ਆਮ ਆਦਮੀ ਪਾਰਟੀ ਦੀ ਭੁਖ ਹੜਤਾਲ ਵਿੱਚ ਉਤਰੀ ਹਲਕੇ ਨੇ ਧਰਨੇ ਦੇ ਚੌਥੇ ਦਿਨ ਮੁੱਖ ਭੂਮਿਕ ਨਿਭਾਈ….ਆਪ। ਆਮ ਆਦਮੀ ਪਾਰਟੀ ਜਲੰਧਰ ਚ ਚੌਥੇ ਦਿਨ ਵਿ ਭੁਖ ਹੜਤਾਲ ਡੀ ਸੀ ਦਫਤਰ ਦੇ ਸਾਹਮਣੇ ਪੁੱਡਾ ਕੰਪਲੈਕਸ ਵਿੱਚ ਜਾਰੀ ਰਹੀ। ਇਸ ਮੌਕੇ ਤੇ ਪੰਜਾਬ ਮਹਿਲਾ ਵਿੰਗ ਪ੍ਰਧਾਨ ਰਾਜਵਿੰਦਰ ਕੌਰ ਨੇ ਕਿਹਾ ਕਿ ਸਾਨੂੰ ਆਪਣੇ ਤੇ ਮਾਨ ਹੈ ਕਿ ਐਸੀ ਸ਼੍ਰੀ ਅਰਵਿੰਦ ਕੇਜਰੀਵਾਲ ਦੀ ਟੀਮ ਦੇ ਮੈਂਬਰ ਹਾਂ ਅਤੇ ਅਸੀ ਸਾਰੇ ਆਮ ਆਦਮੀ ਪਾਰਟੀ ਪੰਜਾਬ ਦੇ ਆਣ ਵਾਲੇ ਸਮੇਂ ਵਿੱਚ ਵਿਧਾਨਸਭਾ ਚੁਣਾਵਾਂ ਵਿਚ ਨੰਬਰ ਏਕ ਤੇ ਲੈ ਕੇ ਆਨਾ ਚਾਉਂਦੇ ਹਾਂ।ਉਨਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੀਆਂ ਨਾਕਾਮਯਾਬੀਆਂ ਅਣਗਿਣਤ ਹਨ ਜਿਨਾ ਚ SC/ST ਪੋਸਟ ਸਕਾਲਰਸ਼ਿਪ ਦਾ ਘੁਟਾਲਾ ਸਭ ਤੋਂ ਮੁੱਖ ਹੈ ਅਤ੍ਰਿਸ ਲਈ ਅਸੀ ਸਾਰੇ ਇੱਕ ਝੁਟ ਹੋ ਕੇ ਦਿਨ ਰਾਤ ਭੁਖ ਹੜਤਾਲ ਤੇ ਤਦ ਤਕ ਬੈਠਣਗੇ ਜਦੋਂ ਤਕ ਕੈਪਟਨ ਅਮਰਿੰਦਰ ਸਿੰਘ ਸਰਕਾਰ ਘੁਟਾਲੇਬਾਜ਼ ਮੰਤਰੀ ਸਾਧੂ ਧਰਮਸੋਤ ਤੋਂ ਅਸਤੀਫਾ ਨਈ ਲੈ ਲੈਂਦੇ। ਰਾਜਵਿੰਦਰ ਕੌਰ ਨੇ ਕਿਹਾ ਅਸੀ ਪੰਜਾਬ ਚ ਇਨਾਂ ਘੁਤਲੇਬਾਜ਼ਾਂ ਦਾ ਸੁਫ਼ੜਾ ਸਾਫ ਕਰਕੇ ਰਹਿਣਗੇ ਅਤੇ ਆਉਣ ਵਾਲੇ ਵਿਧਾਨਸਭਾ ਚੋਣਾਂ ਵਿਚ ਇਨਾਂ ਨੂੰ ਧੂਲ ਚਟਾਵੰਗੇ। ਕੈਪਟਨ ਅਮਰਿੰਦਰ ਸਿੰਘ ਨੇ ਪਿਛਲੇ ਸਾਡੇ ਚਾਰ ਸਾਲਾਂ ਤੋਂ ਝੂਠ ਬੋਲ ਕੇ ਲੋਕਾਂ ਨੂੰ ਮੂਰਖ ਬਣਾਉਣ ਦਾ ਕੰਮ ਕੀਤਾ ਹੈ ਅਤੇ ਆਪਣੇ ਮੰਤਰੀਆਂ ਨੂੰ ਕਲੀਨ ਚਿੱਟ ਦੇ ਕੇ ਇਹ ਸਾਬਿਤ ਕਰ ਦਿੱਤਾ ਕਿ ਕੈਪਟਨ ਸਰਕਾਰ ਖੁਦ ਇਸ ਵਿੱਚ ਸ਼ਾਮਿਲ ਹੈ। ਉਣਾਨੇ ਕਿਹਾ ਕਿ ਅਸੀਂ ਪੰਜਾਬ ਸਰਕਾਰ ਦੀ ਦਮਨਕਾਰੀ ਨੀਤੀਆਂ ਦੇ ਖਿਲਾਫ ਆਵਾਜ਼ ਬੁਲੰਦ ਕਰਦੇ ਰਵਾਂਗੇ। ਇਸ ਮੌਕੇ ਤੇ ਰਾਜਵਿੰਦਰ ਕੌਰ ਪ੍ਰਧਾਨ ਮਹਿਲਾ ਵਿੰਗ ਪੰਜਾਬ, ਜ਼ਿਲਾ ਪ੍ਰਧਾਨ ਸੁਰਿੰਦਰ ਸਿੰਘ ਸੋਢੀ,ਜਸਵੀਰ ਹਲਾਲਪੁਰੀ ਜ਼ਿਲਾ ਐਸ ਸੀ ਵਿੰਗ ਪ੍ਰਧਾਨ, ਬਲਵੰਤ ਭਾਟੀਆ ਜ਼ਿਲਾ ਉਪ ਪ੍ਰਧਾਨ ਐਸ ਸੀ ਵਿੰਗ,ਜ਼ਿਲਾ ਉਪ ਪ੍ਰਧਾਨ ਹਰਚਰਨ ਸਿੰਘ ਸੰਧੂ,ਦਰਸ਼ਨ ਭਗਤ, ਡਾਕਟਰ ਸ਼ਿਵ ਦਿਆਲ ਮਾਲੀ, ਪ੍ਰਿੰਸੀਪਲ ਪ੍ਰੇਮ ਕੁਮਾਰ,ਸੀਮਾ ਵਡਾਲਾ,ਮਨਿੰਦਰ ਪਾਬਲਾ,ਨਿਮਾ ਫਿਲੌਰ,ਲਖਬੀਰ ਸਿੰਘ ਲੱਖਾ,ਹਰਬੰਸ ਘਈ, ਲੱਕੀ ਰੰਧਾਵਾ,ਪੁਨੀਤ ਵਰਮਾ, ਵਿਜੈ ਪਾਲ ਯਾਦਵ,ਪਰਵੇਜ਼ ਖਾਣ,ਸੁਭਾਸ਼ ਪ੍ਰਭਾਕਰ,ਰਮਨ, ਰਮਨਦੀਪ,ਜੋਗਿੰਦਰ ਪਾਲ,ਬਲਬੀਰ ਸਿੰਘ,ਸੰਜੀਵ ਭਗਤ,ਮੁਖਤਿਆਰ ਸਿੰਘ,ਆਤਮ ਪ੍ਰਕਾਸ਼,ਸੁੱਚਾ ਸਿੰਘ, ਲਛਮਣ, ਜਸਵੰਤ, ਸਤਨਾਮ ਸਿੰਘ, ਹਰਪ੍ਰੀਤ ਕੌਰ, ਸੰਜੀਵ ਸ਼ਰਮਾ,ਗੁਰਪ੍ਰੀਤ ਕੌਰ ਆਦਿ ਮੌਜੂਦ ਸਨ।