ਪੁਲਿਸ ਵੱਲੋਂ ਭਾਰੀ ਮਾਤਰਾ ਵਿਚ ਗੱਡੀ ਸਮੇਤ ਸ਼ਰਾਬ ਬਰਾਮਦ
ਜਗਰਾਉਂ 18 ਜੂਨ (ਜਸਵਿੰਦਰ ਸਿੰਘ ਡਾਂਗੀਆਂ/ ਜਸਬੀਰ ਸਿੰਘ ) ਪੁਲੀਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਐੱਸਐੱਸਪੀ ਚਰਨਜੀਤ ਸਿੰਘ ਸੋਹਲ ਵੱਲੋਂ ਨਸ਼ਾ ਤਸਕਰਾਂ ਅਤੇ ਮਾਡ਼ੇ ਅਨਸਰਾਂ ਦੇ ਖਿਲਾਫ ਚਲਾਈ ਗਈ ਮੁਹਿੰਮ ਦੇ ਤਹਿਤ ਡੀਐਸਪੀ ਜਤਿੰਦਰਜੀਤ ਸਿੰਘ ਅਤੇ ਥਾਣਾ ਸਦਰ ਦੇ ਮੁੱਖ ਅਫਸਰ ਇੰਸਪੈਕਟਰ ਜਸਪਾਲ ਸਿੰਘ ਧਾਲੀਵਾਲ ਅਤੇ ਉਨ੍ਹਾਂ ਦੀ ਪੁਲਸ ਪਾਰਟੀ ਪਿੰਡ ਗਾਲਿਬ ਕਲਾਂ ਚੌਂਕੀ ਦੇ ਇੰਚਾਰਜ ਸੁਰਜੀਤ ਸਿੰਘ ਨੂੰ ਮਿਲੀ ਮੁਖ਼ਬਰ ਦੀ ਇਤਲਾਹ ਦੇ ਆਧਾਰ ਤੇ ਜਾਣਕਾਰੀ ਦਿੰਦੇ ਹੋਏ ਦੱਸਿਆ ਕੇ ਇਕ ਸਕੌਡਾ ਕਾਰ ,ਜਿਸ ਵਿਚ ਦੋ ਵਿਅਕਤੀ ਹਨ ਉਹ ਵਿਅਕਤੀ ਬਾਹਰਲੀਆਂ ਸਟੇਟਾਂ (ਹਰਿਆਣਾ , ਚੰਡੀਗਡ਼੍ਹ ) ਆਦਿ ਤੋਂ ਸ਼ਰਾਬ ਲਿਆ ਕੇ ਨਾਜਾਇਜ਼ ਤੌਰ ਤੇ ਵੇਚਦੇ ਹਨ । ਅੱਜ ਵੀ ਇਹ ਵਿਅਕਤੀ ਪਿੰਡ ਗਾਲਿਬ ਕਲਾਂ ਤੋਂ ਪਿੰਡ ਸ਼ੇਰਪੁਰ ਕਲਾਂ ,ਸਵੱਦੀ ਖੁਰਦ ਆਦਿ ਪਿੰਡਾਂ ਵਿੱਚ ਬਾਹਰਲੀਆਂ ਸਟੇਟਾਂ ਤੋਂ ਲਿਆਂਦੀ ਹੋਈ ਸ਼ਰਾਬ ਨਾਜਾਇਜ਼ ਤੌਰ ਤੇ ਵੇਚਦੇ ਘੁੰਮ ਰਹੇ ਸਨ । ਪੁਲਿਸ ਨੂੰ ਮਿਲੀ ਮੁਖ਼ਬਰ ਦੀ ਇਤਲਾਹ ਦੇ ਆਧਾਰ ਤੇ ਇਨ੍ਹਾਂ ਦਾ ਪਿੱਛਾ ਕੀਤਾ ਗਿਆ । ਦੋਵੇਂ ਨੌਜਵਾਨ ਆਪਣੀ ਗੱਡੀ ਸਮੇਤ ਸ਼ਰਾਬ ਛੱਡ ਕੇ ਉਥੋਂ ਦੌੜ ਗਏ । ਗੱਡੀ ਵਿਚੋਂ ਮਿਲੀ 15 ਪੇਟੀਆਂ ਅੰਗਰੇਜ਼ੀ ਸ਼ਰਾਬ ਮਾਰਕਾ ਰਾਜਧਾਨੀ ਵਿਸਕੀ ਯੂ ਟੀ ਚੰਡੀਗਡ਼੍ਹ ਦੀ ਹੈ । ਪੁਲੀਸ ਵੱਲੋਂ ਸਕੌਡਾ ਕਾਰ ਅਤੇ ਪੰਦਰਾਂ ਪੇਟੀਆਂ ਸ਼ਰਾਬ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਗਿਆ ਹੈ ਅਤੇ ਅਣਪਛਾਤੇ ਦੋ ਵਿਅਕਤੀਆਂ ਦੇ ਖਿਲਾਫ ਐਕਸਾਈਜ਼ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ।