ਹਲਵਾਰਾ ਹਵਾਈ ਅੱਡੇ ਦਾ ਨਾਮ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਨਾਂ ਤੇ ਰੱਖਣ ਲਈ ਐਮ ਐਲ ਏ ਸਰਬਜੀਤ ਕੌਰ ਮਾਣੂੰਕੇ ਨੂੰ ਦਿੱਤਾ ਮੰਗ ਪੱਤ
ਜਗਰਾਉਂ (ਜਸਵਿੰਦਰ ਸਿੰਘ ਡਾਂਗੀਆਂ ਜਸਬੀਰ ਸਿੰਘ ) ਐਨ ਆਰ ਆਈ ਅਤੇ ਲੋਕਲ ਧੋਖੇਬਾਜ਼ ਲਾੜੇ ਅਤੇ ਲਾੜੀਆਂ ਦੇ ਖਿਲਾਫ ਸੰਘਰਸ਼ ਕਰਨ ਵਾਲੀ ਸੰਸਥਾ ਅਬਨਹੀ ਵੈੱਲਫੇਅਰ ਸੁਸਾਇਟੀ ਰਜਿ (ਲੁਧਿਆਣਾ) ਪੰਜਾਬ ਦੇ ਮੈਂਬਰਾਂ ਨੇ ਸ੍ਰੀ ਮਤੀ ਸਰਵਜੀਤ ਕੌਰ ਮਾਣੂੰਕੇ ਵਿਧਾਇਕਾ ਹਲਕਾ ਜਗਰਾਉਂ ਨੂੰ ਮੰਗ ਪੱਤਰ ਸੌਂਪਿਆ। ਜਿਸ ਵਿੱਚ ਉਨ੍ਹਾਂ ਨੇ ਹਲਵਾਰਾ ਹਵਾਈ ਅੱਡੇ ਦਾ ਨਾਮ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਨਾਮ ਉੱਪਰ ਰੱਖਣ ਲਈ ਵਿਧਾਨ ਸਭਾ ਵਿੱਚ ਮਤਾ ਪਾਸ ਕਰਵਾਉਣ ਲਈ ਕਿਹਾ। ਇਸ ਸਮੇਂ ਸ੍ਰੀ ਮਤੀ ਮਾਣੂੰਕੇ ਨੇ ਅਬਨਹੀ ਟੀਮ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਉਹ ਉਨ੍ਹਾਂ ਦੀ ਆਵਾਜ਼ ਨੂੰ ਬੁਲੰਦ ਕਰਨ ਲਈ ਤਿਆਰ ਹਨ। ਇੱਥੇ ਅਬਨਹੀ ਵੈੱਲਫੇਅਰ ਸੁਸਾਇਟੀ ਦੇ ਜਗਰਾਉਂ ਇਕਾਈ ਦੇ ਮੈਂਬਰ ਜੋਗਿੰਦਰ ਚੌਹਾਨ,ਰਾਜ ਕੁਮਾਰ, ਮੈਡਮ ਰਾਧਾ ਬਜਾਜ ਅਤੇ ਪਰਮਪ੍ਰੀਤ ਆਦਿ ਹਾਜ਼ਰ ਸਨ। ਪੱਤਰਕਾਰਾਂ ਵੱਲੋਂ ਜਦ ਅਬਨਹੀ ਦੇ ਚੇਅਰਮੈਨ ਸ੍ਰੀ ਰਕੇਸ਼ ਸ਼ਰਮਾ ਅਤੇ ਮੁੱਖ ਇੰਚਾਰਜ ਸਤਵਿੰਦਰ ਕੌਰ ਸੱਤੀ ਨਾਲ ਗੱਲਬਾਤ ਕੀਤੀ ਗੲੀ ਤਾਂ ਉਨ੍ਹਾਂ ਨੇ ਫੋਨ ਤੇ ਦੱਸਿਆ ਕਿ ਸਾਡੀ ਸੰਸਥਾ ਵੱਲੋਂ ਹਲਵਾਰਾ ਹਵਾਈ ਅੱਡੇ ਦਾ ਨਾਮ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਨਾਮ ਉੱਪਰ ਰੱਖਣ ਲਈ ਤਕਰੀਬਨ 37 ਪਿੰਡਾਂ ਦੀਆਂ ਪੰਚਾਇਤਾਂ ਦੇ ਮਤੇ ਪਵਾਏ ਗੲੇ ਹਨ ਅਤੇ ਸਰਾਭਾ ਜੀ ਦਾ ਜੱਦੀ ਪਿੰਡ ਸਰਾਭਾ ਹਲਵਾਰਾ ਹਵਾਈ ਅੱਡੇ ਤੋਂ ਸਿਰਫ ਦੋ ਕਿਲੋਮੀਟਰ ਦੂਰ ਹੈ।ਆਉਣ ਵਾਲੀਆਂ ਪੀੜ੍ਹੀਆਂ ਨੂੰ ਸ਼ਹੀਦਾਂ ਦੇ ਸੁਪਨਿਆਂ ਦਾ ਸੰਸਾਰ ਸਿਰਜਣ ਲਈ ਇੱਕ ਮੀਲ ਪੱਥਰ ਸਾਬਤ ਹੋਵੇਗਾ ਅਤੇ ਉਨ੍ਹਾਂ ਦੱਸਿਆ ਕਿ ਸਾਡੀ ਸੰਸਥਾ ਵੱਲੋਂ ਕੇਂਦਰਸਰਕਾਰ ਵੱਲੋਂ ਵੀ ਇਸ ਦੀ ਸਹਿਮਤੀ ਲੈ ਲਈ ਗਈ ਹੈ।
ਕੈਪਸਨ ਵਿਧਾਇਕਾ ਸ੍ਰੀਮਤੀ ਮਾਣੂੰਕੇ ਨੂੰ ਮੰਗ ਪੱਤਰ ਦੇਣ ਸਮੇਂ ਅਬਨਹੀ ਦੇ ਜਗਰਾਉਂ ਇਕਾਈ ਦੇ ਮੈਂਬਰ ਜੋਗਿੰਦਰ ਚੌਹਾਨ, ਰਾਜ ਕੁਮਾਰ, ਸ੍ਰੀ ਮਤੀ ਰਾਧਾ ਬਜਾਜ, ਪਰਮਪ੍ਰੀਤ ਤੇ ਹੋਰ ਮੈਂਬਰ।