ਨਗਰ ਕੌਂਸਲ ਜਗਰਾਓਂ ਵੱਲੋਂ ਵਿਕਾਸ ਦੇ ਕੰਮਾਂ ਦੀ ਲਿਆਂਦੀ ਗਈ ਹਨ੍ਹੇਰੀ
ਅੱਜ 17 ਅਗਸਤ ਨਗਰ ਕੌਂਸਲ ਪ੍ਰਧਾਨ ਜਤਿੰਦਰ ਪਾਲ ਰਾਣਾ ਜੀ ਨੇ ਵਾਰੜਾਂ ਕੌਂਸਲਰਾਂ ਨੂੰ ਨਾਲ ਲੈ ਕੇ ਕੰਮ ਸ਼ੁਰੂ ਕਰਵਾਏ ਜਗਰਾਉਂ ਸ਼ਹਿਰ ਵਾਸੀਆਂ ਦੀਆਂ ਸਹੂਲਤਾਂ ਨੂੰ ਮੁੱਖ ਰੱਖਦੇ ਹੋਏ ਵਾਰਡ ਨੰਬਰ 2 ਵਾਰਡ ਨੰਬਰ 6ਅਤੇ ਵਾਰਡ ਨੰਬਰ 18 ਵਿੱਚ ਵਿਕਾਸ ਕੰਮਾਂ ਨੂੰ ਸ਼ੁਰੂ ਕਰਵਾਇਆ ਗਿਆ ਇਨ੍ਹਾਂ ਕੰਮਾਂ ਵਿੱਚ ਵਾਰਡ ਨੰਬਰ 2 ਤੇ ਇਲਾਕੇ ਦੀ ਗੋਲਡਨ ਬਾਗ ਦੀ ਮੇਨ ਗਲੀ ਦਾ ਕੰਮ ਵਾਰਡ ਨੰਬਰ ਛੇ ਵਿਸ਼ਵਕਰਮਾ ਚੌਕ ਤੋਂ ਕੋਠੇ ਪੋਨਾ ਪਾਰਕ ਤੱਕ ਸੜਕ ਦਾ ਕੰਮ ਅਤੇ ਵਾਰਡ ਨੰਬਰ 18 ਵਿਚ ਕਾਂਸ਼ੀ ਰਾਮ ਦੀ ਦੁਕਾਨ ਤੋਂ ਲੈ ਕੇ ਕੰਡਾ ਟੀ ਪੁਰਾਣੀ ਦਾਣਾ ਮੰਡੀ ਸੜਕ ਦਾ ਕੰਮ ਸ਼ੁਰੂ ਕਰਵਾਇਆ ਗਿਆ ਇਹ ਕੰਮ ਵਧੀਆ ਕੁਆਲਟੀ ਦੀ ਇੰਟਰਲੌਕ ਟਾਇਲ ਸਰਕਾਰ ਵੱਲੋਂ ਤੈਅ ਨਿਯਮਾਂ ਅਨੁਸਾਰ ਲਗਾ ਕੇ ਕਰਵਾਇਆ ਜਾ ਰਿਹਾ ਹੈ ਇਸ ਤੋਂ ਇਲਾਵਾ ਡਿਸਪੋਜ਼ਲ ਰੋਡ ਤੇ ਇਕ ਨਵਾਂ 300kva ਟਰਾਂਸਫਰ ਵੀ ਲਗਾਇਆ ਗਿਆ ਹੈ ਜੋ ਕਿ ਪਹਿਲਾਂ ਕਿਰਾਏ ਤੇ ਲੈ ਕੇ ਕੰਮ ਚਲਾਇਆ ਜਾਂਦਾ ਸੀ ਜਿਸ ਕਰਕੇ ਡਿਸਪੋਜ਼ਲ ਤੇ ਅਕਸਰ ਸਮੱਸਿਆ ਰਹਿੰਦੀ ਸੀ ਅਤੇ ਨਗਰ ਕੌਂਸਲ ਦਾ ਕਾਫ਼ੀ ਖ਼ਰਚ ਵੀ ਹੁੰਦਾ ਸੀ ਇਹ ਸਮੱਸਿਆ ਕਾਫੀ ਲੰਬੇ ਸਮੇਂ ਤੋਂ ਚੱਲਦੀ ਆ ਰਹੀ ਸੀ ਜਿਸ ਨੂੰ ਦੂਰ ਦੂਰ ਕਰਵਾ ਦਿੱਤਾ ਗਿਆ ਹੈ ਨਗਰ ਕੌਂਸਲ ਵੱਲੋਂ ਸ਼ਹਿਰ ਵਾਸੀਆਂ ਦੀ ਸਮੱਸਿਆ ਦੇ ਹੱਲ ਲਈ ਨਿਰੰਤਰ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਆਉਣ ਵਾਲੇ ਦਿਨਾਂ ਵਿੱਚ ਬਿਨਾਂ ਕਿਸੇ ਭੇਦਭਾਵ ਤੋਂ ਬਾਕੀ ਵਾਰਡਾਂ ਵਿਚ ਵੀ ਲੋਕਾਂ ਦੀਆਂ ਸਹੂਲਤਾਂ ਲਈ ਵਿਕਾਸ ਦੇ ਕੰਮ ਕਰਵਾਏ ਜਾਣਗੇ ਇਸ ਇਸ ਕੰਮ ਸ਼ੁਰੂਅਾਤ ਵਿੱਚ ਮੌਕੇ ਤੇ ਸਾਰੇ ਹੀ ਵਾਰਡਾਂ ਦੇ ਕੌਂਸਲਰ ਹਾਜ਼ਰ ਸਨ ਕੰਮ ਦੀ ਸ਼ੁਰੂਆਤ ਪ੍ਰਧਾਨ ਜਤਿੰਦਰਪਾਲ ਰਾਣਾ ਨੇ ਆਪਣੇ ਕਰ ਕਮਲਾਂ ਨਾਲ ਟੱਕ ਲਗਾ ਕੇ ਕੀਤੀ