ਜਗਰਾਉਂ ਵਿਖੇ ਸਰਕਾਰੀ ਹਸਪਤਾਲ ਸਟਾਫ ਵੱਲੋਂ ਗੇਟ ਰੈਲੀ ਕੀਤੀ ਗਈ

ਜਗਰਾਉਂ (ਜਸਵੀਰ ਸਿੰਘ / ਜਸਵਿੰਦਰ ਸਿੰਘ ਡਾਂਗੀਆਂ ) ਬੀਤੇ ਦਿਨੀਂ ਜਗਰਾਉਂ ਵਿਖੇ ਸਿਵਲ ਹਸਪਤਾਲ ਜਗਰਾਓਂ ਸਮੂਹ ਡਾਕਟਰ ਸਾਹਿਬਾਨ ਤੇ ਪੈਰਾਮੈਡੀਕਲ ਸਟਾਫ ਤੇ ਐਂਟੀ ਲਾਰਵਾ ਸਟਾਫ ਵੱਲੋਂ ਕਲਮਛੋਡ਼ ਹਡ਼ਤਾਲ ਤੇ ਗੇਟ ਰੈਲੀ ਕੀਤੀ ਗਈ । ਇਹ ਹੜਤਾਲ ਪੰਜਾਬ ਸਰਕਾਰ ਵੱਲੋਂ ਲਾਗੂ ਕਰਨ ਜਾ ਰਹੀ ਛੇਵੇਂ ਪੇ ਕਮਿਸ਼ਨ ਦੇ ਵਿਰੋਧ ਵਿੱਚ ਕੀਤੀ ਗਈ ਇਸ ਪੇ ਕਮਿਸ਼ਨ ਸਬੰਧੀ ਕਾਪੀਆਂ ਦੀ ਮੇਨ ਚੌਂਕ ਵਿੱਚ ਸਾੜੀਆਂ ਗਈਆਂ ।ਇਸ ਸਮੇਂ ਪੈਰਾਮੈਡੀਕਲ ਤੇ ਲੈਬਾਰਟਰੀ ਯੂਨੀਅਨ ਦੇ ਪ੍ਰਧਾਨ ਸੁਖਵਿੰਦਰ ਸਿੰਘ ਨੇ ਕਿਹਾ ਕਿਹਾ ਕਿ ਛੇਵੇਂ ਪੇ ਕਮਿਸ਼ਨ ਨੂੰ ਰੱਦ ਕੀਤਾ ਜਾਵੇ ਤੇ ਮੁੜ ਤੋਂ ਸੋਧ ਕਰਨ ਤੇ ਡੀ ਏ ਮਰਜ ਕਰਨ ਤੋਂ ਬਾਅਦ ਲਾਗੂ ਕੀਤਾ ਜਾਵੇ ਤੇ ਡਾਕਟਰਾਂ ਦਾ ਐੱਨਪੀਏ ਪਹਿਲਾਂ ਦੀ ਤਰ੍ਹਾਂ ਲਾਗੂ ਰਹਿਣ ਦਿੱਤਾ ਜਾਵੇ ਉਨ੍ਹਾਂ ਕਿਹਾ ਸਰਕਾਰ ਆਪਣੀਆਂ ਨੀਤੀਆਂ ਤੇ ਗੌਰ ਕਰਦੀ ਹੋਈ ਪੇ ਕਮਿਸ਼ਨ ਦੀਆਂ ਤਰੁੱਟੀਆਂ ਦੂਰ ਕਰੇ । ਇਸ ਸਮੇਂ ਡਾ ਦੀਪਕ ਗੋਇਲ ਡਾ ਸੰਗੀਨਾਂ ਗਰਗ ਡਾ ਅਨੁਪ੍ਰੀਤ ਸੇਠੀ ਡਾ ਮੁਨੀਤਾ ਲੂਥਰਾ ਸ੍ਰੀ ਸੁਖਵਿੰਦਰ ਸਿੰਘ ਬਲਵਿੰਦਰ ਕੁਮਾਰ ਹੈਪੀ ਗੁਰਪ੍ਰੀਤ ਸਿੰਘ ਕੁਲਵੰਤ ਸਿੰਘ ਨਿਰਮਲ ਸਿੰਘ ਜਸਪਾਲ ਸਿੰਘ ਬਲਵਿੰਦਰ ਕੌਰ ਸੰਗੀਤ ਬਾਲਾ ਜਸਬੀਰ ਕੌਰ ਬਬੀਤਾ ਰਾਣੀ ਹਰਜੀਤ ਕੌਰ ਕਰਮਜੀਤ ਸਿੰਘ ਗੁਰਦੀਪ ਸਿੰਘ ਸਮੂਹ ਐਂਟੀ ਲਾਰਵਾ ਸਟਾਫ ਹਾਜ਼ਰ ਸੀ