ਜਿਲ੍ਹਾ ਜਲੰਧਰ ਦਿਹਾਤੀ ਦੇ ਸੀ.ਆਈ.ਏ ਸਟਾਫ-੨ ਦੀ ਪੁਲਿਸ ਵੱਲੋ ਅੱਧਾ ਕਿੱਲੋ ਅਫੀਮ ਸਮੇਤ
ਨਸ਼ਾ ਤਸਕਰ ਕੀਤਾ ਕਾਬੂ
ਸ੍ਰੀ ਨਵੀਨ ਸਿੰਗਲਾ ਆਈ.ਪੀ.ਐੱਸ. ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਂਤੀ ਜੀ ਦੇ
ਦਿਸ਼ਾ ਨਿਰਦੇਸ਼ਾਂ ਅਨੁਸਾਰ ਸ਼੍ਰੀ ਮਨਪ ੍ਰੀਤ ਸਿੰਘ ਢਿੱਲੋਂ ਪੀ.ਪੀ.ਐਸ ਪੁਲਿਸ ਕਪਤਾਨ, ਇਨਵ ੈਸਟੀਗੇਸ਼ਨ ਜਲੰਧਰ
ਦਿਹਾਤੀ ਅਤੇ ਰਣਜੀਤ ਸਿੰਘ ਬਦੇਸ਼ਾ ਉਪ ਪੁਲਿਸ ਕਪਤਾਨ, ਡਿਟੈਕਟਿਵ ਜਲੰਧਰ ਦਿਹਾਤੀ, ਦੀ ਰਹਿਨੁਮਾਈ ਹੇਠ
ਸੀ.ਆਈ.ਏ. ਸਟਾਫ-੨ ਜਲੰਧਰ ਦਿਹਾਂਤੀ ਦੇ ਇੰਚਾਰਜ ਸਬ ਇ ੰਸਪੈਕਟਰ ਪੁਸ਼ਪ ਬਾਲੀ ਦੀ ਪੁਲਿਸ ਟੀਮ ਵੱਲ ੋ
ਨਸ਼ਾ ਤਸਕਰ ਅੱਧਾ ਕਿੱਲੋ ਅਫੀਮ ਸਮੇਤ ਕਾਬੂ ਕੀਤਾ ਗਿਆ।
ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਸ਼੍ਰੀ ਮਨਪ ੍ਰੀਤ ਸਿੰਘ ਢਿੱਲੋਂ ਪੀ.ਪੀ.ਐਸ ਪੁਲਿਸ
ਕਪਤਾਨ,ਇਨਵ ੈਸਟੀਗੇਸ਼ਨ ਜਲੰਧਰ ਦਿਹਾਤੀ ਜੀ ਨੇ ਦੱਸਿਆ ਕਿ ਮਿਤੀ ੧੬-੦੮-੨੦੨੧ ਨੂੰ ਐਸ.ਆਈ ਪੁਸ਼ਪ
ਬਾਲੀ ਇਚਾਰਜ ਸੀ.ਆਈ.ਏ ਸਟਾਫ-੨ ਨੂੰ ਗੁਪਤ ਸੂਚਨਾ ਮਿਲਣ ਤੇ ਏ.ਐਸ.ਆਈ ਗੁਰਮੀਤ ਰਾਮ ਦੀ ਸਪੈਸ਼ਲ
ਟੀਮ ਤਿਆਰ ਕੀਤੀ ਗਈ।ਟੀਮ ਵੱਲੋ ਬਾ ਸਵਾਰੀ ਪ੍ਰਾਈਵੇਟ ਗੱਡੀ ਗਸ਼ਤ ਬਾ ਚੈਕਿੰਗ ਭੈੜੇ ਪੁਰਸ਼ਾ ਦੇ ਸਬੰਧ ਵਿੱਚ
ਰੁੜਕਾ ਕਲਾਂ ਤੋ ਗੋਰਾਇਆ ਰੋਡ ਨੂੰ ਜਾਦੇ ਸਮੇ ਬਿਜਲੀ ਘਰ ਰੁੜਕਾ ਕਲਾਂ ਦੇ ਸਾਹਮਣੇ ਇੱਕ ਨੋਜਵਾਨ ਪਾਸੋ ਪੁਛਗਿੱਛ
ਕਰਨ ਤੇ ਉਸਨੇ ਆਪਣਾ ਨਾਮ ਹਰਿੰਦਰਪਾਲ ਸਿੰਘ ਉਰਫ ਗਿੰਦਾ (ਉਮਰ ਕ੍ਰੀਬ ੨੯ ਸਾਲ) ਪੁੱਤਰ ਬਲਵੰਤ ਸਿੰਘ ਵਾਸੀ
ਸੰਗ ਢੇਸੀਆ ਥਾਣਾ ਗੋਰਾਇਆ ਜਿਲ੍ਹਾ ਜਲੰਧਰ ਦੱਸਿਆ ਜਿਸਦੀ ਤਲਾਸ਼ੀ ਕਰਨ ਤੇ ਸੱਜੇ ਹੱਥ ਵਿੱਚ ਫੜੇ ਲਿਫਾਫੇ ਦੀ
ਤਲਾਸ਼ੀ ਕਰਨ ਤੇ ਜਿਸ ਪਾਸੋ ਅੱਧਾ ਕਿੱਲੋ ਅਫੀਮ ਬ੍ਰਾਮਦ ਕੀਤੀ ਹੈ।ਜਿਸਤੇ ਹਰਿੰਦਰਪਾਲ ਸਿੰਘ ਉਰਫ ਗਿੰਦਾ ਵਿਰੁੱਧ
ਮੁੱਕਦਮਾ ਨੰਬਰ ੧੧੨ ਮਿਤੀ ੧੬-੦੮-੨੦੨੧ ਅ/ਧ ੧੮-ਬੀ-੬੧-੮੫ ਐਨ.ਡੀ.ਪੀ.ਐਸ ਐਕਟ ਥਾਣਾ
ਗੋਰਾਇਆ ਜਿਲ੍ਹਾ ਜਲੰਧਰ ਦਿਹਾਂਤੀ ਦਰਜ ਰਜਿਸਟਰ ਕੀਤਾ ਗਿਆ ਹੈ।ਜੋ ਇਸਨੇ ਆਪਣੀ ਪੁਛਗਿੱਛ ਦੋਰਾਨ ਮੰਨਿਆ
ਕਿ ਉਸਨੇ ਇਹ ਅਫੀਮ ਡੇਢ ਲੱਖ ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਖਰੀਦ ਕੀਤੀ ਹੈ ਅਤੇ ਅੱਗੋ ੨ ਲੱਖ ਰੁਪਏ ਪ੍ਰਤੀ
ਕਿੱਲੋ ਦੇ ਹਿਸਾਬ ਨਾਲ ਵੇਚਦਾ ਹੈ।ਜਿਸ ਵਿੱਚੋ ਉਸਨੂੰ ਪੰਜਾਹ ਹਜਾਰ ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਮੁਨਾਫਾ ਹੁੰਦਾ
ਹੈ।ਹਰਿੰਦਰਪਾਲ ਸਿੰਘ ਉਰਫ ਗਿੰਦਾ ਉਕਤ ਨੂੰ ਪੇਸ਼ ਅਦਾਲਤ ਕਰਕੇ ਇਸਦਾ ਪੁਲਿਸ ਰਿਮਾਂਡ ਹਾਸਿਲ ਕਰਕੇ ਹੋਰ
ਡੂਘਾਈ ਨਾਲ ਜਾਂਚ ਕਰਕੇ ਪਤਾ ਲਗਾਇਆ ਜਾਵੇਗਾ ਕਿ ਇੰਨੀ ਜਿਆਦਾ ਮਾਤਰਾ ਵਿੱਚ ਇਹ ਅਫੀਮ ਇਸਨੇ ਕਿਸਤੋ
ਖਰੀਦੀ ਹੈ ਅਤੇ ਕਿਸ-ਕਿਸ ਨੂੰ ਅੱਗੇ ਵੇਚਦਾ ਹੈ।
ਕੁੱਲ ਬਰਾਮਦਗੀ :-
੧.ਅੱਧਾ ਕਿੱਲੋ ਅਫੀਮ