(ਆਮ ਆਦਮੀ ਪਾਰਟੀ)। ਆਪ ਜਲੰਧਰ ਇਕਾਈ ਵਲੋਂ ਕੇਕ ਕੱਟ ਕੇ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦਾ ਜਨਮ ਦਿਨ ਮਨਾਇਆ ਗਿ …..ਆਪ। ਜਲੰਧਰ 16 ਅਗਸਤ… ਆਮ ਆਦਮੀ ਪਾਰਟੀ ਜਲੰਧਰ ਇਕਾਈ ਵੱਲੋਂ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦਾ ਜਨਮ ਦਿਨ ਕੇਕ ਕੱਟ ਕੇ ਮਨਾਇਆ ਗਿਆ। ਪੰਜਾਬ ਮਹਿਲਾ ਵਿੰਗ ਪ੍ਰਧਾਨ ਰਾਜਵਿੰਦਰ ਕੌਰ ਅਤੇ ਜ਼ਿਲਾ ਪ੍ਰਧਾਨ ਓਲੰਪੀਅਨ ਸੁਰਿੰਦਰ ਸਿੰਘ ਸੋਢੀ ਨੇ ਸਾਰੇ ਕਾਰਯਕਰਤਾਵਾਂ ਨਾਲ ਇਸ ਦਿਹਾੜੇ ਨੂੰ ਯਾਦਗਾਰ ਬਣਾਇਆ ਅਤੇ ਰਾਸ਼ਟਰੀ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਦੀ ਲੰਬੀ ਉਮਰ ਦੇ ਲਈ ਅਰਦਾਸ ਕੀਤੀ ਅਤੇ ਉਨਾਂ ਨੇ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੇ ਦਿੱਲੀ ਮਾਡਲ ਦੀ ਤਰਜ਼ ਤੇ ਕਾਮ ਕੀਤਾ ਜਾਵੇਗਾ। ਇਸ ਮੌਕੇ ਤੇ ਰਮਣੀਕ ਰੰਧਾਵਾ ਸਟੇਟ ਜੁਆਇੰਟ ਸਕੱਤਰ, ਜ਼ਿਲਾ ਉਪ ਪ੍ਰਧਾਨ ਹਰਚਰਨ ਸਿੰਘ ਸੰਧੂ, ਜ਼ਿਲਾ ਸੱਕਤਰ ਸੁਭਾਸ਼ ਸ਼ਰਮਾ,ਇੰਦਰਵਨਸ਼ ਚੱਢਾ ਟ੍ਰੇਡ ਵਿੰਗ ਪ੍ਰਧਾਨ,ਜੋਗਿੰਦਰ ਪਾਲ ਸ਼ਰਮਾ, ਬਲਬੀਰ ਸਿੰਘ ਬਲਾਕ ਪ੍ਰਧਾਨ, ਬਲਵੰਤ ਭਾਟੀਆ, ਸੁੱਖਸੰਧੂ, ਗੁਰਪ੍ਰੀਤ ਕੌਰ ਆਦਿ ਮੌਜੂਦ ਸਨ।