ਨਗਰ ਨਿਗਮ ਦੇ ਭ੍ਰਿਸ਼ਟਾਚਾਰ ਵਿਰੋਧ ਵਿਚ ਕੀਤੇ ਜਾਣ ਵਾਲੇ ਅੰਦੋਲਨ ਹੀ ਜਲੰਧਰ ਦੇ ਰਾਜਨੀਤਿਕ ਸਮੀਕਰਣ ਬਦਲਣਗੇ:-ਸੁਸ਼ੀਲ ਸ਼ਰਮ
ਭਾਰਤੀ ਜਨਤਾ ਪਾਰਟੀ ਦੇ ਸਥਾਨਕ ਆਫਿਸ ਸਰਕੂਲਰ ਰੋਡ ਸ਼ੀਤਲਾ ਮੰਦਰ ਵਿਖੇ ਇਕ ਮਹੱਤਵਪੂਰਨ ਬੈਠਕ ਪਾਰਟੀ ਵੱਲੋਂ ਚੋਣ ਲੜ ਚੁੱਕੇ ਕੌਂਸਲਰ ਪ੍ਰਤਿਨਿਧੀਆਂ ਦੇ ਨਾਲ਼ ਕੀਤੀ ਗਈ ਜਿਸ ਦੀ ਪ੍ਰਧਾਨਗੀ ਭਾਰਤੀ ਜਨਤਾ ਪਾਰਟੀ ਦੇ ਜਿਲ੍ਹਾ ਪ੍ਰਧਾਨ ਸੁਸ਼ੀਲ ਸ਼ਰਮਾ ਵੱਲੋਂ ਕੀਤੀ ਗਈ। ਇਸ ਮੀਟਿੰਗ ਵਿਚ ਜਲੰਧਰ ਦੇ ਪੂਰਵ ਮੇਅਰ ਸ਼੍ਰੀ ਸੁਨੀਲ ਜੋਤੀ,ਜਲੰਧਰ ਦੇ ਪੂਰਵ ਪ੍ਰਧਾਨ ਸ਼੍ਰੀ ਰਵੀ ਮਹੇਂਦਰੂ, ਭਾਰਤੀ ਜਨਤਾ ਪਾਰਟੀ ਵੱਲੋਂ ਨਿਗਮ ਦੇ ਵਿਰੋਧੀ ਧਿਰ ਦੇ ਉਪ ਨੇਤਾ ਵਿਰੇਸ਼ ਮਿੰਟੂ, ਭਾਰਤੀ ਜਨਤਾ ਪਾਰਟੀ ਪੰਜਾਬ ਦੇ ਲੋਕਲ ਬਾਡੀ ਸੈਲ ਦੇ ਕੋ-ਕਨਵੀਨਰ ਸ੍ਰੀ ਅਸ਼ਵਨੀ ਭੰਡਾਰੀ ਵਿਸ਼ੇਸ਼ ਰੂਪ ਵਿੱਚ ਉਪਸਥਿਤ ਸਨ।
ਇਸ ਮੌਕੇ ਤੇ ਜ਼ਿਲ੍ਹਾ ਪ੍ਰਧਾਨ ਸੁਸ਼ੀਲ ਸ਼ਰਮਾ ਨੇ ਸਾਰੇ ਹੀ ਕਾਰਜਕਰਤਾਵਾਂ ਨੂੰ ਇਕੱਠੇ ਹੋ ਕੇ ਨਗਰ ਨਿਗਮ ਦੀਆਂ ਭ੍ਰਿਸ਼ਟਾਚਾਰੀ ਅਤੇ ਲੋਕ ਵਿਰੋਧੀ ਕਮਾ ਦੇ ਵਿਰੋਧ ਵਿਚ ਖੜੇ ਹੋਣ ਦਾ ਐਲਾਨ ਕੀਤਾ। ਉਹਨਾਂ ਨੇ ਕਿਹਾ ਕਿ ਪਿਛਲੇ 3 ਸਾਲਾਂ ਤੋਂ ਜਦੋਂ ਦਾ ਇਸ ਨਗਰ ਨਿਗਮ ਦਾ ਗਠਨ ਹੋਇਆ ਹੈ ਅਤੇ ਇਸ ਨਿਗਮ ਉੱਤੇ ਕਾਂਗਰਸ ਨੇ ਮੇਅਰ ਦਾ ਰਾਜ ਹੈ ਉਸ ਵੇਲੇ ਤੋਂ ਜਲੰਧਰ ਵਿੱਚ ਵਿਕਾਸ ਦੀ ਦਰ ਘਟ ਪਰ ਭਰਿਸ਼ਟਾਚਾਰ ਦੀ ਦਰ ਅਸਮਾਨ ਨੂੰ ਛੂਹ ਰਹੀ ਹੈ। ਜਿਸ ਤਰ੍ਹਾਂ ਇਨ੍ਹਾਂ ਕਾਂਗਰਸੀਆਂ ਨੇ ਜਲੰਧਰ ਦੇ ਲੋਕਾਂ ਨੂੰ ਲੋਕ ਲੁਬਾਣੇ ਵਾਧੇ ਕਰਕੇ ਧੋਖਾ ਦਿੱਤਾ ਹੈ ਆਉਣ ਵਾਲੇ ਵਿਧਾਨਸਭਾ ਦੇ ਚੋਣਾਂ ਵਿਚ ਜਲੰਧਰ ਦਾ ਆਮ ਜਨ ਮਾਨਸ ਇਨ੍ਹਾਂ ਦਾ ਮੂੰਹ ਤੋੜ ਜਵਾਬ ਦੇਵੇਗਾ।
ਇਸ ਬੈਠਕ ਵਿਚ ਪੂਰਬ ਜ਼ਿਲ੍ਹਾ ਪ੍ਰਧਾਨ ਰਵੀ ਮਹਿੰਦਰੂ ਨੇ ਕਾਰਜ ਕਰਤਾਵਾਂ ਨੂੰ ਅੱਜ ਤੋਂ ਹੀ ਨਗਰ ਨਿਗਮ ਦੇ ਇਕ ਇਕ ਵਾਰ ਦੇ ਵਿਚ ਸਮੱਸਿਆਵਾਂ ਨੂੰ ਉਜਾਗਰ ਕਰ ਕੇ ਉਨ੍ਹਾਂ ਦਾ ਵਿਰੋਧ ਕਰਨ ਦੀ ਅਪੀਲ ਕੀਤੀ।
ਬੈਠਕ ਵਿੱਚ ਬੋਲਦਿਆਂ ਜਲੰਧਰ ਦੇ ਸਾਬਕਾ ਮੇਅਰ ਸ੍ਰੀ ਸੁਨੀਲ ਜੋਤੀ ਨੇ ਸਮਾਰਟ ਸਿਟੀ ਵਿੱਚ ਹੋਣ ਵਾਲੇ ਸਾਰੇ ਕੰਮਾਂ ਦੀ ਜਾਣਕਾਰੀ ਕਾਰਜਕਰਤਾਵਾਂ ਨੂੰ ਦਿੱਤੀ। ਅਤੇ ਉਹਨਾਂ ਨੇ ਦੱਸਿਆ ਕਿ ਸਮਾਟ ਸਿਟੀ ਦਾ ਕੰਮ ਕਿਸੇ ਵੀ ਰਾਜਨੀਤਿਕ ਦਖਲ ਅੰਦਾਜੀ ਤੋਂ ਬਾਹਰ ਰਹਿ ਕੇ ਹੋਣਾ ਚਾਹੀਦਾ ਸੀ। ਪਰ ਜਲੰਧਰ ਵਿੱਚ ਸਮਾਰਟ ਸਿਟੀ ਦਾ ਸਾਰਾ ਕੰਮ ਰਾਜਨੀਤਕ ਦਖਲ ਅੰਦਾਜੀ ਨਾਲ ਹੋਇਆ ਹੈ ਅਤੇ ਇਹ ਪ੍ਰੋਜੈਕਟ ਰੂਪ ਵਿੱਚ ਭ੍ਰਿਸ਼ਟਾਚਾਰ ਦੀ ਭੇਟ ਚੜ੍ਹਿਆ ਹੈ।
ਨਗਰ ਨਿਗਮ ਵਿੱਚ ਵਿਰੋਧੀ ਧਿਰ ਦੇ ਉਪ ਨੇਤਾ ਸ੍ਰੀ ਵੀਰੇਸ਼ ਮਿੰਟੂ ਅਤੇ ਅਸ਼ਵਨੀ ਭੰਡਾਰੀ ਜੀ ਵੱਲੋਂ ਇਹ ਕਿਹਾ ਗਿਆ ਕਿ ਆਉਣ ਵਾਲੇ ਸਮੇਂ ਵਿੱਚ ਅਸੀਂ ਇਸ ਸਾਰੇ ਭਰਿਸ਼ਟਾਚਾਰ ਦਾ ਭਾਂਡਾ ਫੋੜਨ ਦਾ ਕੰਮ ਹਰ ਵਾਰਡ ਵਿੱਚ ਅਤੇ ਨਗਰ ਨਿਗਮ ਦੇ ਬਾਹਰ ਵਿਰੋਧ ਪ੍ਰਦਰਸ਼ਨ ਕਰਕੇ ਕਰਾਂਗੇ। ਜਿਸ ਸਿੱਟੇ ਵਜੋਂ ਇਸ ਬੈਠਕ ਵਿਚ ਪਹੁੰਚੇ ਹੋਏ ਸਾਰੇ ਕਾਰਜਕਰਤਾਵਾਂ ਨੇ ਇਸ ਰਣਨੀਤੀ ਨੂੰ ਅਮਲੀ ਜਾਮਾ ਪਹਿਨਾਉਣ ਦਾ ਪ੍ਰਣ ਕੀਤਾ।
ਇਸ ਬੈਠਕ ਵਿਚ ਜਿਲ੍ਹੇ ਦੇ ਮਹਾਮੰਤਰੀ ਰਾਜੀਵ ਢੀਂਗਰਾ, ਯੁਵਾ ਮੋਰਚਾ ਦੇ ਪ੍ਰਧਾਨ ਬਲਜੀਤ ਸਿੰਘ ਪ੍ਰਿੰਸ, ਜ਼ਿਲ੍ਹੇ ਦੇ ਸਚਿਵ ਅਜੇ ਚੋਪੜਾ, ਅਤੇ ਮੰਡਲਾਂ ਦੇ ਪ੍ਰਧਾਨ ਵਿਸ਼ੇਸ਼ ਰੂਪ ਵਿੱਚ ਪੁੱਜੇ ਸਨ।