ਸਮੂਹ ਡਾਕਟਰ ਜਥੇਬੰਦੀਆਂ ਵੱਲੋਂ ਪੇ ਕਮਿਸ਼ਨ ਰਿਪੋਰਟ ਖ਼ਿਲਾਫ਼ ਕਾਲਾ ਦਿਵਸ ਮਨਾਇਆ ਗਿਆ
ਜਗਰਾਉਂ 01 ਜੁਲਾਈ (ਜਸਵਿੰਦਰ ਸਿੰਘ ਡਾਂਗੀਆਂ/ ਜਸਬੀਰ ਸਿੰਘ ) ਅੱਜ ਡਾਕਟਰਾਂ ਦੀ ਸਾਂਝੀ ਜਥੇਬੰਦੀ ਪੰਜਾਬ ਗੌਰਮਿੰਟ ਡਾਕਟਰਜ਼ ਜੁਆਇੰਟ ਕੋਆਰਡੀਨੇਸ਼ਨ ਕਮੇਟੀ ਦੇ ਸੱਦੇ ਤੇ ਜਗਰਾਉਂ ਵਿਖੇ ਡਾਕਟਰ ਦਿਵਸ ਨੂੰ ਕਾਲਾ ਦਿਵਸ ਵਜੋਂ ਮਨਾਉਣ ਉਪਰੰਤ ਗੇਟ ਰੈਲੀ ਕੀਤੀ ਗਈ । ਅੱਜ ਵੀ ਕੁਝ ਪਿਛਲੇ ਦਿਨਾਂ ਦੀ ਤਰ੍ਹਾਂ ਓਪੀਡੀ ਅਤੇ ਹੋਰ ਜ਼ਰੂਰੀ ਸੇਵਾਵਾਂ ਨੂੰ ਠੱਪ ਰੱਖਿਆ ਗਿਆ । ਪੇ ਕਮਿਸ਼ਨ ਦੀ ਰਿਪੋਰਟ ਦੇ ਵਿਰੋਧ ਵਿਚ ਜਥੇਬੰਦੀ ਦੇ ਆਗੂਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਡਾਕਟਰਾਂ ਦਾ ਐੱਨਪੀਏ ਘੱਟ ਕਰਨਾ ਅਤੇ ਬੇਸਿਕ ਪੇ ਨਾਲੋਂ ਵੱਖ ਕਰਨਾ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ । ਉਨ੍ਹਾਂ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਐੱਨ ਪੀ ਏ ਸਹੀ ਢੰਗ ਨਾਲ ਲਾਗੂ ਨਾ ਕੀਤਾ ਗਿਆ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ । ਅੱਜ ਦੀ ਗੇਟ ਰੈਲੀ ਵਿਚ ਪੀ ਸੀ ਐੱਮ ਐੱਸ ਵੱਲੋਂ ਡਾ ਸੁਰਿੰਦਰ ਸਿੰਘ ਅਤੇ ਬਾਕੀ ਡਾਕਟਰਜ਼, ਵੈਟਰਨਰੀ ਡਾਕਟਰਾਂ ਵੱਲੋਂ ਡਾ ਹਿਮਾਂਸ਼ੂ ਸਿਆਲ ਅਤੇ ਉਨ੍ਹਾਂ ਦੇ ਬਾਕੀ ਡਾਕਟਰਜ਼ ਹੋਮਿਓਪੈਥੀ ਡਾਕਟਰਾਂ ਵੱਲੋਂ ਡਾ ਅਭਿਸ਼ੇਕ ਸਿੰਗਲਾ , ਅਤੇ ਆਯੁਰਵੈਦਿਕ ਡਾਕਟਰਾਂ ਵੱਲੋਂ ਡਾ ਪੰਕਜ ਗੁਪਤਾ ਨੇ ਹਿੱਸਾ ਲਿਆ