ਅੱਜ ਮਿਤੀ 11-08-2021 ਦਿਨ ਮੰਗਲਵਾਰ ਨੂੰ ਵਾਰਡ ਨੰਬਰ : 71, ਅਮਰ ਨਗਰ ਭਗਵਤੀ ਮੰਦਰ ਵਿਖੇ ਕਰੋਨਾ ਵੈਕਸੀਨ ਦੇ ਟਿਕੇ ਲਗਾਉਣ ਦਾ ਕੈਂਪ ਲੱਗਾਇਆ ਗਿਆ ਇਹ ਕੈਂਪ ਸਵੇਰੇ 10:00 ਵਜੇ ਸ਼ੁਰੂ ਹੋਵੇਗਾ। ਇਸ ਕੈਂਪ ਵਿਚ *Covishield Vaccine* ਦੇ ਟਿੱਕਾ ਲਗਾਏ ਜਾਣਗੇ। ਇਹ ਕੈਂਪ ਸਾਡੇ ਸੀਨੀਅਰ ਕਾਂਗਰਸ ਲੀਡਰ ਅਤੇ ਕੋਂਸਲਰ ਪਤੀ ਸ.ਪ੍ਰੀਤ ਖਾਲਸਾ ਜੀ ਤੇ ਸਾਡੇ ਮਾਣਯੋਗ ਉੱਤਰੀ ਹਲਕੇ ਦੇ ਵਿਧਾਇਅਕ ਸ਼ੀ ਬਾਵਾ ਹੈਨਰੀ ਜੀ ਦੇ ਸਹਿਯੋਗ ਨਾਲ ਲਗਾਇਆ ਜਾ ਰਿਹਾ ਹੈ। ਇਸ ਕੈਂਪ ਵਿਚ ਫਰੰਟਲਾਈਨ ਵਰਕਰ, ਬਜੁਰਗ ਅਤੇ ਨੌਜਵਾਨ ਆਪਣਾ ਅਧਾਰ ਕਾਰਡ ਦਿਖਾ ਕੇ ਮੁਫਤ ਵਿੱਚ ਵੈਕਸੀਨ ਦੀ ਡੋਸ ਦਾ ਟਿੱਕਾ ਲਗਵਾ ਸਕਦੇ ਹਨ। *ਇਸ ਕੈਂਪ ਵਿਚ 18 ਸਾਲ ਤੋਂ ਵੱਧ ਦੇ ਨੌਜਵਾਨ ਦੀ ਪਹਿਲੀ ਡੋਸ ਅਤੇ ਜਿੰਨਾ ਨੂੰ ਪਹਿਲੀ ਡੋਸ ਲਗਵਾਏ 84 ਦਿਨ ਤੋਂ ਉੱਪਰ ਦਾ ਸਮਾਂ ਹੋ ਗਿਆ ਹੈ ਉਹ ਆਪਣੀ ਦੂਸਰੀ ਡੋਸ ਦਾ ਟਿੱਕਾ ਲਗਵਾ ਸਕਦੇ ਹਨ।* ਜਿਹੜੇ ਵੀ ਇਲਾਕਾ ਵਾਸੀ ਕਰੋਨਾ ਵੈਕਸੀਨ ਦਾ ਪਹਿਲੀ ਡੋਸ ਦਾ ਟਿੱਕਾ ਲਗਵਾਉਣ ਤੋਂ ਰਹੀ ਗਏ ਹਨ, ਉਹਨਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਆਕੇ ਕਰੋਨਾ ਵਕਸੀਨ ਦੀ ਪਹਿਲੀ ਡੋਸ ਦਾ ਟਿੱਕਾ ਫਰੀ ਲੱਗਵਾ ਸਕਦੇ ਹਨ। ਕਰੋਨਾ ਵਕਸੀਨ ਦਾ ਟਿੱਕਾ ਲਗਾਉਣ ਲਈ ਆਪਣਾ ਆਧਾਰ ਕਾਰਡ ਅਤੇ ਮੋਬਾਇਲ ਨੰਬਰ ਲੈ ਕੇ ਆਉਣਾ ਜਰੂਰੀ ਹੈ। ਤੁਹਾਨੂੰ ਕਿਸੇ ਵੀ ਗੱਲੋ ਡਰਨ ਦੀ ਲੋੜ ਨਹੀਂ ਹੈ ਇਹ ਵੈਕਸੀਨ ਦਾ ਟਿੱਕਾ ਬਿਲਕੁਲ ਸੁਰਖਿਅਤ ਹੈ। ਸਾਨੂੰ ਇਸਦੀ ਕਿਸੇ ਵੀ ਤਰ੍ਹਾਂ ਦੀਆਂ ਅਫਵਾਹਾ ਤੋਂ ਦੂਰ ਰਹਿਣਾ ਚਾਹਿਦਾ ਹੈ ਅਤੇ ਲੋਕਾਂ ਨੁੰ ਕਰੋਨਾ ਵੈਕਸੀਨ ਦੇ ਟਿੱਕਾ ਲਗਾਉਣ ਲਈ ਜਾਗਰੂਕ ਕਰਨਾ ਚਾਹੀਦਾ ਹੈ।