ਪੰਜਾਬ ਰੋਡਵੇਜ਼ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੇ ਕਿਤੇ ਬੱਸ ਅੱਡੇ ਬੰਦ
ਜਗਰਾਉਂ (ਜਸਬੀਰ ਸਿੰਘ / ਜਸਵਿੰਦਰ ਸਿੰਘ ਡਾਂਗੀਆਂ ) ਬੀਤੇ ਦਿਨ ਪੰਜਾਬ ਰੋਡਵੇਜ਼ ਪਨਬੱਸ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੇ ਸਾਂਝਾ ਮੁਲਾਜ਼ਮ ਫਰੰਟ ਅਤੇ ਰੋਡਵੇਜ਼ ਐਕਸ਼ਨ ਕਮੇਟੀ ਦੇ ਸੱਦੇ ਤੇ 10 ਵਜੇ ਤੋਂ 12 ਵਜੇ ਤਕ ਦੋ ਘੰਟੇ ਬੱਸ ਅੱਡਾ ਬੰਦ ਕੀਤਾ ਅਤੇ ਰੈਲੀ ਕੀਤੀ । ਇਸ ਰੈਲੀ ਨੂੰ ਸੰਬੋਧਨ ਕਰਦਿਆਂ ਅਵਤਾਰ ਸਿੰਘ ਗਗੜਾ , ਪਰਮਜੀਤ ਸਿੰਘ, ਜਗਸੀਰ ਸਿੰਘ ਨੇਕੀ ਏਟਕ , ਸੂਬਾ ਸਕੱਤਰ ਸੁਖਪਾਲ ਸਿੰਘ ਦਿਓਲ ਕਰਮਚਾਰੀ ਦਲ ਨੇ ਦੱਸਿਆ ਕਿ ਪੰਜਾਬ ਦਾ ਸਮੁੱਚਾ ਮੁਲਾਜ਼ਮ ਅੱਜ ਸੰਘਰਸ਼ ਦੀ ਰਾਹ ਤੇ ਤੁਰਿਆ ਹੋਇਆ ਕਿਉਂਕਿ ਸਰਕਾਰ ਵੱਲੋਂ ਜਾਰੀ ਪੇ ਕਮਿਸ਼ਨ ਦੀ ਰਿਪੋਰਟ ਵਿੱਚ ਮੁਲਾਜ਼ਮਾਂ ਦੇ ਪੱਲੇ ਕੁਝ ਨਹੀਂ ਪੈ ਰਿਹਾ ਸਗੋਂ ਸਰਕਾਰ ਵੱਲੋਂ ਬਹੁਤ ਸਾਰੇ ਭੱਤੇ ਬੰਦ ਕਰ ਦਿੱਤੇ ਹਨ ਜਾਂ ਘਟਾ ਦਿੱਤੇ ਹਨ । ਸਰਕਾਰ ਵੱਲੋਂ ਚੋਣ ਵਾਅਦੇ ਅਨੁਸਾਰ ਠੇਕੇ ਤੇ ਭਰਤੀ ਮੁਲਾਜ਼ਮਾਂ ਨੂੰ ਪੱਕੇ ਕੀਤੇ ਜਾਣ ਹਾਈ ਕੋਰਟ ਅਤੇ ਸੁਪਰੀਮ ਕੋਰਟ ਦੇ ਫ਼ੈਸਲੇ ਅਨੁਸਾਰ ਨਾਜਾਇਜ਼ ਵਾਅਦੇ ਵਾਲੇ ਪਰਮਿਟ ਰੱਦ ਕੀਤੇ ਜਾਣ । ਟਾਈਮ ਟੇਬਲਾਂ ਵਿਚ ਸਮੇਂ ਦੀ ਇਕ ਸ਼ਰਤ ਕੀਤੀ ਜਾਵੇ , ਬੁਲਾਰਿਆਂ ਨੇ ਡੀਜ਼ਲ ਪੈਟਰੋਲ ਦੀਆਂ ਕੀਮਤਾਂ ਵਿੱਚ ਲਗਾਤਾਰ ਹੋ ਰਹੇ ਵਾਧੇ ਦੀ ਨਿੰਦਿਆ ਕੀਤੀ ਅਤੇ ਦਿਨ ਬਦਿਨ ਵਧ ਰਹੀ ਮਹਿੰਗਾਈ ਕਾਰਨ ਲੋਕਾਂ ਦਾ ਕਚੂੰਮਰ ਨਿਕਲ ਰਿਹਾ ਹੈ । ਬੁਲਾਰਿਆਂ ਨੇ ਕਿਸਾਨੀ ਸੰਘਰਸ਼ ਧੀ ਹਮਾਇਤ ਕੀਤੀ ਅਤੇ ਮਿਤੀ 29- 07 -2021 ਨੂੰ ਪਟਿਆਲੇ ਵਿਚ ਹੋ ਰਹੇ ਮੁਜ਼ਾਹਰੇ ਵਿੱਚ ਸਮੂਹਕ ਮੁਲਾਜ਼ਮ ਛੁੱਟੀ ਲੈ ਕੇ ਪਹੁੰਚਣ ਦਾ ਸੱਦਾ ਦਿੱਤਾ । ਦਫਤਰੀ ਸਟਾਫ ਵੱਲੋਂ ਕਲਮ ਛੋੜ ਹੜਤਾਲ ਕੀਤੀ । ਇਸ ਸਮੇਂ ਸਰਵ ਸ੍ਰੀ ਕੁਲਦੀਪ ਸਿੰਘ ਖਹਿਰਾ , ਅੰਮ੍ਰਿਤਪਾਲ ਸਿੰਘ , ਧਰਮਿੰਦਰ ਸਿੰਘ ਬੱਸੀਆਂ , ਬਸਾਲ ਸਿੰਘ, ਸੀਤਲ ਸਿੰਘ ਏਟਕ , ਪਿਰਤਪਾਲ ਸਿੰਘ ਪੰਡੋਰੀ, ਬਲਜੀਤ ਸਿੰਘ ਬਿੱਲੂ , ਪੈਨਸ਼ਨਰ ਯੂਨੀਅਨ , ਗੁਰਜੀਤ ਸਿੰਘ ,ਮਨਿੰਦਰਜੀਤ ਸਿੰਘ ,ਗੁਰਦੀਪ ਸਿੰਘ , ਕਰਮਚਾਰੀ ਦਲ ਅਤੇ ਰਣਜੀਤ ਸਿੰਘ ਇੰਟਕ ਵੀ ਹਾਜ਼ਰ ਸਨ