ਸ਼੍ਰੀ ਨਵੀਨ ਸਿੰਗਲਾ ਆਈ.ਪੀ.ਐਸ, ਸੀਨੀਅਰ ਪੁਲਿਸ ਕਪਤਾਨ, ਜਲੰਧਰ
ਦਿਹਾਤੀ ਜੀ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਜ ਜਲੰਧਰ ਦਿਹਾਤੀ ਦੇ ਮੀਟਿੰਗ ਹਾਲ
ਵਿੱਚ ਸਮੂਹ ਗਜਟਡ ਅਫਸਰਾਨ ਜਲੰਧਰ (ਦਿਹਾਤੀ) ਨਾਲ ਲਾਅ ਐਡ ਆਰਡਰ ਅਤੇ 15 ਅਗਸਤ
(ਸੁਤੰਤਰਤਾ ਦਿਵਸ) ਸਬੰਧੀ ਸੁਰੱਖਿਆ ਦੇ ਪੁਖਤਾ ਇੰਤਜਾਮ ਕਰਨ ਲਈ ਮੀਟਿੰਗ ਕਰਕੇ ਦਿਸ਼ਾ
ਨਿਰਦੇਸ਼ ਦਿੱਤੇ ਗਏ ਹਨ। ਸਮੂਹ ਗਜਟਡ ਅਫਸਰਾਨ ਨੂੰ ਹਦਾਇਤ ਕੀਤੀ ਗਈ ਕਿ ਜਿਨ੍ਹਾ ਥਾਵਾ
ਪਰ 15 ਅਗਸਤ 2021 ਦਾ ਪ੍ਰੌਗਰਾਮ ਮਨਾਇਆ ਜਾਣਾ ਹੈ ਉਹਨਾ ਦੀ ਅਂੈਟੀਸਾਬੋਟੇਜ ਟੀਮ ਰਾਹੀ
ਚੈਕਿੰਗ ਕਰਵਾਈ ਜਾਵੇ ਅਤੇ ਲੌੜ ਅਨੁਸਾਰ ਗਾਰਦਾ ਲਗਵਾਈਆ ਜਾਣ। ਇਲਾਕਾ ਵਿੱਚ ਪੈਦੇ
ਏਅਰ ਫੋਰਸ ਸਟੇਸ਼ਨ, ਸੀ.ਆਰ.ਪੀ.ਐਫ ਕੈਂਪ, ਆਈ.ਟੀ.ਬੀ.ਪੀ. ਕੈਂਪ, ਰੇਲਵੇ ਸਟੇਸ਼ਨ, ਬੱਸ
ਸਟੈਡ, ਧਾਰਮਿਕ ਸਥਾਨ, ਭੀੜ-ਭਾੜ ਵਾਲੇ ਬਾਜਾਰ, ਹਸਪਤਾਲ, ਕੋਰਟ ਕੰਪਲੈਕਸ, ਸਕੂਲ,
ਕਾਲਜ, ਹੋਟਲ ਅਤੇ ਸਰਾਂਵਾਂ ਆਦਿ ਦੀ ਐਂਟੀਸਾਬੋਟੇਜ ਟੀਮ ਰਾਹੀ ਚੈਕਿੰਗ ਕਰਵਾਈ ਜਾਵੇ ਅਤੇ
ਪਬਲਿਕ ਨੂੰ ਸੂਚਿਤ ਕੀਤਾ ਜਾਵੇ ਕਿ ਜੇਕਰ ਉਹਨਾ ਨੂੰ ਕੋਈ ਲਾਵਾਰਿਸ ਵਸਤੂ (ਟਿਫਿਨ, ਖਿਡੌਣਾ,
ਬੈਗ, ਪਾਰਸਲ ਆਦਿ) ਦਿਖਾਈ ਦੇਵੇ ਤਾ ਉਸ ਨਾਲ ਕੋਈ ਛੇੜਛਾੜ ਨਾ ਕੀਤੀ ਜਾਵੇ ਅਤੇ ਤੁਰੰਤ
ਨੇੜੇ ਦੇ ਪੁਲਿਸ ਸਟੇਸ਼ਨ ਅਤੇ ਕੰਟਰੋਲ ਰੂਮ ਪਰ ਸੂਚਿਤ ਕੀਤਾ ਜਾਵੇ। ਹੋਟਲਾਂ ਅਤੇ ਸਰਾਵਾ ਦੀ
ਚੈਕਿੰਗ ਦੌਰਾਨ ਉਹਨਾ ਦੇ ਪ੍ਰਬੰਧਕਾ ਨੂੰ ਹਦਾਇਤ ਕੀਤੀ ਜਾਵੇ ਕਿ ਜੇਕਰ ਉਹਨਾ ਪਾਸ ਕੋਈ ਸ਼ੱਕੀ
ਵਿਅਕਤੀ ਰਹਿ ਰਿਹਾ ਹੈ ਤਾ ਪੁਲਿਸ ਨੂੰ ਇਤਲਾਹ ਦਿੱਤੀ ਜਾਵੇ। ਇਸ ਤੋ ਇਲਾਵਾ ਥਾਣਿਆ ਦੇ
ਏਰੀਏ ਵਿਚ ਨਾਕੇ/ਗਸ਼ਤਾ ਲਗਵਾ ਕੇ ਸ਼ੱਕੀ ਵਿਅਕਤੀਆ ਤੇ ਵਹੀਕਲਾ ਦੀ ਵੱਧ ਤੋ ਵੱਧ ਚੈਕਿੰਗ
ਕਰਵਾਈ ਜਾਵੇ ਅਤੇ ਕ੍ਰਿਮੀਨਲ ਵਿਅਕਤੀਆ, ਗੈਗਸਟਰਾ ਤੇ ਸ਼ਰਾਰਤੀ ਅਨਸਰਾ ਪਰ ਰੋਜਾਨਾ ਰੇਡ
ਕਰਕੇ ਉਹਨਾ ਦੀ ਹਰ ਹਰਕਤ ਪਰ ਨਿਗਰਾਨੀ ਰੱਖੀ ਜਾਵੇ ਤਾਂ ਜੋ ਲਾਅ ਐਡ ਆਰਡਰ ਦੀ ਸਥਿਤੀ
ਨੂੰ ਬਰਕਰਾਰ ਰੱਖਦੇ ਹੋਏ 15 ਅਗਸਤ 2021 ਦਾ ਪ੍ਰੋਗਰਾਮ ਸ਼ਾਤੀ ਪੂਰਵਕ ਮਨਾਇਆ ਜਾ ਸਕੇ।