ਆਮ ਆਦਮੀ ਪਾਰਟੀ ਦੇ ਭੁਖ ਹੜਤਾਲ ਦੇ ਧਰਨੇ ਵਿਚ ਐਸ ਸੀ ਵਿੰਗby ਦੇ ਪ੍ਰਧਾਨ ਪੰਜਾਬ ਲਾਲ ਚੰਦ ਕਟਾਰੂਚਕ ਅਤੇ ਡੀ ਸੀ ਪੀ ਬਲਕਾਰ ਸਿੱਧੂ ਸ਼ਾਮਿਲ ਹੋਏ….ਆਪ ਤਿਜ਼ੀ ਲਹਿਰ ਦੇ ਖਤਰੇ ਨੂੰ ਦੇਖਦੇ ਹੋਏ ਦਿੱਲੀ ਵਿੱਚ ਪੰਜ ਹਜਾਰ ਯੁਵਾਵਾਂ ਨੂੰ ਹੈਲਥ ਅਸਿਸਟੈਂਟ ਬਣਾਇਆ ਜਾਊਗਾ….ਰਾਜਵਿੰਦਰ ਕੌਰ।* ਆਮ ਆਦਮੀ ਪਾਰਟੀ ਵਲੋਂ ਅੱਜ ਤੀਜੇ ਦਿਨ ਦੀ ਭੁਖ ਹੜਤਾਲ ਵਿੱਚ ਜਲੰਧਰ ਕੈਂਟ ਦੀ ਟੀਮ ਵੱਲੋਂ ਜ਼ਿੰਮੇਦਾਰੀ ਨਿਭਾਉਂਦੇ ਹੋਏ ਜ਼ੋਰਸ਼ੋਰ ਨਾਲ ਅਹਿਮ ਭੂਮਿਕਾ ਨਿਭਾਈ। ਇਸ ਮੌਕੇ ਤੇ ਮਹਿਲਾ ਵਿੰਗ ਪੰਜਾਬ ਪ੍ਰਧਾਨ ਰਾਜਵਿੰਦਰ ਕੌਰ ਅਤੇ ਜ਼ਿਲਾ ਪ੍ਰਧਾਨ ਸੁਰਿੰਦਰ ਸਿੰਘ ਸੋਢੀ ਨੇ ਕਿਹਾ ਕਿ ਪੋਸਟ ਸਕਾਲਰਸ਼ਿਪ ਘੁਟਾਲੇ ਦੇ ਵਿਰੋਧ ਵਿਚ ਆਮ ਆਦਮੀ ਪਾਰਟੀ ਨੇ ਪਿਛਲੇ ਤੀਨ ਦਿਨਾਂ ਤੋਂ ਧਰਨੇ ਨੂੰ ਹੋਰ ਤਿੱਖਾ ਕਰਦੇ ਹੋਏ ਹਰ ਰੋਜ਼ ਜਲੰਧਰ ਦੇ ਹਰ ਇਕ ਹਲਕੇ ਵਲੋਂ ਧਰਨਾ ਲਗਾਇਆ ਜਾਊਗਾ। ਜਦ ਤਕ ਸਾਰੇ ਵਿਦਿਆਰਥੀਆਂ ਨੂੰ ਰੋਲੇ ਨੰਬਰ ਅਤੇ ਡਿਗਰੀਆਂ ਨਹੀਂ ਮਿਲ ਜਾਂਦੀਆਂ ਇਹ ਧਾਰਨਾ ਜਾਰੀ ਰਹੇਗਾ। ਰਾਜਵਿੰਦਰ ਕੌਰ ਨੇ ਕਿਹਾ ਕਿ ਦਿੱਲੀ ਚ ਅਰਵਿੰਦ ਕੇਜਰੀਵਾਲ ਦੀ ਜਿੰਨੀ ਸ਼ਲਾਘਾ ਕੀਤੀ ਜਾਵੇ ਉਨੀ ਘੱਟ ਹੈ, ਦਿੱਲੀ ਦੇ ਸੀ ਐਮ ਅਰਵਿੰਦ ਕੇਜਰੀਵਾਲ ਨੇ ਪੰਜ ਹਜਾਰ ਹੈਲਥ ਅਸਿਸਟੈਂਟ ਨੂੰ ਟ੍ਰੇਨਿੰਗ ਦੇਣ ਦਾ ਫੈਸਲਾ ਕੀਤਾ ਹੈ। ਉਨਾਂ ਨੇ ਕਿਹਾ ਪਹਿਲੀ ਅਤੇ ਦੂਜੀ ਲਹਿਰ ਦੇ ਦਰਮਿਆਨ ਮੈਡੀਕਲ ਅਤੇ ਪੈਰਾਂ ਮੈਡੀਕਲ ਸਟਾਫ ਦੀ ਕਮੀ ਨੂੰ ਵੇਖਦੇ ਹੋਏ ਸ਼੍ਰੀ ਅਰਵਿੰਦ ਕੇਜਰੀਵਾਲ ਨੇ ਇਹ ਫੈਸਲਾ ਕੀਤਾ। ਇਨਾਂ ਦੀ ਮੱਦਦ ਨਾਲ ਡਾਕਟਰ ਜ਼ਯਾਦਾ ਵਧੀਆ ਤਰੀਕੇ ਨਾਲ ਕਾਮ ਕਰ ਸਕਣਗੇ ਅਤੇ ਮਰੀਜਾਂ ਦੀ ਦੇਖਭਾਲ ਚੰਗੀ ਹੋ ਪਊਗੀ। ਇਹ ਅਸਿਸਟੈਂਟ ਡਾਕਟਰਾਂ ਅਤੇ ਨਰਸਾਂ ਦੇ ਸਹਾਇਕ ਦੇ ਤੌਰ ਤੇ ਕੰਮ ਕਰ ਸਕਣਗੇ। 12ਵੀਂ ਪਾਸ 18 ਸਾਲ ਤੋਂ ਜਿਆਦਾ ਉਮਰ ਦੇ ਯੁਵਾ 17 ਜੂਨ ਤੋਂ ਆਨਲਾਈਨ ਆਵੇਦਨ ਕਰ ਸਕਣਗੇ। ਜਿੰਨੇ ਦਿਨ ਇਨਾਂ ਕੋਲੋਂ ਕੰਮ ਕਰਵਾਇਆ ਜਾਵੇ ਗਾ ਉਣੇ ਦਿਨ ਦੀ ਤਨਖ਼ਾਹ ਵੀ ਦਿੱਤੀ ਜਾਵੇਗੀ। ਰਾਜਵਿੰਦਰ ਕੌਰ ਨੇ ਕਿਹਾ ਕਿ ਪੰਜਾਬ ਦੇ ਮੁੱਖਮੰਤਰੀ ਅਤੇ ਉਨਾਂ ਦੀ ਕੈਬਿਨੇਟ ਨੇ ਨਾਲ ਹੀ ਸਲਾਹਕਾਰਾਂ ਨੇ ਪੰਜਾਬ ਦੇ ਲਈ ਆਉਣ ਵਾਲੀਆਂ ਸਮਸਿਆਵਾਂ ਬਾਰੇ ਸੁਫ਼ਨੇ ਚ ਵੀ ਨਈ ਸੋਚਿਆ ਹੋਵੇਗਾ। ਪੰਜਾਬ ਦੇ ਮੁੱਖਮੰਤਰੀ ਅਤੇ ਉਨਾਂ ਦੇ ਸਲਾਹਕਾਰ ਝੂਠੇ ਵਾਦੇ ਕਰਕੇ ਸੱਤਾ ਚ ਆਏ ਅਤੇ ਹਨ ਝੂਠੇ ਪੋਸਟਰ ਲਗਾ ਕੇ ਝੂਠਾ ਪ੍ਰਚਾਰ ਕਰ ਰਹੇ ਹਨ ਜਦਕਿ 86% ਵਾਦੇ ਪੁਰੇ ਕਹਿਣ ਵਾਲੇ ਕੈਪਟਨ ਅਮਰਿੰਦਰ ਸਿੰਘ ਜ਼ਮੀਨੀ ਹਕੀਕਤ ਤੋਂ ਕੋਸੋਂ ਦੂਰ ਹਨ। ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੇ ਨੇਤਾਵਾਂ ਵਲੋਂ ਘੁਟਾਲਿਆਂ ਦੇ ਇਲਾਵਾ ਏਨਾ ਸਾਡੇ ਚਾਰ ਸਾਲਾਂ ਚ ਹੋਰ ਕੁਝ ਨਈ ਕੀਤਾ। 2017 ਦੇ ਵਾਦੇ ਪੁਰੇ ਨਾ ਕਰਕੇ ਕੋਵਿੱਡ ਦੇ ਚਲਦਿਆਂ ਉਪਯੋਗ ਹੋਣ ਵਾਲੀਆਂ ਚੀਜ਼ਾਂ ਚ ਘੁਟਾਲੇ ਕਰਕੇ ਕੈਪਟਨ ਸਰਕਾਰ ਨੇ ਇਹ ਸਾਬਿਤ ਕਰ ਦਿੱਤਾ ਕਿ ਉਨਾਂ ਨੂੰ ਆਮ ਲੋਕਾਂ ਦੀ ਕੋਈ ਵੀ ਪਰੇਸ਼ਾਨੀ ਨਾਲ ਕੋਈ ਵੀ ਲੈਣਾ ਦੇਣਾ ਨਈ ਹੈ, ਅੱਜ ਤੀਸਰੇ ਦਿਨ ਦੀ ਭੁਖ ਹੜਤਾਲ ਤੇ ਐਸ ਸੀ ਵਿੰਗ ਪੰਜਾਬ ਪ੍ਰਧਾਨ ਲਾਲ ਚੰਦ ਕਤਾਰੂਚਕ, ਡੀ ਸੀ ਪੀ ਬਲਕਾਰ ਸਿੰਘ,ਜਸਵੀਰ ਸਿੰਘ ਜਲਾਲਪੁਰੀ, ਬਲਵੰਤ ਭਾਟੀਆ, ਸਰਦਾਰ ਜਸਵੰਤ ਸਿੰਘ,ਸੀਮਾ ਵਡਾਲਾ, ਰਮਨ, ਸੁਖਸੰਧੁ, ਸੰਜੀਵ ਭਗਤ, ਐਸ ਪੀ ਸਿੰਘ,ਵਰੁਣ, ਹਰਦਵਾਰੀ ਲਾਲ, ਦਰਸ਼ਨ ਭਗਤ, ਡਾਕਟਰ ਸ਼ਿਵ ਦਿਆਲ ਮਾਲੀ, ਹਰਚਰਨ ਸੰਧੂ, ਜਸਕਰਨ ਸਿੰਘ,ਰਮੇਸ਼, ਸੁਭਾਸ਼ ਭਗਤ, ਡਾਕਟਰ ਸੰਜੀਵ ਸ਼ਰਮਾ, ਸੁਭਾਸ਼ ਪ੍ਰਭਾਕਰ,ਸੱਜਣ ਵਾਲਿਆ,ਰੌਸ਼ਨ ਲਾਲ ਆਦਿ ਮੌਜੂਦ ਸਨ।