ਕਿਸਾਨ ਸੰਘਰਸ਼ ਮੋਰਚੇ ਵਿਚ ਸ਼ਹੀਦ ਹੋਏ ਸੁਖਵਿੰਦਰ ਸਿੰਘ ਦੇ ਪਰਿਵਾਰ ਨੂੰ ਪੰਜ ਲੱਖ ਦਾ ਚੈੱਕ ਕੀਤਾ ਭੇਂ
ਜਗਰਾਉਂ 27 ਜੂਨ ( ਜਸਵੀਰ ਸਿੰਘ/ ਜਸਵਿੰਦਰ ਸਿੰਘ ਡਾਂਗੀਆਂ ) ਬੀਤੇ ਦਿਨੀਂ ਟੀਕਰੀ ਬਾਰਡਰ ਤੇ ਕਿਸਾਨ ਸੰਘਰਸ਼ ਮੋਰਚੇ ਚ ਹਾਰਟ ਅਟੈਕ ਕਾਰਣ ਵਿਛੋੜਾ ਦੇ ਗਏ ਕਿਸਾਨ ਸੁਖਵਿੰਦਰ ਸਿੰਘ ਪਿੰਡ ਕਾਉਂਕੇ ਦੇ ਪੀੜਤ ਪਰਿਵਾਰ ਨੂੰ ਸਰਕਾਰੀ ਸਹਾਇਤਾ ਦਾ ਪੰਜ ਲੱਖ ਰੁਪਏ ਦਾ ਚੈਕ ਪਿੰਡ ਵਾਸੀਆਂ ਦੀ ਹਾਜਰੀ ਚ ਸੌਂਪਿਆ ਗਿਆ। ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀਆਂ ਕੋਸ਼ਿਸ਼ਾਂ ਸਦਕਾ ਅੱਜ ਇਹ ਪੰਜ ਲੱਖ ਰੁਪਏ ਦਾ ਚੈੱਕ ਮ੍ਰਿਤਕ ਦੀ ਪਤਨੀ ਪਰਮਜੀਤ ਕੌਰ ਨੂੰ ਪ੍ਰਸਾਸ਼ਨ ਵਲੋਂ ਤਹਿਸੀਲਦਾਰ ਸ਼੍ਰੀ ਮਨਮੋਹਨ ਕੋਸ਼ਿਕ ਨੇ ਭੇਂਟ ਕੀਤਾ । ਇਸ ਸਮੇਂ ਇੰਦਰਜੀਤ ਸਿੰਘ ਧਾਲੀਵਾਲ ਜਿਲਾ ਸਕੱਤਰ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ , ਜਗਤਾਰ ਸਿੰਘ ਦੇਹੜਕਾ , ਤਰਸੇਮ ਸਿੰਘ ਬੱਸੂਵਾਲ,ਗੁਰਪ੍ਰੀਤ ਸਿੰਘ ਸਿਧਵਾਂ ,ਕੁੰਡਾ ਸਿੰਘ ਕਾਉਂਕੇ ,ਸੁਰਜੀਤ ਦੋਧਰ ਤੇ ਪਿੰਡ ਵਾਸੀ ਹਾਜਰ ਸਨ। ਇਸ ਸਮੇਂ ਸ਼੍ਰੀ ਕੋਸ਼ਿਕ ਨੇ ਪ੍ਰਸਾਸ਼ਨ ਵਲੋਂ ਪੀੜਤ ਪਰਿਵਾਰ ਨਾਲ ਹਮਦਰਦੀ ਦਾ ਇਜ਼ਹਾਰ ਕੀਤਾ।ਕਿਸਾਨ ਯੂਨੀਅਨ ਦੇ ਜਿਲਾ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ ਨੇ ਸਥਾਨਕ ਪ੍ਰਸ਼ਾਸਨ ਤੇ ਵਿਸੇਸ਼ਕਰ ਐਸ ਡੀ ਐਮ ਜਗਰਾਂਓ ਸ਼੍ਰੀ ਨਰਿੰਦਰ ਸਿੰਘ ਸਿੱਧੂ ਹੋਰਾਂ ਦਾ ਧੰਨਵਾਦ ਕੀਤਾ ਜਿਨਾਂ ਛੁੱਟੀਆਂ ਦੇ ਬਾਵਜੂਦ ਸਹਾਇਤਾ ਦਾ ਚੈੱਕ ਪੀੜਤ ਪਰਿਵਾਰ ਤਕ ਪੰਹੁਚਦਾ ਕੀਤਾ।ਇਸ ਦੋਰਾਨ ਕਿਸਾਨ ਲਹਿਰ ਦੇ ਸ਼ਹੀਦ ਸੁਖਵਿੰਦਰ ਸਿੰਘ ਦੀ ਮਿਰਤਕ ਦੇਹ ਤੇ ਯੂਨੀਅਨ ਦਾ ਝੰਡਾ ਅਰਪਿਤ ਕੀਤਾ ਗਿਆ। ਨਾਰਿਆਂ ਦੀ ਗੂੰਜ ਚ ਸ਼ਹੀਦ ਦਾ ਭਾਰੀ ਇਕੱਤਰਤਾ ਦੀ ਹਾਜਰੀ ਚ ਸੰਸਕਾਰ ਕੀਤਾ ਗਿਆ।ਇਸ ਸਮੇਂ ਤਾਰਾ ਸਿੰਘ ਅੱਚਰਵਾਲ, ਦੇਵਿੰਦਰ ਸਿੰਘ ਕਾਉਂਕੇ, ਕੰਵਲਜੀਤ ਖੰਨਾ ,ਐਸ ਐਚ ਓ ਸਦਰ ਜਸਪਾਲ ਸਿੰਘ ਆਦਿ ਹਾਜਰ ਸਨ।ਕਿਸਾਨ ਆਗੂਆਂ ਨੇ ਮ੍ਰਿਤਕ ਦਾ ਸਾਰਾ ਕਰਜਾ ਰੱਦ ਕਰਨ,ਸ਼ਹੀਦ ਦੇ ਬੇਟੇ ਨੂੰ ਸਰਕਾਰੀ ਨੌਕਰੀ ਦੇਣ ਦੀ ਮੰਗ ਕੀਤੀ।