ਪਬਲਿਕ ਟਾਈਮਜ਼

ਪਬਲਿਕ ਟਾਈਮਜ਼

Monthly Punjabi Magazine
Smt. Pushpinder Kaur

Chief Editor

ਸਮੂਹ ਪਾਠਕਾਂ ਨੂੰ ਵਿਸਾਖੀ ਦੀਆਂ ਲੱਖ-ਲੱਖ ਵਧਾਈਆਂ

ਇਸ ਮੈਗਜ਼ੀਨ ਵਿਚ ਅਸੀਂ ਹਰ ਮਹੀਨੇ ਪੰਜਾਬ ਅਤੇ ਪੰਜਾਬੀ ਦੁਨੀਆ ਦੇ ਵੱਖ-ਵੱਖ ਰੰਗਾਂ ਨੂੰ ਸੰਜੋਕੇ ਤੁਹਾਡੇ ਰੁ-ਬਰੂ ਹੁੰਦੇ ਹਾਂ | ਸਾਡੀ ਇਸ ਪੇਸ਼ਕਸ਼ ਨੂੰ ਆਪਣੇ ਮੋਬਾਈਲ ਯਾਂ ਫਿਰ ਕੰਪਿਊਟਰ ਤੇ ਡਾਊਨਲੋਡ ਕਰਨ ਲਈ ਥੱਲੇ ਦਿਤੇ ਬਟਨ ਤੇ ਕਲਿੱਕ ਕਰੋ। …

ਪੰਜਾਬ ਪੁਲੀਸ ਨੇ ਕਰੰਟ ਲਗਾ ਕੇ ਕੀਤਾ ਨਕਾਰਾ ਪੰਦਰਾਂ ਸਾਲਾਂ ਤੋਂ ਲੜ ਰਹੀ ਜ਼ਿੰਦਗੀ ਅਤੇ ਮੌਤ ਦੀ ਲੜਾਈ ਪੀਡ਼ਤ ਪਰਿਵਾਰ ਕਰ ਰਿਹਾ ਇਨਸਾਫ ਦੀ ਮੰਗ

ਪੰਜਾਬ ਪੁਲੀਸ ਨੇ ਕਰੰਟ ਲਗਾ ਕੇ ਕੀਤਾ ਨਕਾਰਾ ਪੰਦਰਾਂ ਸਾਲਾਂ ਤੋਂ ਲੜ ਰਹੀ ਜ਼ਿੰਦਗੀ ਅਤੇ ਮੌਤ ਦੀ ਲੜਾਈ ਪੀਡ਼ਤ ਪਰਿਵਾਰ ਕਰ ਰਿਹਾ ਇਨਸਾਫ ਦੀ ਮੰਗ

 

 

ਜਗਰਾਉਂ, 22 ਜੂਨ (ਜਸਵਿੰਦਰ ਸਿੰਘ ਡਾਂਗੀਆਂ /ਜਸਬੀਰ ਸਿੰਘ )-ਜਗਰਾਉਂ ਦੀ ਇਕ ਦਲਿਤ ਲੜਕੀ ਨੂੰ 2005 ’ਚ ਪੁਲਿਸ ਵੱਲੋਂ ਕਰੰਟ ਲਗਾ ਕੇ ਨਕਾਰਾ ਕਰਨ ਦੇ ਮਾਮਲੇ ਵਿੱਚ ਅੱਜ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਪੀੜਤਾ ਕੁਲਵੰਤ ਕੌਰ ਦੇ ਘਰ ਪੁੱਜੀ, ਜਿੱਥੇ ਉਨ੍ਹਾਂ ਪੀੜ੍ਹਤ ਪਰਿਵਾਰ ਨੂੰ ਕਾਰਵਾਈ ਦਾ ਭਰੋਸਾ ਦਿੱਤਾ, ਉਥੇ ਕਿਹਾ ਕਿ ਇਸ ਮਾਮਲੇ ’ਚ ਇਕ ਸਿੱਟ ਬਣਾਈ ਜਾਵੇਗੀ, ਜਿਹੜੀ 15 ਦਿਨਾਂ ’ਚ ਆਪਣੀ ਰਿਪੋਟ ਤਿਆਰ ਕਰੇਗੀ ਤੇ ਜਲਦ ਤੋਂ ਜਲਦ ਪਰਿਵਾਰ ਨੂੰ ਇਨਸਾਫ਼ ਮਿਲੇਗਾ। ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ’ਚ ਚੇਅਰਪਰਸਨ ਮਨੀਸ਼ ਗੁਲਾਟੀ ਨੇ ਕਿਹਾ ਕਿ ਇਹ ਮਾਮਲਾ 2005 ਦਾ ਹੈ ਤੇ ਉਨ੍ਹਾਂ 2018 ’ਚ ਆਏ ਹਨ, ਇਸ ਕਰਕੇ ਮਾਮਲੇ ਦੀ ਪੜਤਾਲ ਕੀਤੀ ਜਾਵੇਗੀ ਤੇ ਜਲਦ ਹੀ ਪੀੜ੍ਹਤ ਪਰਿਵਾਰ ਨੂੰ ਇਨਸਾਫ਼ ਮਿਲੇਗਾ। ਇਸ ਮੌਕੇ ਪੁਲਿਸ ਜ਼ਿਲ੍ਹਾ ਲੁਧਿਆਣਾ (ਦਿਹਾਤੀ) ਦੇ ਐਸ. ਐਸ. ਪੀ. ਚਰਨਜੀਤ ਸਿੰਘ ਸੋਹਲ, ਐਸ. ਪੀ (ਹੈਡਕੁੁਆਟਰ) ਹਰਿੰਦਰਪਾਲ ਸਿੰਘ ਪਰਮਾਰ ਤੇ ਡੀ. ਐਸ. ਪੀ. ਜਤਿੰਦਰਪਾਲ ਸਿੰਘ ਵੀ ਹਾਜ਼ਰ ਸਨ। ਇੱਥੇ ਜ਼ਿਕਰਯੋਗ ਹੈ ਕਿ ਪੀੜਤਾ ਨੇ ਦੁਖੀ ਹੋ ਕੇ ਅਸ਼ਟਾਂਮ ਪੇਪਰ ’ਤੇ ਲਿਖਿਆ ਪੱਤਰ ਮੁੱਖ ਮੰਤਰੀ ਕੈਪਟਨ ਨੂੰ ਅਤੇ ਮਨੀਸ਼ਾ ਗੁਲਾਟੀ ਨੂੰ ਭੇਜ ਮੌਤ ਦੀ ਭੀਖ ਮੰਗੀ ਸੀ। ਇਹ ਵੀ ਜ਼ਿਕਰ ਏ ਖਾਸ ਹੈ ਕਿ ਸੀਨੀਅਰ ਪੁਲਿਸ ਕਪਤਾਨ ਜਗਰਾਉਂ ਵਲੋਂ ਦੋਸ਼ੀਆਂ ਖਿਲਾਫ਼ ਮੁਕੱਦਮਾ ਦਰਜ ਨਾਂ ਕਰਨ ਖਫਾ ਹੋਏ ਕੌਮੀ ਅਨੁਸੂਚਿਤ ਜਾਤੀਆਂ ਕਮਿਸ਼ਨ ਦਿੱਲੀ ਨੇ ਕ੍ਰਮਵਾਰ ਇੰਸਪੈਕਟਰ ਜਨਰਲ ਪੁਲਿਸ ਲੁਧਿਆਣਾ ਅਤੇ ਡਾਇਰੈਕਟਰ ਬਿਉਰੋ ਆਫ਼ ਇਨਵੈਸਟੀਗੇਸ਼ਨ ਪੰਜਾਬ ਸਮੇਤ ਡਵੀਜ਼ਨਲ ਕਮਿਸ਼ਨਰ ਪਟਿਆਲਾ ਨੂੰ ਲੰਘੀ 17 ਤਰੀਕ ਨੂੰ ਦਿੱਲੀ ਤਲ਼ਬ ਕੀਤਾ ਸੀ। ਇਸ ਮੌਕੇ ਪੀੜਤਾ ਦੇ ਪਟੀਸ਼ਨਰ ਭਰਾ ਤੇ ਮਨੁੱਖੀ ਅਧਿਕਾਰ ਸੰਸਥਾ ਦੇ ਸੂਬਾ ਸਕੱਤਰ ਇਕਬਾਲ ਸਿੰਘ ਰਸੂਲਪੁਰ ਨੇ ਕੌਮੀ ਕਮਿਸ਼ਨ ਦੇ ਪੱਤਰ ਪ੍ਰੈਸ ਨੂੰ ਦਿਖਾਉਦਿਆਂ ਦੱਸਿਆ ਕਿ ਉਸ ਦੀ ਭੈਣ ਨੂੰ ਕਰੰਟ ਲਗਾ ਕੇ ਨਕਾਰਾ ਕਰਨ ਅਤੇ ਉਸ ਨੂੰ ਝੂਠੇ ਕਤਲ ਕੇਸ ਵਿੱਚ ਫਸਾਉਣ ਦੇ ਮਾਮਲੇ ’ਚ ਕੌਮੀ ਅਨੁਸੂਚਿਤ ਜਾਤੀਆਂ ਕਮਿਸ਼ਨ ਨੇ 28 ਮਈ 2018 ਨੂੰ ਤੱਤਕਾਲੀਨ ਸੀਨੀਅਰ ਪੁਲਿਸ ਕਪਤਾਨ ਜਗਰਾਉਂ ਨੂੰ ਮੁਕੱਦਮਾ ਦਰਜ ਕਰਨ ਅਤੇ ਪੰਜਾਬ ਦੇ ਗ੍ਰਹਿ ਵਿਭਾਗ ਨੂੰ ਮੁਆਵਜ਼ਾ ਦੇਣ ਦੇ ਹੁਕਮ ਜਾਰੀ ਕੀਤੇ ਸਨ ਪਰ ਜਦ ਮੌਕੇ ਦੇ ਐਸ.ਐਸ.ਪੀ. ਵੱਲੋਂ ਕਮਿਸ਼ਨ ਦੇ ਹੁਕਮਾਂ ਨੂੰ ਰੱਦੀ ਦੀ ਟੋਕਰੀ ਵਿੱਚ ਸੁੱਟ ਦਿੱਤਾ ਗਿਆ ਸੀ ਤਾਂ ਉਸ ਨੇ ਰਾਸ਼ਟਰਪਤੀ ਭਵਨ ਰਾਹੀਂ ਦਿੱਲੀ ਸ਼ਿਕਾਇਤ ਦਰਜ ਕਰਾਈ ਸੀ। ਉਨ੍ਹਾਂ ਦੱਸਿਆ ਕਿ ਕਮਿਸ਼ਨ ਵੱਲੋਂ ਪਹਿਲਾਂ 15 ਮਾਰਚ 2020 ਅਤੇ ਹੁਣ 28 ਮਈ 2021 ਨੂੰ ਉਕਤ ਤਿੰਨਾਂ ਅਫਸਰਾਂ ਸਮੇਤ ਡੀਜੀਪੀ ਨੂੰ ਸਖ਼ਤ ਵਾਰਨਿੰਗ ਦਿੰਦਿਆਂ ਦੋਸ਼ੀਆਂ ਖਿਲਾਫ਼ ਕਾਰਵਾਈ ਕਰਨ ਲਈ ਕਿਹਾ ਸੀ ਪਰ ਅਵੱਗਿਆ ਤੋਂ ਖਫਾ ਕਮਿਸ਼ਨ ਨੇ ਉਕਤ ਤਿੰਨੇ ਵੱਡੇ ਅਫ਼ਸਰਾਂ ਨੂੰ ਨਿੱਜੀ ਤੌਰ ’ਤੇ ਦਿੱਲੀ ਤਲ਼ਬ ਕੀਤਾ।ਰਸੂਲਪੁਰ ਨੇ ਇਹ ਵੀ ਕਿਹਾ ਕਿ ਉਹ 17 ਸਾਲਾਂ ਤੋਂ ਇਨਸਾਫ਼ ਲਈ ਲੜ ਰਿਹਾ ਏ ਅਤੇ ਦੋਸ਼ੀਆਂ ਨੂੰ ਬਣਦੀ ਸਜ਼ਾ ਦਿਵਾਉਣ ਲਈ ਹਰ-ਹਰਬਾ ਵਰਤੇਗਾ। ਇਸ ਮੌਕੇ ਐਸ. ਐਚ. ਓ. ਸਿਟੀ ਨਿਧਾਨ ਸਿੰਘ ਤੇ ਐਸ. ਆਈ. ਕਮਲਦੀਪ ਕੌਰ ਵੀ ਹਾਜ਼ਰ ਸਨ।

Leave a Comment

Your email address will not be published. Required fields are marked *