ਜਗਰਾਉਂ ਵਾਰਡ ਨੰਬਰ 10 ਦਾ ਵਿਕਾਸ ਪੱਖੋਂ ਬੁਰਾ ਹਾਲ
ਲੋਕ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ
ਜਗਰਾਉਂ 21 ਜੂਨ (ਜਸਵਿੰਦਰ ਸਿੰਘ ਡਾਂਗੀਆਂ/ ਜਸਬੀਰ ਸਿੰਘ ) ਪਿਛਲੇ ਕਈ ਦਿਨਾਂ ਤੋਂ ਲਗਾਤਾਰ ਸਫ਼ਾਈ ਸੇਵਕਾਂ ਦੀ ਹੜਤਾਲ ਚੱਲ ਰਹੀ ਹੈ ਜਿਸ ਕਾਰਨ ਜਗਰਾਉਂ ਸ਼ਹਿਰ ਦੇ ਹਰ ਗਲੀ ਮੁਹੱਲੇ ਦੇ ਵਿਚ ਕੂੜੇ ਦੇ ਢੇਰ ਲੱਗੇ ਹੋਏ ਹਨ ਕਈ ਤਰ੍ਹਾਂ ਦੀਆਂ ਵੱਡੀਆਂ ਬਿਮਾਰੀਆਂ ਫੈਲਣ ਦਾ ਖਤਰਾ ਬਣਿਆ ਹੋਇਆ ਹੈ ਇਸੇ ਤਰ੍ਹਾਂ ਜਗਰਾਉਂ ਦਾ ਵਾਰਡ ਨੰਬਰ 10 ਵਿਕਾਸ ਪੱਖੋਂ ਕਾਫੀ ਪਛੜਿਆ ਹੋਇਆ ਵਾਰਡ ਹੈ । ਇੱਥੋਂ ਦੇ ਲੋਕਾਂ ਦਾ ਕਹਿਣਾ ਹੈ ਕਿ ਜਗਰਾਉਂ ਦਾ ਇਹ ਬਹੁਤ ਵੱਡਾ ਵਾਰਡ ਹੈ ਅਤੇ ਕਈ ਪਾਰਟੀਆਂ ਦੇ ਐੱਮ. ਸੀ. , ਐੱਮ. ਐੱਲ. ਏ. ਇੱਥੇ ਆਏ ਹਨ ਪਰ ਇਹ ਵਾਰਡ ਹਮੇਸ਼ਾਂ ਹੀ ਵਿਕਾਸ ਪੱਖੋਂ ਅਧੂਰਾ ਰਿਹਾ ਹੈ । ਪਿਛਲੇ ਕੁਝ ਮਹੀਨਿਆਂ ਤੋਂ ਇੱਥੇ ਕਾਂਗਰਸ ਦੇ ਕੌਂਸਲਰ ਰਮੇਸ਼ ਸਿੰਘ ਮੇਸ਼ੀ ਸਹੋਤਾ ਚੋਣ ਜਿੱਤ ਕੇ ਕੌਂਸਲਰ ਬਣੇ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇੱਥੋਂ ਦੇ ਲੋਕਾਂ ਨੇ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਵਾਟਰ ਵਰਕਸ ਦਾ ਪਾਣੀ ਘਰਾਂ ਵਿਚ ਨਹੀਂ ਆ ਰਿਹਾ ਕਿਉਂਕਿ ਕਈ ਦਿਨਾਂ ਤੋਂ ਮੋਟਰ ਖਰਾਬ ਪਈ ਹੈ । ਅਤੇ ਸੀਵਰੇਜ ਦਾ ਪਾਣੀ ਗਲੀਆਂ ਦੇ ਵਿੱਚ ਆਮ ਹੀ ਤੁਰਿਆ ਫਿਰਦਾ ਹੈ ਅਤੇ ਲੋਕਾਂ ਨੂੰ ਇਸ ਪਾਣੀ ਦੇ ਵਿੱਚ ਦੀ ਹੋ ਕੇ ਗੁਜ਼ਰਨਾ ਪੈਂਦਾ ਹੈ । ਸੀਵਰੇਜ ਦੇ ਪਾਣੀ ਦੀ ਬਦਬੂ ਕਾਰਨ ਇਥੇ ਰਹਿਣਾ ਬਹੁਤ ਹੀ ਮੁਸ਼ਕਿਲ ਹੋ ਗਿਆ ਹੈ । ਸਥਾਨਕ ਨਿਵਾਸੀਆਂ ਦਾ ਕਹਿਣਾ ਹੈ ਕਿ ਵੋਟਾਂ ਤੋਂ ਬਾਅਦ ਇੱਥੇ ਕਿਸੇ ਨੇ ਵੀ ਆ ਕੇ ਸਾਰ ਨਹੀਂ ਲਈ ਅਤੇ ਲੋਕ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਹਨ ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇੱਥੋਂ ਦੇ ਕੌਂਸਲਰ ਰਮੇਸ਼ ਸਿੰਘ ਮੇਸ਼ੀ ਸਹੋਤਾ ਨੇ ਦੱਸਿਆ ਕਿ ਉਨ੍ਹਾਂ ਨੂੰ ਇਕ ਮਹੀਨਾ ਹੀ ਹੋਇਆ ਹੈ ਵੋਟਾਂ ਤੋਂ ਬਾਅਦ ਸਹੁੰ ਚੁੱਕਿਆਂ ਨੂੰ ਅਤੇ ਉਹ ਪਹਿਲਾਂ ਵੀ ਆਪਣੇ ਖਰਚੇ ਦੇ ਉੱਪਰ ਮੋਟਰ ਨੂੰ ਠੀਕ ਕਰਵਾ ਚੁੱਕੇ ਹਨ ਉਨ੍ਹਾਂ ਕਿਹਾ ਕਿ ਸਫਾਈ ਕਰਮਚਾਰੀਆਂ ਦੀ ਹੜਤਾਲ ਦੇ ਕਾਰਨ ਵਿਕਾਸ ਦੇ ਕੰਮ ਵਿਚ ਅੜਿੱਕਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਜਲਦ ਹੀ ਇਸ ਦਾ ਹੱਲ ਕਰ ਦਿੱਤਾ ਜਾਵੇਗਾ । ਇਸ ਮੌਕੇ ਸ਼ਹੀਦ ਸੂਬੇਦਾਰ ਪਲਵਿੰਦਰ ਸਿੰਘ ਫੌਜੀ ਦੇ ਪਿਤਾ ਜੀ ਸਰਦਾਰ ਅਮਰ ਸਿੰਘ , ਸੀਰਾ ਪ੍ਰਧਾਨ, ਬਾਬਾ ਮੋਤੀ, ਨਾਜ਼ਰ ਅਲੀ, ਵਿੱਕੀ ਸਿੰਘ, ਲਖਨ, ਸੱਤਿਆ ਰਾਣੀ, ਛਿੰਦਰ ਕੌਰ, ਰੂਪ ਲਾਲ ਆਦਿ ਹਾਜ਼ਰ ਸਨ