ਪਟਵਾਰੀਆਂ ਦਾ ਗੁੱਸਾ ਚੜ੍ਹਿਆ ਸੱਤਵੇਂ ਆਸਮਾਨ ਤ
ਅੱਜ 5 ਅਗਸਤ 2021 ਜਗਰਾਉਂ ਤੋਂ ਜਸਵੀਰ ਸਿੰਘ ਰੈਵਨਿਊ ਪਟਵਾਰ ਯੂਨੀਅਨ ਪੰਜਾਬ ਰੈਵਨਿਉ
ਕਾਨੂੰਨਗੋ ਐਸੋਸੀਏਸ਼ਨ ਪੰਜਾਬ ਵੱਲੋਂ
ਉਲੀਕੇ ਗਏ ਸਾਂਝੇ ਸ਼ੰਘਰਸ਼ਤਹਿਤ ਤਹਿਸੀਲ ਜਗਰਾਉਂ ਵਿਖੇ ਲਗਾਤਾਰ ਚੌਥੇ ਹਫ਼ਤੇ ਵੀ ਸ੍ਰੀ ਅਨੰਤ ਕੁਮਾਰ ਪ੍ਰਧਾਨ ਦੀ ਪ੍ਧਾਨਗੀ ਹੇਠ 11.00 ਵਜੇ ਤੋਂ ਲੈ ਕੇ 2.00 ਵਜੇ ਤੱਕ ਤਹਿਸੀਲ ਪੱਧਰੀ ਧਰਨਾ ਦਿੱਤਾ ਗਿਆ ਜਿਸ ਦੌਰਾਨ ਗੱਲਬਾਤ ਕਰਦਿਆਂ ਪ੍ਰਧਾਨ ਅਨਿਤ ਕੁਮਾਰ ਅਤੇ ਜਨਰਲ ਸੈਕਟਰੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਪਟਵਾਰੀਆਂ ਅਤੇ ਕਾਨੂੰਗੋਆਂ ਵੱਲੋਂ ਪੂਰੇ ਪੰਜਾਬ ਵਿੱਚ ਸਮੇਤ ਤਹਿਸੀਲ ਜਗਰਾਉਂ ਮਿਤੀ 21-6-2021 ਤੋਂ ਵਾਧੂ ਸਰਕਲਾਂ ਦਾ ਕੰਮ ਬੰਦ ਕਰ ਦਿੱਤਾ ਗਿਆ ਹੈ ਪਰ ਲਗਭਗ ਡੇਢ ਮਹੀਨੇ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਸਰਕਾਰ ਵੱਲੋਂ ਸਾਡੀਆਂ ਹੱਕੀ ਮੰਗਾਂ ਸਬੰਧੀ ਕੋਈ ਸੁਣਵਾਈ ਨਹੀਂ ਕੀਤੀ ਗਈ ਇਸ ਦੌਰਾਨ ਪ੍ਰਧਾਨ ਅਨੰਤ ਕੁਮਾਰ ਨੇ ਸਰਕਾਰ ਤੋਂ ਮੰਗ ਕੀਤੀ ਕਿ ਸਾਡੀਆਂ ਮੁੱਖ ਮੰਗਾਂ ਜਿਵੇਂ ਕਿ ਦੋ ਹਜਾਰ ਸੋਲ਼ਾਂ ਵਿੱਚ ਭਰਤੀ ਹੋਏ ਪਟਵਾਰੀਆਂ ਦੇ ਟ੍ਰੇਨਿੰਗ ਸਮੇਂ ਨੂੰ ਪਰਖਕਾਲ ਸਮੇਂ ਵਿੱਚ ਸ਼ਾਮਲ ਕਰਨਾ ਪਰਖਕਾਲ ਸਮਾਂ 3 ਸਾਲ ਤੋਂ ਘਟਾ ਕੇ 2 ਸਾਲ ਕਰਨਾ ਜੂਨੀਅਰ ਅਤੇ ਸੀਨੀਅਰ ਸਕੇਲ ਖ਼ਤਮ ਕਰਨਾ ਅਤੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨਾ ਆਦਿ ਸ਼ਾਮਲ ਹਨ ਜਲਦੀ ਤੋਂ ਜਲਦੀ ਪੂਰੀਆਂ ਕੀਤੀ ਜਾਵੇ