ਜਗਰਾਉਂ 20ਜੂਨ (ਜਸਵਿੰਦਰ ਸਿੰਘ ਡਾਂਗੀਆਂ/ ਜਸਬੀਰ ਸਿੰਘ )ਬੀਤੇ ਕਲ ਕੇਂਦਰੀ ਖੇਤੀ ਮੰਤਰੀ ਨਰਿੰਦਰ ਤੋਮਰ ਦੇ ਕਾਲੇ ਖੇਤੀ ਕਨੂੰਨ ਰੱਦ ਨਾ ਕਰਨ ਦੇ ਬਿਆਨ ਤੋਂ ਰੋਹ ਵਿਚ ਆਏ ਕਿਸਾਨਾਂ ਨੇ ਅਜ ਇਥੇ ਖੇਤੀ ਮੰਤਰੀ ਦੀ ਅਰਥੀ ਫੂਕ ਕੇ ਅਪਣੇ ਤਿੱਖੇ ਗੁੱਸੇ ਦਾ ਪ੍ਰਗਟਾਵਾ ਕੀਤਾ। ਇਸ ਸਮੇਂ ਰੇਲ ਪਾਰਕ ਜਗਰਾਂਓ ਚ ਚੱਲ ਰਹੇ ਕਿਸਾਨ ਸੰਘਰਸ਼ ਮੋਰਚੇ ਚ ਧਰਨਾਕਾਰੀਆਂ ਨੇ ਦੋ ਮਿੰਟ ਦਾ ਮੋਨ ਧਾਰ ਕੇ ਉਡਨੇ ਸਿੱਖ ਮਿਲਖਾ ਸਿੰਘ ਦੇ ਵਿਛੋੜੇ ਤੇ ਡੂੰਘੇ ਦੁੱਖ ਦਾ ਇਜ਼ਹਾਰ ਕਰਦਿਆਂ ਸ਼ਰਧਾਂਜਲੀ ਭੇਂਟ ਕੀਤੀ।ਇਸ ਸਮੇਂ ਮੰਚ ਸੰਚਾਲਕ ਮਾਸਟਰ ਧਰਮ ਸਿੰਘ ਨੇ ਕਿਹਾ ਕਿ ਇਕ ਯਤੀਮ ਬੱਚਾ
ਹੁੰਦਿਆਂ ਜੀਵਨ ਦੀਆਂ ਬੁਲੰਦੀਆਂ ਸਰ ਕਰਨ ਵਾਲਾ ਮਿਲਖਾ ਸਿੰਘ ਇਕ ਵਿਲੱਖਣ ਸਖਸ਼ੀਅਤ ਸਨ। ਇਸ ਸਮੇਂ ਅਪਣੇ ਸੰਬੋਧਨ ਚ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜਿਲਾ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ ਨੇ ਕਿਹਾ ਕਿ 26 ਜੂਨ ਨੂੰ ਦੇਸ਼ ਭਰ ਚ ਕਿਸਾਨ ਅੰਦੋਲਨ ਦੇ 200 ਦਿਨ ਪੂਰੇ ਹੋਣ ਤੇ ਖੇਤੀ ਬਚਾਓ ਲੋਕਤੰਤਰ ਬਚਾਓ ਦਿਵਸ ਮਨਾਉਂਦਿਆਂ ਰੇਲ ਪਾਰਕ ਜਗਰਾਂਓ ਅਤੇ ਬਰਨਾਲਾ ਚੌਂਕ ਰਾਏਕੋਟ ਵਿਖੇ ਞਿਸ਼ਾਲ ਇਕੱਠ ਕੀਤੇ ਜਾਣਗੇ।ਇਸ ਦਿਨ +975 ਚ ਤਾਨਾਸ਼ਾਹ ਇੰਦਰਾ ਗਾਂਧੀ ਵਲੋਂ ਦੇਸ਼ ਭਰ ਚ ਜਮਹੂਰੀਅਤ ਦਾ ਗਲਾ ਘੁੱਟ ਲਈ ਲਗਾਈ ਐਮਰਜੈਂਸੀ ਦੀ ਕਾਲੀ ਯਾਦ ਚ ਮੋਦੀ ਵਲੋਂ ਵੱਖ ਵੱਖ ਢੰਗਾਂ ਨਾਲ ਥੋਪੀ ਜਾਰੀ ਐਮਰਜੈਂਸੀ ਦਾ ਡਟਵਾਂ ਵਿਰੋਧ ਕੀਤਾ ਜਾਵੇਗਾ। ਇਸ ਸਮੇਂ ਮੁਲਾਜਮ ਆਗੂ ਜਗਦੀਸ਼ ਸਿੰਘ ਨੇ ਲੋਕਾਂ ਨੂੰ ਲੋਕ ਸਰੋਕਾਰ ਨਾਲ ਜੂੜਣ ਦਾ ਸੱਦਾ ਦਿਤਾ।