ਟਰਾਂਸਪੋਰਟ ਮੰਤਰੀ ਦੇ ਵਾਅਦੇ ਖੋਖਲੇ ਅੱਜ ਦੋ ਘੰਟੇ ਲਈ ਰਿਹਾ ਬੱਸ ਸਟੈਂਡ ਬੰਦ ਜਗਰਾਉਂ ਅੱਜ 26 ਜੁਲਾਈ ਟਰਾਂਸਪੋਰਟ ਮੰਤਰੀ ਦੇ ਵਾਅਦਿਆਂ ਦਾ ਸਮਾਂ ਪੂਰਾ ਮੁਲਾਜ਼ਮਾਂ ਨੇ ਬੱਸ ਸਟੈਂਡ ਬੰਦ ਕਰਕੇ ਦਿੱਤੀ ਚਿਤਾਵਨੀ ਤਿੱਨ ਚਾਰ ਅਗਸਤ ਨੂੰ ਚਾਰ ਘੰਟੇ ਬੱਸ ਸਟੈਂਡ ਬੰਦ ਕਰ ਕੇ ਸਰਕਾਰ ਦੇ ਪੁਤਲੇ ਫੂਕੇ ਜਾਣਗੇ ਨੌੰ ਦੱਸ ਅਗਸਤ ਨੂੰ ਬੰਨ ਅਤੇ ਪੀਆਰਟੀਸੀ ਬੱਸਾਂ ਦਾ ਚੱਕਾ ਜਾਮ ਕਰਕੇ ਕੈਪਟਨ ਅਤੇ ਸਿੱਧੂ ਘੇਰਨ ਦਾ ਐਲਾਨ ਪਨਬੱਸ ਕੰਟਰੈਕਟਰ ਵਰਕਰ ਯੂਨੀਅਨ ਪੰਜਾਬ ਅਤੇ ਪੀਆਰਟੀਸੀ ਦੇ ਕੱਚੇ ਮੁਲਾਜ਼ਮਾਂ ਦੀ ਕਮੇਟੀ ਵੱਲੋਂ ਵੱਲੋਂ ਦਿੱਤੇ ਪ੍ਰੋਗਰਾਮ ਅਨੁਸਾਰ ਪੰਜਾਬ ਦੇ ਸਾਰੇ ਬੱਸ ਸਟੈਂਡ ਦੋ ਘੰਟੇ ਲਈ ਬੰਦ ਕੀਤੇ ਗਏ ਜਗਰਾਉਂ ਬੱਸ ਸਟੈਂਡ ਵਿਖੇ ਸੂਬਾ ਜੁਆਇੰਟ ਸਕੱਤਰ ਜਲੌਰ ਸਿੰਘ ਗਿੱਲ ਡੀਪੂ ਪ੍ਰਧਾਨ ਸੋਹਣ ਸਿੰਘ ਨੇ ਬੋਲਦਿਆਂ ਕਿਹਾ ਕਿ ਪੰਜਾਬ ਸਰਕਾਰ ਦੇ ਸਾਢੇ ਚਾਰ ਸਾਲ ਬੀਤ ਜਾਣ ਦੇ ਬਾਵਜੂਦ ਕੱਚੇ ਮੁਲਾਜ਼ਮਾਂ ਦਾ ਕੋਈ ਹੱਲ ਨਹੀਂ ਕੀਤਾ ਗਿਆ ਸਰਕਾਰ ਆਪਣੀ ਝੂਠੀ ਲੜਾਈ ਵਿਖਾ ਕੇ ਪੰਜਾਬ ਦੀ ਜਨਤਾ ਨੂੰ ਧੋਖਾ ਕਰ ਕੇ 2022 ਦੀ ਸਰਕਾਰ ਵਿੱਚ ਆਉਣ ਦੀ ਝਾਕ ਵਿੱਚ ਹੈ ਪਰ ਪੰਜਾਬ ਦੇ ਲੋਕ ਇਨ੍ਹਾਂ ਸਿਆਸੀ ਪੈਂਤੜਿਆਂ ਨੂੰ ਜਾਣਦੇ ਹਨ ਪਹਿਲਾਂ ਸਰਕਾਰ ਟਰਾਂਸਪੋਰਟ ਮਾਫੀਆ ਖਤਮ ਕਰੇ ਘਰ ਘਰ ਰੁਜ਼ਗਾਰ ਦੇਵੇ ਰੇਤ ਮਾਫੀਆ ਕੇਬਲ ਮਾਫੀਆ ਖਤਮ ਕਰੇ ਨਸ਼ਾ ਪੰਜਾਬ ਵਿੱਚੋਂ ਖ਼ਤਮ ਕਰੇ ਪਹਿਲੀ ਕੈਬਨਿਟ ਮੀਟਿੰਗ ਵਿੱਚ ਪੱਕੇ ਕਰਨ ਵਾਲੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰੇ ਨਹੀਂ ਤਾਂ ਹਰੇਕ ਸਥਾਨ ਤੇ ਮੰਤਰੀਆਂ ਦਾ ਵਿਰੋਧ ਕੀਤਾ ਜਾਵੇਗਾ ਉਨ੍ਹਾਂ ਕਿਹਾ ਕਿ ਕਮਾਈ ਵਾਲੇ ਮਹਿਕਮੇ ਪਨਬੱਸ ਅਤੇ ਪੀਆਰਟੀਸੀ ਦੇ ਕੱਚੇ ਮੁਲਾਜ਼ਮਾਂ ਵੱਲੋਂ ਜਦੋਂ ਵੀ ਹੜਤਾਲ ਕੀਤੀ ਜਾਂਦੀ ਹੈ ਤਾਂ ਮੀਟਿੰਗ ਵਿੱਚ ਮੰਤਰੀਆਂ ਵੱਲੋਂ ਵੱਡੀਆਂ ਵੱਡੀਆਂ ਗੱਲਾਂ ਕੀਤੀਆਂ ਜਾਂਦੀਆਂ ਹਨ
ਪਿਛਲੇ ਦਿਨੀਂ ਕੀਤੀ ਹਡ਼ਤਾਲ ਵਿੱਚ ਪਟਿਆਲਾ ਪ੍ਰਸ਼ਾਸਨ ਵੱਲੋਂ ਦਿੱਤੀ ਮੀਟਿੰਗ ਪੰਜਾਬ ਭਵਨ ਵਿਚ ਟਰਾਂਸਪੋਰਟ ਮੰਤਰੀ ਨਾਲ ਹੋਈ ਸੀ ਜਿਸ ਵਿੱਚ ਮੰਤਰੀ ਜੀ ਵੱਲੋਂ ਯੂਨੀਅਨ ਨੂੰ ਦਸ ਦਿਨ ਦਾ ਪ੍ਰਪੋਜ਼ਲ ਬਣਾ ਕੇ ਦਿੱਤਾ ਗਿਆ ਦਿੱਤਾ ਕਿਹਾ ਗਿਆ ਸੀ ਕਿ ਫਿਰ ਅਸੀਂ ਸੱਤ ਦਿਨ ਕੈਬਨਿਟ ਮੀਟਿੰਗ ਕਰਕੇ ਹੱਲ ਕਰਾਂਗੇ ਯੂਨੀਅਨ ਨੇ 14 ਦਿਨ ਦਿੱਤੇ ਸੀ ਹੁਣ ਪ੍ਪੋਜ਼ਲ ਬਣਾ ਕੇ ਮਿਤੀ 12.7.2021ਨੂੰ ਸੈਕਟਰੀ ਸਟੇਟ ਟਰਾਂਸਪੋਰਟ ਪੰਜਾਬ ਨੂੰ ਸੈਕਟਰੀਏਟ ਵਿਖੇ ਰਸੀਵ ਕਰਵਾ ਦਿੱਤੀ ਅਤੇ ਫ਼ੈਸਲੇ ਅਨੁਸਾਰ 14 ਦਿਨ 26 ਜੁਲਾਈ ਨੂੰ ਪੂਰੇ ਹੋ ਚੁਕੇ ਹਨ ਪਰ ਬਦਕਿਸਮਤੀ ਇਹ ਹੈ ਕਿ ਕੈਪਟਨ ਸਾਹਿਬ ਵਾਂਗ ਉਨ੍ਹਾਂ ਦੇ ਮੰਤਰੀ ਵੀ ਮੁਲਾਜ਼ਮਾਂ ਨਾਲ ਕੀਤੇ ਵਾਅਦੇ ਨੂੰ ਪੂਰਾ ਕਰਨ ਵੱਲ ਕੋਈ ਧਿਆਨ ਨਹੀਂ ਦੇ ਰਹੇ ਇਸ ਕਰਕੇ ਯੂਨੀਅਨ ਵੱਲੋਂ ਅੱਜ ਪੰਜਾਬ ਦੇ ਸਾਰੇ ਸ਼ਹਿਰਾਂ ਦੇ ਬੱਸ ਅੱਡੇ ਦੋ ਘੰਟੇ ਬੰਦ ਕਰਕੇ ਚਿਤਾਵਨੀ ਦਿੱਤੀ ਹੈ ਜੇਕਰ ਸਰਕਾਰ ਨੇ ਹੱਲ ਨਾ ਕੱਢਿਆ ਤਾਂ ਬਨ ਅਤੇ ਪੀਆਰਟੀਸੀ ਦੇ ਸਮੁੱਚੇ ਕਾਮੇ ਮਿਤੀ ਨੌੰ ਦੱਸ ਗਿਆਰਾਂ ਅਗਸਤ ਨੂੰ ਤਿੰਨ ਰੋਜ਼ਾ ਹੜਤਾਲ ਕਰਕੇ ਕੈਪਟਨ ਅਮਰਿੰਦਰ ਸਿੰਘ ਜੀ ਜਾਂ ਨਵਜੋਤ ਸਿੱਧੂ ਦੇ ਘਰ ਅੱਗੇ ਰੋਸ ਪ੍ਰਦਰਸ਼ਨ ਕਰ ਕੇ ਸੁੱਤੀ ਸਰਕਾਰ ਨੂੰ ਜਗਓੁਣ ਦੀ ਕੋਸ਼ਿਸ਼ ਕਰਨਗੇ ਜਗਰਾਓਂ ਡੀਪੂ ਤੇ ਸੈਕਟਰੀ ਅਵਤਾਰ ਸਿੰਘ ਤਿਹਾੜਾ ਸੀਨੀਅਰ ਮੀਤ ਪ੍ਰਧਾਨ ਜੱਜ ਸਿੰਘ ਚੇਅਰਮੈਨ ਜਸਪਾਲ ਸਿੰਘ ਕੈਸ਼ੀਅਰ ਮੁਹੰਮਦ ਰਫ਼ੀ ਨੇ ਕਿਹਾ ਕਿ ਹੈ ਕਿ ਪੰਜਾਬ ਸਰਕਾਰ ਦੇ ਖ਼ਿਲਾਫ਼ ਤਿੱਖੇ ਸੰਘਰਸ਼ ਕੀਤੇ ਜਾਣਗੇ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਵੱਲੋਂ 3.4ਵਸਤ ਦੀ ਦੋ ਰੋਜ਼ਾ ਹੜਤਾਲ ਵਿਚ ਪਨਬੱਸ ਅਤੇ ਪੀਆਰਟੀਸੀ ਪੀਆਰਟੀਸੀ ਦੇ ਮੁਲਾਜ਼ਮ ਸ਼ਾਮਲ ਹੋ ਕੇ ਦੋਵੇਂ ਦਿਨ ਚਾਰ ਚਾਰ ਘੰਟੇ ਬੱਸ ਸਟੈਂਡ ਬੰਦ ਕਰਕੇ ਚਾਰ ਅਗਸਤ ਨੂੰ ਪੰਜਾਬ ਸਰਕਾਰ ਦਾ ਪੁਤਲਾ ਫੂਕਣਗੇ ਅਤੇ ਬੱਸਾਂ ਵਿੱਚ ਭੰਡੀ ਪ੍ਰਚਾਰ ਸ਼ੁਰੂ ਕੀਤਾ ਜਾਵੇਗਾ ਸਰਕਾਰ ਦੇ ਮੰਤਰੀਆਂ ਦਾ ਘਿਰਾਓ ਕੀਤਾ ਜਾਵੇਗਾ ਇਸ ਮੌਕੇ ਬੋਲਦਿਆਂ ਸਹਾਇਕ ਸੈਕਟਰੀ ਗੁਰਨੈਬ ਸਿੰਘ ਵਰਕਸ਼ਾਪ ਉਰਮਨਦੀਪ ਸਿੰਘ ਅਮਰਜੀਤ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਪਾਸੋਂ ਜਨਤਕ ਮੰਗ 10 ਹਜਾਰ ਸਰਕਾਰੀ ਬੱਸਾਂ ਪੂਰੀਆਂ ਕਰਨ ਅਤੇ ਕੱਚੇ ਮੁਲਾਜ਼ਮ ਪੱਕੇ ਕਰਨ ਲਈ ਯੂਨੀਅਨ ਹਰ ਤਰ੍ਹਾਂ ਦਾ ਤਿੱਖਾ ਸੰਘਰਸ਼ ਕਰਨ ਲਈ ਤਿਆਰ ਹੈ ਕਿਉਂਕਿ ਪੰਜਾਬ ਸਰਕਾਰ ਟਰਾਂਸਪੋਰਟ ਮੁਆਫੀਆ ਖ਼ਤਮ ਕਰਨ ਦੀ ਥਾਂ ਸਰਕਾਰ ਟਰਾਂਸਪੋਰਟ ਖ਼ਤਮ ਕਰ ਕੇ ਪ੍ਰਾਈਵੇਟ ਨੂੰ ਬੜ੍ਹਾਵਾ ਦਿੱਤਾ ਜਾ ਰਿਹਾ ਹੈ ਇਸ ਲਈ ਸਰਕਾਰ ਦੇ ਖਿਲਾਫ ਆਮ ਲੋਕਾਂ ਨੂੰ ਸਾਰੇ ਸਰਕਾਰੀ ਮਹਿਕਮੇ ਬਚਾਉਣ ਦੀ ਲੜਾਈ ਵਿੱੱਚ ਮੁਲਾਜ਼ਮਾਂ ਦਾ ਸਾਥ ਦੇਣ ਦੀ ਅਪੀਲ ਕਰਦੇ ਹਨ ਇਸ ਮੌਕੇ ਦਵਿੰਦਰ ਸਿੰਘ ਪਰਦੀਪ ਕੁਮਾਰ ਕਮਲਜੀਤ ਸਿੰਘ ਜਗਮੋਹਣ ਸਿੰਘ ਪ੍ਰਧਾਨ ਦਵਿੰਦਰਜੀਤ ਸਿੰਘ ਕਰਮਜੀਤ ਸਿੰਘ ਜਗਦੀਪ ਸਿੰਘ ਆਦਿ ਵਰਕਰ ਸਾਥੀ ਹਾਜਰ ਸਨ