ਅੱਜ ਮਿਤੀ 5 ਜੁਲਾਈ 2021 ਦਿਨ ਸੋਮਵਾਰ ਜਸਵੀਰ ਸਿੰਘ ਜਗਰਾਉਂ ਕੇਂਦਰ ਸਰਕਾਰ ਵੱਲੋਂ ਲੰਮੇ ਸਮੇਂ ਤੋਂ ਲਟਕਾਈਆਂ ਜਾ ਰਹੀਆਂ ਮੰਗਾਂ ਨੂੰ ਜ਼ਾਰੀ ਕਰਨ ਲਈ|ਸਾਬਕਾ ਸੈਨਿਕਾਂ ਦੀ ਪੰਜਾਬ ਪੱਧਰ ਤੇ ਹੋਈ ਮੀਟਿੰਗ – ਕੈਪਟਨ ਮਲਕੀਤ ਸਿੰਘ ਵਾਲੀਆ |
ਰਾਏਕੋਟ ( 143 ) ਰਾਏਕੋਟ ਜ਼ਿਲ੍ਹਾ ਲੁਧਿਆਣਾ ਦੀ ਪਵਿੱਤਰ ਧਰਤੀ ਗੁਰਦੁਆਰਾ ਟਾਹਲੀਆਣਾ ਸਾਹਿਬ ਵਿਖੇ ਸਾਬਕਾ ਸੈਨਿਕ ਐਕਸ਼ਨ ਗਰੁੱਪ ਅਤੇ ਦੇਗ ਤੇਗ ਫਤਹਿ ਗਰੁੱਪ ਦੀ ਸਾਂਝੀ ਮੀਟਿੰਗ ਪੰਜਾਬ ਪੱਧਰ ਤੇ ਕੀਤੀ ਗਈ | ਜਿਸ ਵਿੱਚ ਸਭ ਨੇ ਕੇਂਦਰ ਸਰਕਾਰ ਵੱਲੋਂ ਮੌਜੂਦਾ ਅਤੇ ਸਾਬਕਾ ਸੈਨਿਕਾਂ ਨਾਲ ਕੀਤੇ ਜਾ ਰਹੇ ਸਲੂਕ ਬਾਰੇ ਸਭ ਨੇ ਆਪਣੇ ਆਪਣੇ ਵਿਚਾਰ ਰੱਖੇ| ਇਹ ਮੀਟਿੰਗ ਸਾਬਕਾ ਸੈਨਿਕ ਗਰੁੱਪ ਦੇ ਪ੍ਰਧਾਨ ਜੱਥੇਦਾਰ ਗੁਰਤੇਜ ਸਿੰਘ ਦੀ ਸਰਪ੍ਰਸਤੀ ਵਿੱਚ ਹੋਈ| ਸੂਬੇਦਾਰ ਦਰਬਾਰਾ ਸਿੰਘ ਨੇ ਕਿਹਾ ਜੋ ਸਰਕਾਰ ਦਾ ਸਾਬਕਾ ਸੈਨਿਕਾਂ ਦੇ ਪ੍ਰਤੀ ਸਲੂਕ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਦੀਆਂ ਮੰਗਾਂ ਦੀ ਸੁਣਵਾਈ ਨਹੀਂ ਕੀਤੀ ਜਾ ਰਹੀ| ਸਾਬਕਾ ਸੈਨਿਕ ਜਲਦੀ ਹੀ ਇਸ ਮੁੱਦੇ ਤੇ ਆਪਣਾ ਨਵਾਂ ਕਦਮ ਚੁੱਕਣਗੇ | ਦੇਗ ਤੇਗ ਫਤਹਿ ਗਰੁੱਪ ਦੇ ਪ੍ਰਧਾਨ ਕੈਪਟਨ ਮਲਕੀਤ ਸਿੰਘ ਵਾਲੀਆ ਜੀ ਨੇ ਕਿਹਾ ਕਿ ਸੈਨਿਕਾਂ ਦੀ ਨੌਕਰੀ/ ਸੇਵਾ ਭਾਵਨਾ ਨੂੰ ਉਨ੍ਹਾਂ ਦੀਆਂ ਸ਼ਹੀਦੀਆਂ, ਉਨ੍ਹਾਂ ਦੇ ਬੱਚੇ ਅਤੇ ਪਰਿਵਾਰ ਦੇ ਪਵਿੱਖ ਨੂੰ ਵੇਖਦੇ ਹੋਏ ਸਰਕਾਰ ਨੂੰ ਵਿਚਾਰ ਕਰਨਾ ਚਾਹੀਦਾ ਹੈ ਅਤੇ ਜੋ ਉਨ੍ਹਾਂ ਦੀਆਂ ਜਾਇਜ਼ ਮੰਗਾਂ ਹਨ ਉਨ੍ਹਾਂ ਉਪੱਰ ਬਣਦੀ ਕਾਰਵਾਈ ਕਰਕੇ ਜਲਦੀ ਨੋਟੀਫਿਕੇਸ਼ਨ ਜਾਰੀ ਕਰਨਾ ਚਾਹੀਦਾ ਹੈ| ਕੈਪਟਨ ਮਲਕੀਤ ਸਿੰਘ ਵਾਲੀਆ ਨੇ ਇਹ ਵੀ ਕਿਹਾ ਸੈਨਿਕਾਂ ਦੇ ਬੱਚੇ ਅਤੇ ਉਨ੍ਹਾਂ ਦੇ ਪਰਿਵਾਰ ਦਾ ਸਟੈਂਡਰਡ ਇਨ੍ਹਾਂ ਉੱਚਾ ਨਹੀਂ ਹੁੰਦਾ ਕਿਉਂਕਿ ਉਨ੍ਹਾਂ ਦੀ ਕਦੇ ਕੀਤੇ ਕਦੇ ਕੀਤੇ ਬਦਲੀ ਹੁੰਦੀ ਰਹਿੰਦੀ ਹੈ| ਇਸ ਕਰਕੇ ਨਾ ਉਹ ਆਪਣੇ ਬੱਚਿਆਂ ਦਾ ਵਧੀਆ ਪਾਲਣ-ਪੋਸ਼ਣ ਕਰ ਸਕਦਾ ਹਨ ਨਾ ਹੀ ਉਹ ਆਪਣੇ ਬੱਚਿਆਂ ਦੇ ਐਜੂਕੇਸ਼ਨ ਸਟੈਂਡਰਡ ਨੂੰ ਉੱਚਾ ਚੁੱਕ ਸਕਦਾ ਹਨ ਨਾ ਹੀ ਵਧੀਆ ਮਕਾਨ ਬਣਾ ਸਕਦਾ ਹੈ ਕਿਉਂਕਿ ਉਸਦੇ ਕੋਲ ਇਹਨਾਂ ਵਕਤ ਨਹੀਂ ਹੁੰਦਾ| ਉਸ ਨੂੰ ਸਿਰਫ਼ ਤੇ ਸਿਰਫ਼ ਨੌਕਰੀ ਅਤੇ ਦੇਸ਼ ਦੀ ਸੁਰੱਖਿਆ ਤੱਕ ਮਤਲਬ ਹੁੰਦਾ ਹੈ| ਮੀਟਿੰਗ ਦੌਰਾਨ ਦੇਗ ਤੇਗ ਫਤਹਿ ਗਰੁੱਪ ਦੇ ਸੂਬੇਦਾਰ ਮੇਜਰ ਅਨੂਪ ਸਿੰਘ , ਹੋਲਦਾਰ ਜਿੰਦਰ ਸਿੰਘ, ਕੈਪਟਨ ਗੁਰਮੇਲ ਸਿੰਘ, ਹੋਲਦਾਰ ਮਨੋਹਰ ਸਿੰਘ ਨੇ ਵੀ ਆਪਣੇ ਵਿਚਾਰ ਰੱਖੇ|ਸੂਬੇਦਾਰ ਇੰਦਰਜੀਤ ਸਿੰਘ, ਹੋਲਦਾਰ ਮੋਹਣ ਸਿੰਘ, ਹੋਲਦਾਰ ਮਨਜੀਤ ਸਿੰਘ , ਸੂਬੇਦਾਰ ਬੰਤਾ ਸਿੰਘ ਉਨ੍ਹਾਂ ਨੇ ਵੀ ਹਾਜ਼ਰੀ ਲਗਾਈ| ਅੰਤ ਵਿੱਚ ਕੈਪਟਨ ਮਲਕੀਤ ਸਿੰਘ ਵਾਲੀਆ ਨੇ ਕਿਹਾ ਕੇਂਦਰ ਸਰਕਾਰ ਪੰਜਾਬ ਸਰਕਾਰ ਵੱਲੋਂ ਸਾਬਕਾ ਸੈਨਿਕਾਂ ਨੂੰ ਅਣਦੇਖਿਆਂ ਅਤੇ ਅਣਗੋਲਿਆਂ ਕੀਤਾ ਜਾ ਰਿਹਾ ਹੈ| ਸਾਬਕਾ ਸੈਨਿਕ 117 ਹਲਕਿਆਂ ਵਿੱਚ ਅਤੇ ਪੰਜਾਬ ਦੇ 23 ਜਿ਼ਲ੍ਹਿਆਂ ਵਿੱਚ ਆਪਣੇ ਮੈਂਬਰਾਂ ਦੀ ਨਿਯੂਕਤੀ ਕਰਨ ਵਿੱਚ ਜੁਟ ਗਏ ਹਨ| ਸਾਬਕਾ ਸੈਨਿਕਾਂ ਨੂੰ ਬੇਨਤੀ ਕੀਤੀ ਕਿ ਆਪਣੇ- ਆਪਣੇ ਹਲਕੇ ਅਤੇ ਏਰੀਏ ਵਿੱਚ ਸਾਬਕਾ ਸੈਨਿਕਾਂ ਨੂੰ ਆਪਣੇ ਨਾਲ ਜੋੜਣ।| ਗਰੀਬ ਅਤੇ ਲੋੜਵੰਦ ਪਰਿਵਾਰਾਂ ਦੀ ਮਦਦ ਕਰਨ | ਅਗਲੀ ਮੀਟਿੰਗ ਬਹੁਤ ਜਲਦੀ ਅਤੇ ਪੰਜਾਬ ਪੱਧਰ ਤੇ ਬੁਲਾਈ ਜਾਵੇਗੀ ਜਿਸ ਵਿੱਚ ਪੰਜਾਬ ਵਿੱਚ ਚੱਲ ਰਹੀਆਂ ਸਾਰੀਆਂ ਅਤੇ ਸਾਰਿਆ ਸਾਬਕਾ ਸੈਨਿਕ ਜੱਥੇਬੰਦੀਆਂ ਨੂੰ ਇੱਕ ਮੰਚ ਤੇ ਇਕੱਠਾ ਕੀਤਾ ਜਾਵੇਗਾ|ਅਤੇ ਸਾਰਿਆ ਨਾਲ ਸਲਾਹ ਮਸ਼ਵਰਾ ਕੀਤਾ ਜਾਵੇਗਾ l