ਕਿਸਾਨਾਂ ਵੱਲੋਂ ਰੇਲ ਪਾਰਕ ਜਗਰਾਉਂ ਵਿਖੇ ਚੱਲ ਰਹੇ ਧਰਨੇ ਵਿੱਚ ਲਗਾਤਾਰ ਹਾਜ਼ਰੀ ਭਰਨ ਵਾਲਿਆਂ ਨੂੰ ਦਸਤਾਰਾਂ ਭੇਟ ਕਰ ਕੇ ਕੀਤਾ ਸਨਮਾਨਿਤ
ਜਗਰਾਉਂ 16 ਜੂਨ (ਜਸਬੀਰ ਸਿੰਘ/ ਜਸਵਿੰਦਰ ਸਿੰਘ ਡਾਂਗੀਆਂ) ਇਕ ਅਕਤੂਬਰ ਤੋਂ ਲਗਾਤਾਰ ਸਥਾਨਕ ਰੇਲ ਪਾਰਕ ਜਗਰਾਂਓ ਚ ਚਲ ਰਹੇ ਕਿਸਾਨ ਸੰਘਰਸ਼ ਮੋਰਚੇ ਚ ਬਿਨਾਂ ਨਾਗਾ ਹਾਜਰੀ ਭਰਨ ਵਾਲੇ ਤਿੰਨ ਕਿਸਾਨਾਂ ਨੂੰ ਮੋਰਚੇ ਵਲੋਂ ਜੈਕਾਰਿਆਂ ਦੀ ਗੂੰਜ ਚ ਦਸਤਾਰਾਂ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਪਿੰਡ ਡੱਲਾ ਦੇ ਬਜੁਰਗ ਕਿਸਾਨ ਕਿਸਾਨ ਤੇਜਾ ਸਿੰਘ ਡੱਲਾ, ਨੋਜਵਾਨ ਕਿਸਾਨ ਰੂਪਾ ਸਿੰਘ ਸਿਧੂ ਡੱਲਾ ਅਤੇ ਪਿੰਡ ਕਾਉਂਕੇ ਤੋਂ ਗੁਰਚਰਨ ਸਿੰਘ ਹਰ ਰੋਜ ਸਾਈਕਲ ਰਾਹੀਂ, ਮੀਂਹ ਹਨੇਰੀ ਚ ਵੀ ਹਾਜਰੀ ਭਰਨ ਵਾਲੇ ਇਨਾਂ ਤਿੰਨਾਂ ਕਿਸਾਨ ਲਹਿਰ ਨੂੰ ਸਮਰਪਿਤ ਕਿਸਾਨ ਘੁਲਾਟੀਆਂ ਨੂੰ ਵਿਸ਼ੇਸ਼ ਤੋਰ ਤੇ ਪੁੱਜੇ ਜਮਹੂਰੀ ਅਧਿਕਾਰ ਸਭਾ ਦੇ ਜਨਰਲ ਸਕੱਤਰ ਪ੍ਰੋ ਜਗਮੋਹਣ ਸਿੰਘ ਨੇ ਸਨਮਾਨਿਤ ਕੀਤਾ।ਇਸ ਸਮੇਂ ਉਨਾਂ ਦੇ ਨਾਲ ਸੀਨੀਅਰ ਵਕੀਲ ਮਹਿੰਦਰ ਸਿੰਘ ਸਿਧਵਾਂ,ਹਰਦੀਪ ਸਿੰਘ ਗਾਲਬ ਜਿਲਾ ਪ੍ਰਧਾਨ,ਮਹਿੰਦਰ ਸਿੰਘ ਕਮਾਲ ਪੁਰਾ ਕਾ ਕਾ ਜਿਲਾ ਪ੍ਰਧਾਨ ਹਾਜਰ ਸਨ। ਇਨਾਂ ਤਿੰਨਾਂ ਕਿਸਾਨਾ ਦੇ ਸਾਇਕਲਾਂ ਤੇ ਬੰਨ੍ਹੇ ਤੇ ਧਰਨੇ ਚ ਹਰ ਵੇਲੇ ਉਚੇ ਲਹਿਰਾਉਂਦੇ ਝੰਡਿਆਂ ਨੇ ਇਨਾਂ ਤਿੰਨਾਂ ਨੂੰ ਵਿਲੱਖਣ ਦਿਖ ਪ੍ਰਦਾਨ ਕੀਤੀ ਹੋਈ ਹੈ।