ਪਟਵਾਰੀਆਂ ਦਾ ਧਰਨਾ ਦੂਜੇ ਦਿਨ ਵੀ ਰਿਹਾ ਜ਼ੋਰਾਂ ਤੇ ਅੱਜ 23 ਜੁਲਾਈ ਜਸਵੀਰ ਸਿੰਘ ਜਗਰਾਉਂ ਅ
seਰੋਜ ਦੀ ਰੈਵਨਿਊ ਪਟਵਾਰ ਯੂਨੀਅਨ ਜਗਰਾਉ ਵੱਲੋ ਪੰਜਾਬ ਬਾਡੀ ਦੇ ਆਦੇਸ਼ ਮੁਤਾਬਿਕ ਤਹਿਸੀਲ ਜਗਰਾਉ ਵਿਖੇ ਪੰਜਾਬ ਸਰਕਾਰ ਦੀਆ ਮੁਲਾਜਮ ਮਾਰੂ ਨੀਤੀਆ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ ।ਅੱਜ ਲਗਾਤਾਰ ਦੂਜੇ ਹਫਤੇ ਤਹਿਸੀਲ ਜਗਰਾਓਂ ਵਿਖੇ ਧਰਨਾ ਦਿੱਤਾ ਗਿਆ। ਧਰਨੇ ਵਿਚ ਵਿਸੇਸ਼ ਰੂਪ ਸ਼ਾਮਲ ਹੋਏ ਜਿਲਾ ਪ੍ਰਧਾਨ ਸੁਖਜੀਤਪਾਲ ਸਿੰਘ ਥਰੀਕੇ ਅਤੇ ਤਾਲਮੇਲ ਕਮੇਟੀ ਤੇ ਚੇਅਰਮੈਨ ਜਸਵੀਰ ਸਿੰਘ ਵਲੋਂ ਆਪਣੇ ਵਿਚਾਰ ਸਾਂਝੇ ਕੀਤੇ ਗਏ।
ਇਸ ਦੋਰਾਨ ਤਹਿਸੀਲ ਪ੍ਰਧਾਨ ਅਨਿਤ ਮਲਿਕ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਇਹ ਸ਼ੰਗਰਸ਼ ਪੂਰੇ ਪੰਜਾਬ ਲੈਵਲ ਤੇ ਚਲ ਰਿਹਾ ਹੈ।ਸਾਡੀ ਹਕੀ ਮੰਗਾ ਜੋ ਕਿ ਕਾਫੀ ਲੰਬੇ ਸਮੇਂ ਤੋਂ ਚਲ ਰਹੀ ਹਨ ਸਰਕਾਰ ਵਲੋਂ ਹਜੇ ਤੱਕ ਵੀ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ।ਅਤੇ ਆਉਣ ਵਾਲੇ ਸਮੇਂ ਵਿਚ ਪੰਜਾਬ ਬਾਡੀ ਦੇ ਆਦੇਸ਼ ਬੁਤਾਬਿਕ ਇਹ ਸ਼ੰਗਰਸ਼ ਹੋਰ ਤੇਜ਼ ਹੋ ਸਕਦਾ ਹੈ।ਇਸ ਦੌਰਾਨ ਪਟਵਾਰੀ ਅਤੇ ਕਾਂਨੂੰਗੋ ਵਲੋਂ ਆਪਣੇ ਵਿਚਾਰ ਸਾਂਝੇ ਕੀਤੇ ਗਏ।ਇਸ ਮੌਕੇ ਪਟਵਾਰੀ ਹਰਮੇਸ਼ ਸਿੰਘ,ਜਸ਼ਨਦੀਪ ਸਿੰਘ,ਅਭਿਸ਼ੇਕ ਚੋਪੜਾ ,ਨਰੇਸ਼ ਕੁਮਾਰ,ਤੇਜਿੰਦਰ ਸਿੰਘ,ਜਸਪ੍ਰੀਤ ਸਿੰਘ,ਸੋਹਣ ਸਿੰਘ ,ਰਮਨੀਤ ਕੌਰ,ਮਨੋਰਮਾ, ਅਤੇ ਕਾਨੂੰਗੋ ਗੁਰਦੇਵ ਸਿੰਘ,ਕਾਬਲ ਸਿੰਘ,ਬਲਜੀਤ ਸਿੰਘ,ਅਵਤਾਰ ਸਿੰਘ, ਜਗਤਾਰ ਸਿੰਘ ਅਤੇ ਹੋਰ ਰਿਟਾਇਰ ਸਾਥੀ ,ਸੁਖਵੰਤ ਸਿੰਘ,ਨਰੇਸ਼ ਕੁਮਾਰ,ਜਸਵੀਰ ਸਿੰਘ ,ਬਲਵਿੰਦਰ ਸਿੰਘ ,ਪਰਮਜੀਤ ਸਿੰਘ ਹਾਜਰ ਸਨ।