ਪਬਲਿਕ ਟਾਈਮਜ਼

ਪਬਲਿਕ ਟਾਈਮਜ਼

Monthly Punjabi Magazine
Smt. Pushpinder Kaur

Chief Editor

ਸਮੂਹ ਪਾਠਕਾਂ ਨੂੰ ਵਿਸਾਖੀ ਦੀਆਂ ਲੱਖ-ਲੱਖ ਵਧਾਈਆਂ

ਇਸ ਮੈਗਜ਼ੀਨ ਵਿਚ ਅਸੀਂ ਹਰ ਮਹੀਨੇ ਪੰਜਾਬ ਅਤੇ ਪੰਜਾਬੀ ਦੁਨੀਆ ਦੇ ਵੱਖ-ਵੱਖ ਰੰਗਾਂ ਨੂੰ ਸੰਜੋਕੇ ਤੁਹਾਡੇ ਰੁ-ਬਰੂ ਹੁੰਦੇ ਹਾਂ | ਸਾਡੀ ਇਸ ਪੇਸ਼ਕਸ਼ ਨੂੰ ਆਪਣੇ ਮੋਬਾਈਲ ਯਾਂ ਫਿਰ ਕੰਪਿਊਟਰ ਤੇ ਡਾਊਨਲੋਡ ਕਰਨ ਲਈ ਥੱਲੇ ਦਿਤੇ ਬਟਨ ਤੇ ਕਲਿੱਕ ਕਰੋ। …

ਪੰਜਵੇਂ ਦਿਨ ਆਮ ਆਦਮੀ ਪਾਰਟੀ ਨੇ ਧਰਨੇ ਤੇ ਬੈਠੇ ਆਪਣੇ ਸਾਥੀਆਂ ਨੂੰ ਜੂਸ ਅਤੇ ਲੱਡੂ ਖਾਵਾ ਕੇ ਭੁਖ ਹੜਤਾਲ ਨੂੰ ਖਤਮ ਕੀਤਾ.

ਪੰਜਵੇਂ ਦਿਨ ਆਮ ਆਦਮੀ ਪਾਰਟੀ ਨੇ ਧਰਨੇ ਤੇ ਬੈਠੇ ਆਪਣੇ ਸਾਥੀਆਂ ਨੂੰ ਜੂਸ ਅਤੇ ਲੱਡੂ ਖਾਵਾ ਕੇ ਭੁਖ ਹੜਤਾਲ ਨੂੰ ਖਤਮ ਕੀਤਾ. .ਆਪ ਆਮ ਆਦਮੀ ਪਾਰਟੀ ਦੇ ਮਹਿਲਾ ਵਿੰਗ ਦੀ ਪ੍ਰਧਾਨ ਰਾਜਵਿੰਦਰ ਕੌਰ ਅਤੇ ਜ਼ਿਲਾ ਪ੍ਰਧਾਨ ਸੁਰਿੰਦਰ ਸਿੰਘ ਸੋਢੀ ਨੇ ਕਿਹਾ ਕਿ ਪੋਸਟ ਮੈਟ੍ਰਿਕ ਸਕਾਲਰਸ਼ਿਪ ਘੁਟਾਲੇ ਦੇ ਮਾਮਲੇ ਵਿੱਚ ਆਮ ਆਦਮੀ ਪਾਰਟੀ ਦੀ ਵਡਮੁੱਲੀ ਜਿੱਤ ਹੋਈ ਹੈ ਅਤੇ ਇਸ ਮਾਮਲੇ ਵਿਚ ਕੈਪਟਨ ਅਮਰਿੰਦਰ ਸਿੰਘ ਨੂੰ ਗੋਡੇ ਟੇਕਣੇ ਪਏ ਹਨ।ਆਮ ਆਦਮੀ ਪਾਰਟੀ ਦੇ ਯੋਧਿਆਂ ਵੱਲੋਂ ਰੱਖੀ ਭੁਖ ਹੜਤਾਲ ਦੇ ਕਰਨ ਸਰਕਾਰ ਉਤੇ ਦਬਾਅ ਬਣਿਆ ਅਤੇ ਸਰਕਾਰ ਵੱਲੋਂ ਪੈਸੇ ਜਾਰੀ ਕਰਨ ਦਾ ਫੈਸਲਾ ਲਿਆ ਗਿਆ। ਆਮ ਆਦਮੀ ਪਾਰਟੀ ਦੇ ਐਸ ਸੀ ਵਿੰਗ ਪ੍ਰਧਾਨ ਜਲਾਲਪੁਰੀ ਅਤੇ ਉਪ ਪ੍ਰਧਾਨ ਬਲਵੰਤ ਭਾਟੀਆ ਨੇ ਕਿਹਾ ਕੈਪਟਨ ਅਮਰਿੰਦਰ ਸਿੰਘ ਹੁਣ ਆਪਣੇ ਭ੍ਰਿਸ਼ਟਾਚਾਰੀ ਮੰਤਰੀ ਸਾਧੂ ਸਿੰਘ ਧਰਮਸੋਤ ਨੁ ਜਲਦ ਤੋਂ ਜਲਦ ਬਰਖ਼ਾਸਤ ਕਰਨ ਜਿਸਨੇ ਇਸ ਸਕਾਲਰਸ਼ਿਪ ਦੇ 64 ਕਰੋੜ ਰੁਪਏ ਦਾ ਗਬਨ ਕਰਕੇ ਦਲਿਤ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਕੀਤਾ। ਜੇਕਰ ਕੈਪਟਨ ਅਮਰਿੰਦਰ ਸਿੰਘ ਨੇ ਧਰਮਸੋਤ ਨੂੰ ਬਰਖਾਸਤ ਨਈ ਕੀਤਾ ਤਾਂ ਆਮ ਆਦਮੀ ਪਾਰਟੀ ਵੱਡਾ ਜਨ ਅੰਦੋਲਨ ਉਲੇਖੇਗੀ। ਡਾਕਟਰ ਸ਼ਿਵ ਦਿਆਲ ਮਾਲੀ ਉਪ ਪ੍ਰਧਾਨ ਐਸੀ ਵਿੰਗ ਪੰਜਾਬ ,ਦਰਸ਼ਨ ਲਾਲ ਭਗਤ ਉਪ ਪ੍ਰਧਾਨ ਐਸੀ ਵਿੰਗ ਅਤੇ ਸਹਿ ਪ੍ਰਧਾਨ ਡਾਕਟਰ ਸੰਜੀਵ ਸ਼ਰਮਾ ਡਾਕਟਰ ਵਿੰਗ ਨੇ ਕਿਹਾ ਸਰਕਾਰ ਨੇ 40% ਪੈਸਾ ਦੇਣ ਦਾ ਫੈਸਲਾ ਕੀਤਾ ਹੈ। ਇਸ ਰਾਸ਼ੀ ਨੂੰ ਜਾਰੀ ਕਰਕੇ ਇਹ ਸਿੱਧ ਹੋਇਆ ਹੈ ਕਿ ਸਰਕਾਰ ਹੁਣ ਤਕ ਝੂਠ ਬੋਲ ਰਹੀ ਸੀ ਕੇ ਸਿਰਫ ਕੇਂਦਰ ਦਾ ਪੈਸਾ ਹੀ ਬਕਾਇਆ ਹੈ, ਸਕਾਲਰਸ਼ਿਪ ਰਾਸ਼ੀ ਕੁਝ ਰਕਮ ਅਨੁਸੂਚਿਤ ਜਾਤੀਆਂ ਦੇ ਵਿਦਿਆਰਥੀਆਂ ਦੇ ਰਖ ਰਾਖਉ ਭੱਤੇ ਨੂੰ ਸਨੇ ਵਿਆਜ ਜਾਰੀ ਕਰਨਾ ਚਾਹੀਦਾ ਹੈ ਪ੍ਰਿੰਸੀਪਲ ਪ੍ਰੇਮ ਕੁਮਾਰ ਜ਼ਿਲ੍ਹਾ ਦਿਹਾਤੀ ਪ੍ਰਧਾਨ ਅਤੇ ਜ਼ਿਲਾ ਉਪ ਪ੍ਰਧਾਨ ਹਰਚਰਨ ਸਿੰਘ ਸੰਧੂ ਨੇ ਕਿਹਾ ਆਮ ਆਦਮੀ ਪਾਰਟੀ ਭਵਿੱਖ ਵਿਚ ਸਰਕਾਰ ਦੇ ਗ਼ਲਤ ਕਮਾ ਉਤੇ ਪੈਣੀ ਨਜ਼ਰ ਰੱਖੇਗੀ ਅਤੇ ਲੋਕਾਂ ਦੇ ਹੱਕਾਂ ਤੇ ਡੱਕਾ ਮਾਰਨ ਨਹੀਂ ਦਵੇਗੀ। ਇਸ ਮੌਕੇ ਤੇ ਪ੍ਰਿੰਸੀਪਲ ਪ੍ਰੇਮ ਕੁਮਾਰ ਦਿਹਾਤੀ ਪ੍ਰਧਾਨ ਜ਼ਿਲਾ ਸਕੱਤਰ ਸੁਭਾਸ਼ ਸ਼ਰਮਾ, ਸੀਮਾ ਵਡਾਲਾ, ਸੁਖਸੰਧੂ, ਰਮਨ ਵਾਰਡ ਨੰਬਰ 43, ਕੌਸ਼ਲ ਸ਼ਰਮਾ, ਨਿਸ਼ਾ, ਜਾਵੇਦ ਖਾਣ, ਅੰਮ੍ਰਿਤਪਾਲ ਸਟੇਟ ਜੁਆਇੰਟ ਸਕੱਤਰ ਯੂਥ ਪ੍ਰਧਾਨ, ਗੁਰਪ੍ਰੀਤ,ਜਿੱਤ ਲਾਲ ਭੱਟੀ, ਗੁਰਵਿੰਦਰ ਸਿੰਘ, ਪਰਮਜੀਤ ਸਿੰਘ, ਬਰਕਤ ਰਾਮ, ਪਾਵਨ ਖੋਸਲਾ, ਮੁਖਤਿਆਰ ਸਿੰਘ, ਲਖਬੀਰ ਲੱਖਾ, ਅਬਦੁਲ ਬਾਰੀ, ਰਤਨ ਸਿੰਘ, ਜੋਗਿੰਦਰ ਪਾਲ, ਨਰੇਸ਼ ਸ਼ਰਮਾ, ਪੁਨੀਤ ਵਰਮਾ ਟ੍ਰੇਡ ਵਿੰਗ,ਸੰਤੋਖ ਸਿੰਘ ਆਦਿ ਮੌਜੂਦ ਸਨ।

Leave a Comment

Your email address will not be published. Required fields are marked *