ਸੰਤ ਸ਼ਿਰੋਮਣੀ ਕਬੀਰ ਜੀ ਮਹਾਰਾਜ ਦੇ 623 ਵੇਂ ਆਗਮਨ ਪ੍ਰਵ ਤੇ ਸਮੁੱਚੇ ਨਾਮ ਲੇਵਾ ਸੰਗਤ ਨੂੰ ਲੱਖ ਲੱਖ ਵਧਾਈ।
ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਡਾਕਟਰ ਸ਼ਿਵ ਦਿਆਲ ਮਾਲੀ ਜੀ ਨੇ ਇਕ ਬਹੁਤ ਸੁੰਦਰ ਪਾਲਕੀ ਸਾਹਿਬ, ਮੁਖਮੰਦਰ ਕਬੀਰ ਜੀ ਮਹਾਰਾਜ ਭਾਰਗੋ ਨਗਰ ਦੀ ਪਰਬੰਧਕ ਸਭਾ ਨੂੰ ਭੇਟਾ ਦਿੱਤੀ ।ਡਾ ਮਾਲੀ ਜੀ ਨੇ ਵੱਡੀ ਸੰਗਤ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਕ੍ਰਾਂਤੀਕਾਰੀ ਵਿਚਾਰਾਂ ਦੇ ਮਾਲਕ ਧਾਰਮਿਕ ਲਹਿਰ ਦੇ ਅਗਰਣੀ ਸੰਤ ਕਬੀਰ ਜੀ ਮਹਾਰਾਜ ਦੇ ਸਿਧਾਂਤਾਂ ਤੇ ਅੱਜ ਬਹੁਤ ਸਖ਼ਤੀ ਨਾਲ ਪਹਿਰਾ ਦੇਣ ਦੀ ਲੋੜ ਹੈ। ਪਾਖੰਡਵਾਦ ਅਤੇ ਅੰਧਵਿਸ਼ਵਾਸ ਵਿੱਚ ਡੁੱਬਿਆ ਹੋਇਆਂ ਸਮਾਜ,ਅੱਜ ਸਬ ਤੋਂ ਵੱਡੀ ਲੋੜ ਹੈ ਕਬੀਰ ਜੀ ਦੀ ਵਾਣੀ ਦੁਆਰਾ ਅਵਾਮ ਨੂੰ ਸੱਚੇ ਮਨ ਨਾਲ ਪਰਮਾਤਮਾ ਨਾਲ ਜੋੜਨ ਦੀ।
ਕਬੀਰ ਿਸ਼ਰੋਮਣੀ ਕਮੇਟੀ ਪ੍ਰਧਾਨ ਵਿਨੋਦ ਬੋਬੀ, ਮਾਣਯੋਗ ਤੇਜਿੰਦਰ ਪਾਲ ਕੈਲੇ,ਤੁਲਸੀ ਦਾਸ,ਪ੍ਰਧਾਨ ਖ਼ਰੀਤੀ ਲਾਲ,ਬੁਰੇ, ਗੁਲਸ਼ਨ ਅਜ਼ਾਦ ,ਕਬੀਰ ਸੇਨਾ ਪ੍ਰਧਾਨ ਵਿਜੇ ਮਿੰਟੂ,ਬਲਬੀਰ ਭਗਤ,ਦਿਨੇਸ਼ ਭਗਤ,ਬਿਆਸ ਦੇਵ ਰਾਣਾ,ਅੰਮ੍ਰਿਤ ਭਗਤ,ਪ੍ਰਧਾਨ ਡਾ ਰਕੇਸ਼ ਭਗਤ,ਚੇਅਰਮੈਨ ਸਤੀਸ਼ ਬਿਲਾ,ਸੁਰਿੰਦਰ ਪਾਲ ,ਅਸ਼ੋਕ ਭਗਤ,ਵਿਸ਼ੇਸ਼ ਮੌਜੂਦ ਰਹੇ।ਪ੍ਰਬੰਧ ਕ ਸਭਾ ਨੇ ਡਾ ਮਾਲੀ ਜੀ ਦੇ ਇਸ ਨੇਕ ਕੰਮ ਵਾਸਤੇ ਸ਼ਲਾਘਾ ਕੀਤੀ ਅਤੇ ਧੰਨਵਾਦ ਕੀਤਾ।
ਸਾਰੇ ਹੀ ਵਿਸ਼ੇਸ਼ ਮਹਿਮਾਨਾਂ ਨੇ ਕਿਹਾ ਕਿ ਇਹ ਪਾਲਕੀ ਸਾਹਿਬ ਕ੍ਰਾਂਤੀ ਕਾਰੀ ਸੰਤ ਕਬੀਰ ਜੀ ਮਹਾਰਾਜ ਦੀ ਅਮ੍ਰਤ ਵਾਣੀ ਦੇ ਪ੍ਰਚਾਰ ਅਤੇ ਪ੍ਰਸਾਰ ਵਾਸਤੇ ਮੀਲ ਦਾ ਪੱਥਰ ਸਾਹਿਤ ਹੋਵੇਗੀ।ਆਪਣੀ ਸਮੂਚੀ ਟੀਮ ਕੀਮਤੀ ਕੇਸਰ,ਸੋਨੂੰ ਕੇਸਰ,ਤਰਸੇਮ ਬਾਰੀ, ਆਸ਼ੂ,ਆਦਰਸ਼ ਆਦਿ ਦਾ ਇਸ ਨੇਕ ਕੰਮ ਲਈ ਸਹਾਇਤਾ ਲਈ ਵਿਸ਼ੇਸ਼ ਧੰਨਵਾਦ ਕੀਤਾ। ਅਰਦਾਸ ਦੇ ਨਾਲ ਸਮਾਗਮ ਨੂੰ ਵਿਰਾਮ ਦਿੱਤਾ ਗਿਆ।
ਧੰਨਵਾਦ
ਡਾ ਸ਼ਿਵ ਦਿਆਲ ਮਾਲੀ
ੳਪ ਪ੍ਰਧਾਨ ਐਸ਼ ਸੀ ਵਿੰਗ ਪੰਜਾਬ
ਆਮ ਆਦਮੀ ਪਾਰਟੀ ਜੰਲਧਰ ਪੰਜਾਬ