ਸੀ ਦਫਤਰ ਦੇ ਸਾਹਮਣੇ ਪੁੱਡਾ ਕੰਪਲੈਕਸ ਵਿਖੇ ਰੱਖੀ ਭੁਖ ਹੜਤਾਲ ਵਿੱਚ ਹਲਕਾ ਸ਼ਾਹਕੋਟ ਤੋਂ ਭਾਰੀ ਗਿਣਤੀ ਵਿੱਚ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਵਰਕਰ ਸ਼ਾਮਲ ਸਨ। ਬਲਵੰਤ ਭਾਟੀਆ ਨੇ ਕਿਹਾ ਅੱਜ ਦੂਜੇ ਦਿਨ ਭੁਖ ਹੜਤਾਲ ਵਿੱਚ ਆਉਣ ਵਾਲੇ ਲੋਕਾਂ ਨੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਘੁਟਾਲੇ ਦੀ ਨਿੰਦਾ ਕਰਦੇ ਹੋਏ ਆਮ ਆਦਮੀ ਪਾਰਟੀ ਦਾ ਸਾਥ ਦੇਣ ਦਾ ਵਾਦਾ ਕੀਤਾ, ਨਾਲ ਹੀ ਆਮ ਲੋਕਾਂ ਨੇ ਆਪਣੀ ਮੁਸ਼ਕਲਾਂ ਦਸਦੇ ਹੋਏ ਮਹਿੰਗੀ ਬਿਜਲੀ ਦੇ ਮੁੱਦੇ ਤੇ ਗੱਲ ਕਰਦੇ ਹੋਏ ਕਿਹਾ ਕਿ ਸਰਕਾਰ ਨੇ ਸਸਤੀ ਬਿਜਲੀ ਦੇ ਨਾਂ ਤੇ ਮਜ਼ਾਕ ਉਡਾਇਆ ਅਤੇ ਕੁਛ ਲੋਕਾਂ ਨੇ ਸਰਕਾਰ ਦੀ ਨਾਕਾਮਯਾਬੀਆਂ ਦਸਦੇ ਹੋਏ ਕਿਹਾ ਕਿ ਹਸਪਤਾਲਾਂ ਵਿਚ ਲੁੱਟ ਮਚੀ ਹੋਈ ਹੈ ਅਤੇ ਸਰਕਾਰ ਹੁੰਦੀ ਲੁੱਟ ਨੂੰ ਚੁੱਪਚਾਪ ਵੇਖ ਰਹੀ ਹੈ, ਜਿਸਤੋਂ ਸਾਫ ਪਤਾ ਚਲਦਾ ਹੈ ਕਿ ਸਰਕਾਰ ਆਮ ਜਨਤਾ ਦੇ ਨਾਲ ਨਹੀਂ ਪੂੰਜੀਪਤੀਆਂ ਨਾਲ ਖੜੀ ਹੈ। ਇਸ ਮੌਕੇ ਤੇ ਖਾਸ ਤੌਰ ਤੇ ਮਹਿਲਾ ਵਿੰਗ ਸੂਬਾ ਪ੍ਰਧਾਨ ਰਾਜਵਿੰਦਰ ਕੌਰ, ਜ਼ਿਲਾ ਪ੍ਰਧਾਨ ਓਲੰਪੀਅਨ ਸੁਰਿੰਦਰ ਸਿੰਘ ਸੋਢੀ, ਜ਼ਿਲਾ ਉਪ ਪ੍ਰਧਾਨ ਹਰਚਰਨ ਸਿੰਘ ਸੰਧੂ,ਜ਼ਿਲਾ ਦਿਹਾਤੀ ਪ੍ਰਧਾਨ ਪ੍ਰਿੰਸੀਪਲ ਪ੍ਰੇਮ ਕੁਮਾਰ,ਮੀਤ ਪ੍ਰਧਾਨ ਐਸ ਸੀ ਵਿੰਗ ਡਾ ਸ਼ਿਵ ਦਯਾਲ ਮਾਲੀ,ਮੀਤ ਪ੍ਰਧਾਨ ਐਸ ਸੀ ਵਿੰਗ ਦਰਸ਼ਨ ਲਾਲ,ਯੂਥ ਜੁਆਇੰਟ ਸਕੱਤਰ ਪੰਜਾਬ ਅੰਮ੍ਰਿਤਪਾਲ,ਜ਼ਿਲਾ ਪ੍ਰਧਾਨ ਮਹਿਲਾ ਵਿੰਗ ਸੀਮਾ ਵਡਾਲਾ,ਜ਼ਿਲਾ ਸਕੱਤਰ ਮਹਿਲਾ ਵਿੰਗ ਕੌਸ਼ਲ ਸ਼ਰਮਾ, ਗੁਰਪ੍ਰੀਤ ਕੌਰ, ਮਨਿੰਦਰ ਪਾਬਲਾ ਬਲਾਕ ਪ੍ਰਧਾਨ, ਜ਼ਿਲਾ ਯੂਥ ਪ੍ਰਧਾਨ ਰਮਣੀਕ ਰੰਧਾਵਾ,ਹਰਜਿੰਦਰ ਸਿੰਘ ਸਿੰਚੇਵਾਲ ਸੂਬਾ ਮੀਤ ਪ੍ਰਧਾਨ ਬੀ ਸੀ ਵਿੰਗ, ਰਤਨ ਸਿੰਘ ਕਕੜਵਾਲਾ ਜ਼ਿਲਾ ਕਿਸਾਨ ਵਿੰਗ,ਤੇਜਿੰਦਰ ਸਿੰਘ ਰਾਮਪੁਰ ਬੀ ਸੀ ਵਿੰਗ ਜ਼ਿਲਾ ਪ੍ਰਧਾਨ,ਬਲਕਾਰ ਸਿੰਘ ਸਪੋਰਟਸ ਵਿੰਗ ਜ਼ਿਲਾ ਪ੍ਰਧਾਨ,ਸੰਤੋਖ ਸਿੰਘ ਜੋਇੰਟ ਸੈਕਟਰੀ ਐਸ ਸੀ ਵਿੰਗ ਜਲੰਧਰ, ਬਲਜੀਤ ਸਿੰਘ ਹੇਰਾਂ ਬਲਾਕ ਪ੍ਰਧਾਨ, ਬਲਬੀਰ ਸਿੰਘ ਬਲਾਕ ਪ੍ਰਧਾਨ,ਲਖਵਿੰਦਰ ਸਿੰਘ, ਰਣਜੀਤ ਸਿੰਘ, ਤਾਰਾ ਸਿੰਘ ਕਕੜਕਲਾ, ਕੇਵਲ ਕ੍ਰਿਸ਼ਨ ਜ਼ਿਲਾ ਜੋਇੰਟ ਸੱਕਤਰ,ਕਮਾਲ ਕਟਾਰੀਆ, ਰੌਸ਼ਨ ਲਾਲ, ਜਸਪਾਲ ਸਿੰਘ, ਦਵਿੰਦਰ ਸਿੰਘ ਮੌਜੂਦ ਸਨ।

Leave a Comment

Your email address will not be published. Required fields are marked *