ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਮੋਹਿੰਦਰ ਸਿੰਘ ਕਮਾਲਪੁਰਾ ਨੇ ਆਪਣੇ ਜਥੇ ਸਮੇਤ ਜਗਰਾਉਂ ਅਨਾਜ ਮੰਡੀ ਦਾ ਦੌਰਾ ਕੀਤਾ
ਜਗਰਾਉਂ -18 ਜੂਨ (ਜਸਬੀਰ ਸਿੰਘ/ ਜਸਵਿੰਦਰ ਸਿੰਘ ਡਾਂਗੀਆਂ) ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜੱਥੇ ਨੇ ਜਿਲਾ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ ਦੀ ਅਗਵਾਈ ਚ ਅੱਜ ਜਗਰਾਂਓ ਦੀ ਨਵੀਂ ਅਨਾਜ ਮੰਡੀ ਦਾ ਦੌਰਾ ਕੀਤਾ। ਇਸ ਦੋਰਾਨ ਮੰਡੀ ਚ ਮੂੰਗੀ ਵੇਚਣ ਆਏ ਕਿਸਾਨਾਂ , ਗੱਲਾ ਮਜਦੂਰ ਯੂਨੀਅਨ ਦੇ ਆਗੂਆਂ,ਆੜਤੀਆ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਚੈਅਰਮੈਨ ਮਾਰਕੀਟ ਕਮੇਟੀ ਨਾਲ ਮੁਲਾਕਾਤ ਕੀਤੀ। ਬੀਤੇ ਦਿਨੀਂ ਇਕ ਆੜਤੀਆ ਦੀ ਦੁਕਾਨ ਤੇ ਕਿਸਾਨ ਦੀ ਵਧ ਮੂੰਗੀ ਤੋਲਣ ਦਾ ਮਾਮਲਾ ਸਾਹਮਣੇ ਆਉਣ ਤੋ ਬਾਅਦ ਕਿਸਾਨ ਜਥੇਬੰਦੀ ਵਲੋਂ ਇਹ ਮਸ਼ਕ ਕੀਤੀ ਗਈ। ਇਸ ਸਮੇਂ ਕਿਸਾਨ ਆਗੂਆਂ ਨੇ ਮੰਡੀ ਚ ਕੁਝ ਆੜਤੀਆ ਤੇ ਮਜਦੂਰਾਂ ਵਲੋਂ ਕਿਸਾਨਾਂ ਨਾਲ ਕੀਤੇ ਜਾ ਰਹੇ ਇਸ ਤਰਾਂ ਦੇ ਮਾੜੇ ਵਿਹਾਰ ਤੋਂ ਖਬਰਦਾਰ ਕੀਤਾ । ਜਥੇਬੰਦੀ ਵਲੋਂ ਕੰਡਿਆਂ ਦੀ ਪੜਤਾਲ ਕਰਦਿਆਂ ਕਿਹਾ ਗਿਆ ਕਿ ਆਉਣ ਵਾਲੇ ਸਮੇਂ ਚ ਕਿਸੇ ਵੀ ਕਿਸਮ ਦੀ ਸ਼ਿਕਾਇਤ ਦਾ ਅਵਸਰ ਮਜਦੂਰ ਭਾਈਚਾਰਾ ਨਹੀਂ ਦੇਵੇਗਾ।ਇਸ ਸਮੇਂ ਆੜਤੀਆਂ ਨੂੰ ਵੀ ਸੁਚੇਤ ਕਰਦਿਆਂ ਕਿਹਾ ਕਿ ਚਲ ਰਹੇ ਕਿਸਾਨ ਸੰਘਰਸ਼ ਦੇ ਮੱਦੇ ਨਜਰ ਕਿਸਾਨ ਦੀ ਫਸਲ ਦੇ ਤੋਲ ਚ ਕਿਸੇ ਵੀ ਹੇਰਾਫੇਰੀ ਦਾ ਸਖਤ ਨੋਟਿਸ ਲਿਆ ਜਾਵੇਗਾ। ਚੈਅਰਮੈਨ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ ਨੇ ਕਿਸਾਨ ਆਗੂਆਂ ਨੂੰ ਦੱਸਿਆ ਕਿ ਬੀਤੇ ਦਿਨੀ ਮੰਡੀ ਚ ਚੈਕਿੰਗ ਦੌਰਾਨ ਕੰਡਿਆਂ ਚ ਫਰਕ ਸਾਹਮਣੇ ਆਉਣ ਤੇ ਤਿੰਨ ਆੜਤੀਆਂ ਖਿਲਾਫ ਕਾਰਵਾਈ ਕੀਤੀ ਗਈ ਹੈ। ਉਨਾਂ ਭਰੋਸਾ ਦਿੱਤਾ ਕਿ ਇਸ ਸਬੰਧੀ ਭਵਿੱਖ ਵਿਚ ਕਿਸੇ ਸ਼ਿਕਾਇਤ ਦਾ ਮੌਕਾ ਨਹੀਂ ਦਿਤਾ ਜਾਵੇਗਾ। ਇਸ ਸਮੇਂ ਜਥੇ ਵਿਚ ਇੰਦਰਜੀਤ ਸਿੰਘ ਧਾਲੀਵਾਲ ਜਿਲਾ ਸਕੱਤਰ,ਗੁਰਪ੍ਰੀਤ ਸਿੰਘ ਸਿਧਵਾਂ ਜਿਲਾ ਪ੍ਰੈੱਸ ਸਕੱਤਰ,ਦਰਸ਼ਨ ਸਿੰਘ ਗਾਲਬ ਆਦਿ ਹਾਜਰ ਸਨ।