ਮਾਣਯੋਗ ਸ਼੍ਰੀ ਦਿਨਕਰ ਗੁਪਤਾ ਆਈ.ਪੀ.ਐਸ. ਡਾਇਰੈਕਟਰ ਜਨਰਲ ਪੁਲਿਸ
ਪੰਜਾਬ, ਚੰਡੀਗੜ੍ਹ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਨਸ਼ਾਖੋਰੀ ਅਤੇ ਨਜਾਇਜ
ਤਸਕਰੀ ਵਿਰੁੱਧ ਅਤਰਰਾਸ਼ਟਰੀ ਦਿਵਸ ਮਨਾਉਣ ਸਬੰਧੀ।
ਅੱਜ ਮਿਤੀ 26-06-2021 ਨੂੰ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ
ਨਵੀਨ ਸਿੰਗਲਾ ਆਈ.ਪੀ.ਐਸ ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਜੀ ਨੇ
ਦੱਸਿਆ ਕਿ ਪਿਛਲੇ ਹਫਤੇ ਤੋਂ ਮਾਣਯੋਗ ਸ਼੍ਰੀ ਦਿਨਕਰ ਗੁਪਤਾ ਆਈ.ਪੀ.ਐਸ.
ਡਾਇਰੈਕਟਰ ਜਨਰਲ ਪੁਲਿਸ ਪੰਜਾਬ, ਚੰਡੀਗੜ੍ਹ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ
ਨਸ਼ਾਖੋਰੀ ਅਤੇ ਨਜਾਇਜ ਤਸਕਰੀ ਵਿਰੁੱਧ ਅੰਤਰਰਾਸ਼ਟਰੀ ਦਿਵਸ ਮਨਾਉਣ ਲਈ
ਨੱਸ਼ਿਆ ਵਿਰੱੁਧ ਚਲਾਈ ਗਈ ਮੁਹਿਮ ਤਹਿਤ ਜਿਲ੍ਹਾ ਜਲੰਧਰ ਦਿਹਾਤੀ ਦੀ ਪੁਲਿਸ
ਵੱਲੋਂ ਮਿਤੀ 15-06-2021 ਤੋਂ ਮਿਤੀ 25-06-2021 ਤੱਕ ਵੱਖ-ਵੱਖ ਥਾਣਿਆ ਵਿੱਚ 09
ਮੁਕੱਦਮੇ ਐਨ.ਡੀ.ਪੀ.ਐਸ ਐਕਟ ਤਹਿਤ ਦਰਜ ਕੀਤੇ ਗਏ ਅਤੇ ਜਿਲ੍ਹਾ ਪੁਲਿਸ ਸਾਂਝ
ਕੇਂਦਰਾਂ ਵੱਲੋਂ, ਮੁਹੱਲਾ, ਕਲੱਬਾ, ਪੰਚਾਇਤਾ, ਵਹੀਕਲ ਯੂਨੀਅਨਾ ਅਤੇ ਨੋਜਵਾਨ ਪੀੜੀ
ਨੂੰ ਨਸ਼ਿਆ ਤੋਂ ਮੁਕਤ ਕਰਵਾਉਣ ਲਈ ਸੈਮੀਨਾਰ ਅਤੇ ਲੈਂਕਚਰ ਕੀਤੇ ਗਏ ਤਾਂ ਜੋ
ਆਉਣ ਵਾਲੀ ਨੋਜਵਾਨ ਪੀੜੀ ਨੂੰ ਨੱਸ਼ਿਆ ਤੋਂ ਮੁਕਤ ਕਰਵਾਇਆ ਜਾ ਸਕ ੇ।ਇਸ ਤੋਂ
ਇਲਾਵਾ ਕਰੋਨਾ ਮਹਾਂਮਾਰੀ ਦੇ ਬਚਾਅ ਲਈ ਪਬਲਿਕ ਨੂੰ ਸਰਕਾਰ ਦੁਆਰਾ ਜਾਰੀ
ਹਦਾਇਤਾ ਅਨੁਸਾਰ ਮਾਸਕ ਪਹਿਨਣ, ਹੱਥਾ ਨੂੰ ਸੈਨੀਟਾਇਜ ਕਰਨਾ ਅਤੇ ਇਕੱਠ ਨਾਂ
ਕਰਨ ਬਾਰੇ ਵੀ ਜਾਗਰੁਕ ਕਰਵਾਇਆ ਗਿਆ ਅਤੇ ਪਬਲਿਕ ਨੂੰ ਇਹ ਵੀ ਦੱਸਿਆ
ਗਿਆ ਕਿ ਜੇਕਰ ਕਿਸੇ ਵੀ ਵਿਅਕਤੀ ਨੂੰ ਨਸ਼ਾ ਵੇਚਣ ਵਾਲੇ ਵਿਅਕਤੀ ਬਾਰੇ
ਜਾਣਕਾਰੀ ਮਿਲਦੀ ਹੈ ਤਾਂ ਉਹ ਇਹ ਸੂਚਨਾ ਅਪਣੇ ਹਲਕਾ ਅਫਸਰ ਜਾ ਮੇਰੇ
ਮੋਬਾਇਲ ਨੰਬਰ 97798-85557 ਪਰ ਸੂਚਨਾ ਦੇ ਸਕਦਾ ਹੈ, ਸੂਚਨਾਂ ਦੇਣ ਵਾਲੇ ਦਾ
ਨਾਮ ਪਤਾ ਗੁਪਤ ਰੱਖਿਆ ਜਾਵੇਗਾ, ਇਸ ਤੋਂ ਇਲਾਵਾ ਨੌਜਵਾਨਾਂ ਅਤੇ ਬੱਚਿਆ ਨੂੰ
ਮੈਸਜ ਦਿੱਤਾ ਗਿਆ ਕਿ ਜਿੰਦਗੀ ਨੂੰ ਹਾਂ ਅਤੇ ਨੱਸ਼ੇ ਨੂੰ ਨਾਂਹ।
ਅੱਜ ਸਵੇਰੇ 06 ਵਜੇ ਜਲੰਧਰ ਦਿਹਾਤੀ ਦੇ ਸਾਰੇ ਪੁਲਿਸ ਅਫਸਰਾਂ
ਅਤੇ ਐਨ.ਜੀ.ੳ ਸੰਸਥਾਵਾਂ ਵੱਲੋਂ ਪਬਲਿਕ, ਨੋਜਵਾਨਾ ਅਤੇ ਬੱਚਿਆ ਨੂੰ ਨੱਸ਼ਿਆ ਨੂੰ
ਖਤਮ ਕਰਨ ਪ੍ਰਤੀ ਜਾਗਰੁਕ ਕਰਨ ਲਈ ਕਰਤਾਰਪੁਰ ਵਿੱਖੇ ਸਾਇਕਲ ਰੈਲੀ ਕੀਤੀ
ਗਈ ਇਹ ਸਾਇਕਲ ਰੈਲੀ ਕਰਤਾਰਪੁਰ ਬੱਸ ਸਟੈਡ ਤੋਂ ਸ਼ੁਰੂ ਹੋ ਕੇ ਪਿੰਡ ਦਿਆਲਪੁਰ
ਤੋਂ ਹੁੰਦੇ ਹੋਏ ਵਾਪਸ ਕਰਤਾਰਪੁਰ 12 ਕਿੱਲੋ ਮੀਟਰ ਤੱਕ ਕੀਤੀ ਗਈ। ਜਿਸ ਵਿੱਚ
ਕਰਤਾਰਪੁਰ ਸ਼ਹਿਰ ਦੇ ਐਮ.ਸੀ, ਬਲਾਕ ਪ੍ਰਧਾਨ, ਪਿੰਡਾ ਦੀਆ ਪੰਚਾਇਤਾ, ਨੋਜਵਾਨਾ
ਅਤੇ ਬੱਚਿਆ ਨੇ ਸਾਇਕਲ ਰੈਲੀ ਵਿੱਚ ਭਾਗ ਲਿਆ। ਇਸ ਮੌਕਾ ਪਰ ਸ਼੍ਰੀ ਸੁਰਿੰਦਰ
ਕੁਮਾਰ ਐਮ.ਸੀ, ਤੇਜਪਾਲ ਸਿੰਘ ਐਮ.ਸੀ, ਉਕਾਰ ਸਿੰਘ ਐਮ.ਸੀ, ਵੇਦ ਪ੍ਰਕਾਸ਼
ਸਿਟੀ ਪ੍ਰਧਾਨ ਅਤੇ ਗੋਪਾਲ ਸੂਦ ਬਲਾਕ ਪ੍ਰਧਾਨ ਮੌਜੂਦ ਸਨ।