ਸ੍ਰੀ ਨਵੀਨ ਸਿੰਗਲਾ, ਆਈ.ਪੀ.ਐਸ, ਸੀਨੀਅਰ ਪੁਲਿਸ ਕਪਤਾਨ, ਜਲੰਧਰ
(ਦਿਹਾਤੀ) ਜੀ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਜ ਮਿਤੀ ੨੮.੦੭.੨੦੨੧ ਨੂੰ ਦਫਤਰ
ਸੀਨੀਅਰ ਪੁਲਿਸ ਕਪਤਾਨ, ਜਲੰਧਰ (ਦਿਹਾਤੀ) ਵਿਖੇ ਸ਼੍ਰੀ ਕੌਸਤਬ ਸ਼ਰਮਾ, ਆਈ.ਪੀ.ਐਸ.
ਇੰਸਪੈਕਟਰ ਜਨਰਲ ਪੁਲਿਸ, ਜਲੰਧਰ ਰੇਂਜ਼, ਜਲੰਧਰ ਜੀ ਦੀ ਪ ੍ਰਧਾਨਗੀ ਹੇਠ ਜਲੰਧਰ (ਦਿਹਾਤੀ) ਦੇ
ਸਮੂਹ ਗਜਟਡ ਅਫਸਰਾਨ ਨਾਲ ਜਨਰਲ ਮੀਟਿੰਗ ਕੀਤੀ ਗਈ। ਜੋ ਮੀਟਿੰਗ ਦੌਰਾਨ ਇੰਸਪੈਕਟਰ ਜਨਰਲ
ਪੁਲਿਸ, ਜਲੰਧਰ ਰੇਂਜ਼, ਜਲੰਧਰ ਜੀ ਵਲੋਂ ਆਰ.ਐਸ.ਐਸ. ਸ਼ਾਖਾਵਾਂ, ਨਾਮ ਚਰਚਾ ਘਰ, ਨਿਰੰਕਾਰੀ
ਭਵਨਾਂ/ਧਾਰਮਿਕ ਡੇਰਿਆ, ਏਅਰ ਫੋਰਸ ਸਟੇਸ਼ਨ ਆਦਮਪੁਰ, ਰੇਲਵੇ ਸਟੇਸ਼ਨਾਂ, ਬੱਸ ਸਟੈਂਡਾਂ, ਬੈਂਕਾਂ,
ਕਰੰਸੀ ਚੈਸਟ ਅਤੇ ਮਨੀ ਐਕਸਚੇਜ਼ਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਠੋਸ ਉਪਰਾਲੇ ਕਰਨ
ਸਬੰਧੀ ਹਦਾਇਤਾਂ ਦਿੱਤੀਆ ਗਈਆ। ਹਲਕਾ ਨਿਗਰਾਨ ਅਫਸਰ ਨੰੁੂ ਹਦਾਇਤ ਕੀਤੀ ਗਈ ਕਿ ਉਹ
ਆਪਣੇ ਆਪਣੇ ਇਲਾਕਾਂ ਦੇ ਆਰ.ਐਸ.ਐਸ. ਦੇ ਵਰਕਰ, ਬੀ.ਜੇ.ਪੀ. ਦੇ ਲੀਡਰਾਂ ਅਤੇ ਠਹਰੲੳਟੲਨੲਦ
ਫੲਰਸੋਨਸ ਦੀ ਸੁਰੱਖਿਆ ਸਬੰਧੀ ਉਹਨਾਂ ਨਾਲ ਮੀਟਿੰਗ ਕਰਕੇ ਉਹਨਾਂ ਦੀ ਸੁਰੱਖਿਆ ਦੇ ਪੁੱਖਤਾ ਪ੍ਰਬੰਧ
ਕਰਨ। ਇਸ ਤੋਂ ਇਲਾਵਾ ਨਸ਼ਿਆ ਦੀ ਰੋਕਥਾਮ, ਲੁੱਟ ਖੋਹ ਦੀਆ ਵਾਰਦਾਤਾਂ ਨੂੰ ਰੋਕਣ ਅਤੇ ਬੈਂਕ
ਡਕੈਤੀ ਵਰਗੀਆ ਘਟਨਾਵਾਂ ਨੂੰ ਰੋਕਣ ਲਈ ਥਾਣਾ ਪੱਧਰ ਤੇ ਪੁਲਿਸ ਪੈਟਰੋਲੰਿਗ ਅਤੇ ਨਾਕੇ ਲਗਵਾਏ
ਜਾਣ। ਇਹਨਾਂ ਨਾਕਿਆ ਦੀ ਸੁਪਰਵੀਜਨ ਅਤੇ ਚੈਕਿੰਗ ਹਲਕਾ ਨਿਗਰਾਨ ਅਫਸਰ ਆਪ ਕਰਨਗੇ।
ਮੀਟਿੰਗ ਦੋਰਾਨ ਇਹ ਵੀ ਦਿਸ਼ਾ ਨਿਰਦੇਸ਼ ਦਿੱਤੇ ਗਏ ਕਿ ਜੇਰ ਤਫਤੀਸ਼ ਮੁਕੱਦਮਿਆ ਦੀ ਤਫਤੀਸ਼ ਜਾਬਤੇ
ਅਨੁਸਾਰ ਨਿਰਧਾਰਿਤ ਸਮੇਂ ਅੰਦਰ ਮੁਕੰਮਲ ਕਰਵਾ ਕੇ ਉਹਨਾਂ ਦਾ ਨਿਪਟਾਰਾ ਕਰਵਾਇਆ ਜਾਵੇ।