ਦਿੱਲੀ ਪੁਲੀਸ ਵੱਲੋਂ 22 ਜੁਲਾਈ ਤੋਂ ਸੰਸਦ ਦੇ ਸਾਹਮਣੇ ਖੇਤੀ ਕਾਨੂੰਨ ਰੱਦ ਕਰਾਉਣ ਲਈ ਕੀਤੇ ਜਾ ਰਹੇ ਪ੍ਰਦਰਸ਼ਨ ਤੇ ਰੋਕ ਲਾਉਣ ਦੀਕਿਸਾਨਾਂ ਵੱਲੋਂ ਨਿੰਦਿਆ ਕੀਤੀ ਗਈ
ਜਗਰਾਉਂ (ਜਸਵਿੰਦਰ ਸਿੰਘ ਡਾਂਗੀਆਂ ਜਸਬੀਰ ਸਿੰਘ ) ਰੇਲ ਪਾਰਕ ਜਗਰਾਂਓ ਚ ਚੱਲ ਰਿਹਾ ਕਿਸਾਨ ਸੰਘਰਸ਼ ਮੋਰਚਾ ਅੱਜ 292 ਵੇਂ ਦਿਨ ਵੀ ਜਾਰੀ ਰਿਹਾ। ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਬਲਾਕ ਪ੍ਰਧਾਨ ਜਗਤਾਰ ਸਿੰਘ ਦੇਹੜਕਾ ਦੀ ਪ੍ਰਧਾਨਗੀ ਹੇਠ ਮੋਰਚੇ ਦੀ ਸ਼ੁਰੂਆਤ ਪਰਵਾਰ ਸਿੰਘ ਡੱਲਾ ਦੀਆਂ ਕਵੀਸ਼ਰੀਆਂ ਨਾਲ ਹੋਈ। ਇਸ ਸਮੇਂ ਇਨਕਲਾਬੀ ਕਵੀਸ਼ਰੀ ਜੱਥਾ ਰਸੂਲਪੁਰ ਦੇ ਰੁਪਿੰਦਰ ਅਤੇ ਹਰਵਿੰਦਰ ਨੇ ਵੀ ਅਪਣੀਆਂ ਕਵੀਸ਼ਰੀਆਂ ਰਾਹੀਂ ਹਾਜਰੀ ਲਵਾਈ ।ਜਗਤਾਰ ਸਿੰਘ ਦੇਹੜਕਾ ਨੇ ਅਪਣੇ ਸੰਬੋਧਨ ਚ ਬੋਲਦਿਆਂ ਕਿਹਾ ਕਿ ਲੋਕਤੰਤਰ ਦੇ ਨਾਮ ਤੇ ਧੱਬਾ ਮੋਦੀ ਹਕੂਮਤ ਅੱਜ ਤੋਂ ਸ਼ੁਰੂ ਪਾਰਲੀਮੈਂਟ ਸੈਸ਼ਨ ਚ ਭਾਜਪਾ ਹਕੂਮਤ ਬਿਜਲੀ ਐਕਟ 2020 ਨਾਂ ਦੇ ਆਰਡੀਨੈਂਸ ਨੂੰ ਐਕਟ ਦਾ ਰੂਪ ਦਿੱਤਾ ਜਾ ਰਿਹਾ ਹੈ।ਇਸ ਦਾ ਸਾਫ ਮਤਲਬ ਹੈ ਕਿ ਬਿਜਲੀ ਆਮ ਲੋਕਾਂ ਦੇ ਵਿੱਤ ਚੋਂ ਬਾਹਰ ਕੱਢੀ ਜਾ ਰਹੀ ਹੈ ਉਨਾਂ ਕਿਹਾ ਕਿ ਪਰਾਲੀ ਸਾੜਨਸਬੰਧੀ ਕਾਲੇ ਆਰਡੀਨੈਂਸਨੂੰ ਵੀ ਕਨੂੰਨ ਦਾ ਰੂਪ ਦੇ ਕੇ ਕਿਸਾਨਾਂ ਨੂੰ ਦਬਾਉਣ ਦਾ ਰਾਹ ਲੱਭਿਆ ਜਾ ਰਿਹਾਹੈ। ਇਸ ਸਮੇਂ ਬੋਲਦਿਆਂ ਕਿਸਾਨ ਆਗੂ ਧਰਮ ਸਿੰਘ ਸੂਜਾਪੁਰ ਨੇ ਬੋਲਦਿਆਂ ਦਿੱਲੀ ਪੁਲਸ ਵਲੋਂ 22 ਜੁਲਾਈ ਤੋਂ ਸੰਸਦ ਦੇ ਸਾਹਮਣੇ ਖੇਤੀ ਕਨੂੰਨ ਰੱਦ ਕਰਾਉਣ ਲਈ ਕੀਤੇ ਜਾ ਰਹੇ ਪ੍ਰਦਰਸ਼ਨਾਂ ਤੇ ਰੋਕ ਲਾਉਣ ਦੀ ਨਿੰਦਾ ਕਰਦਿਆਂ ਇਸ ਨੂੰ ਜਮਹੂਰੀਅਤ ਦਾ ਗਲਾ ਘੁੱਟਣ ਦਾ ਜਾਬਰ ਹਿਟਲਰੀ ਕਦਮ ਕਰਾਰ ਦਿੱਤਾ। ਇਸ ਸਮੇਂ ਬੋਲਦਿਆਂ ਬਲਾਕ ਸੱਕਤਰ ਤਰਸੇਮ ਸਿੰਘ ਬੱਸੂਵਾਲ ਨੇ ਕਿਹਾ ਕਿ ਜਗਰਾਂਓ ਬਲਾਕ ਦੇ ਪਿੰਡਾਂ ਚੋਂ ਆਉਂਦੇ ਦਿਨਾਂ ਚ ਦਿੱਲੀ ਬਾਰਡਰਾਂ ਤੇ ਸੰਘਰਸ਼ ਮੋਰਚਿਆਂ ਚ ਭੇਜਣ ਦੀ ਮੁਹਿੰਮ ਚਲਾਈ ਜਾ ਰਹੀ ਹੈ। ਇਸ ਸਮੇਂ ਇਕ ਵੇਰ ਫਿਰ ਪਿੰਡ ਰੂਮੀ ਦੀ ਨਾਬਾਲਗ ਬੱਚੀ ਦੇ ਬਲਾਤਕਾਰੀ ਨੂੰ ਗ੍ਰਿਫਤਾਰ ਨਾ ਕਰਨ ਦੀ ਨਿੰਦਾ ਕਰਦਿਆਂ ਕਿਹਾ ਕਿ ਦੇਰੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।ਉਨਾਂ ਐਸ ਐਸ ਪੀ ਜਗਰਾਂਓ ਤੋਂ ਬਲਾਤਕਾਰ ਨੂੰ ਬਿਨਾਂ ਕਿਸੇ ਦੇਰੀ ਤੋਂ ਗ੍ਰਿਫਤਾਰ ਕੀਤਾ ਜਾਵੇ। ਇਸ ਸਮੇਂ ਹਰਬੰਸ ਸਿੰਘ ਬਾਰਦੇਕੇ ,ਕੁੰਡਾ ਸਿੰਘ ਕਾਉਂਕੇ ,ਮਦਨ ਸਿੰਘ ਆਦਿ ਆਗੂ ਹਾਜ਼ਰ ਸਨ।