18 ਅਗਸਤ —- ਆਮ ਆਦਮੀ ਪਾਰਟੀ ਜਲੰਧਰ ਇਕਾਈ” ਇਕ ਵਿਧਾਇਕ – ਇਕ ਪੈਨਸ਼ਨ” ਦੀ ਮੰਗ ਕਰਦੀ ਹੈ. …ਰਾਜਵਿੰਦਰ ਕੌਰ ਅਤੇ ਸੁਰਿੰਦਰ ਸੋਢੀ। ਪੰਜਾਬ ਮਹਿਲਾ ਵਿੰਗ ਦੀ ਪ੍ਰਧਾਨ ਰਾਜਵਿੰਦਰ ਕੌਰ ਅਤੇ ਜ਼ਿਲਾ ਪ੍ਰਧਾਨ ਓਲੰਪੀਅਨ ਸੁਰਿੰਦਰ ਸਿੰਘ ਸੋਢੀ ਨੇ ਇਕ ਸੰਯੁਕਤ ਵਾਰਤਾ ਵਿੱਚ ਕਿਹਾ ਕਿ ਆਮ ਆਦਮੀ ਪਾਰਟੀ ਇਕ ਵਿਧਾਇਕ – ਇਕ ਪੈਨਸ਼ਨ ਦੀ ਮੰਗ ਕਰਦੀ ਹੈ। ਪੰਜਾਬ ਦੀ ਸੂਬਾ ਸਰਕਾਰ ਕੈਪਟਨ ਅਮਰਿੰਦਰ ਸਿੰਘ ਕਹਿੰਦੇ ਨੇ ਕਿ ਪੰਜਾਬ ਦਾ ਖ਼ਜ਼ਾਨਾ ਖਾਲੀ ਹੈ,ਜੇਕਰ ਆਮ ਲੋਕਾਂ ਨੂੰ ਤੁਸੀ ਸਹੂਲੀਅਤ ਦੇਣ ਚ ਅਸਮਰਥ ਹੋ ਅਤੇ ਖ਼ਜ਼ਾਨਾ ਖਾਲੀ ਦਾ ਰੋਣਾ ਰੋਂਦੇ ਹੋ ਤਾਂ ਤੁਹਾਨੂੰ ਸਰਕਾਰ ਵਿੱਚ ਬਣੇ ਰਹਿਣ ਦਾ ਕੋਈ ਹੱਕ ਨਹੀਂ ਹੈ ਅਤੇ ਆਪਣੇ ਮੰਤਰੀਆਂ ਨੂੰ ਜਿੰਨੀ ਬਾਰੀ ਉਹ ਚੁੰਨ ਕੇ ਆਉਂਦੇ ਹਨ ਉਣੀ ਬਾਰੀ ਪੈਨਸ਼ਨ ਦੇਣਾ ਕਿੱਥੇ ਦਾ ਨੀਆਂ ਹੈ ਅਤੇ ਆਮ ਲੋਕਾਂ ਨੂੰ ਸਹੂਲੀਅਤ ਦੇ ਨਾਂ ਤੇ ਸਿਰਫ ਜੁਮਲੇ ਥਮਾ ਰਹੇ ਹਨ। ਰਾਜਵਿੰਦਰ ਕੌਰ ਅਤੇ ਸੁਰਿੰਦਰ ਸੋਢੀ ਨੇ ਕਿਹਾ ਕਿ ਸਾਡੇ ਪਾਰਟੀ ਦੇ ਵਿਧਾਇਕ ਹਰਪਾਲ ਸਿੰਘ ਚੀਮਾ ਵਿਰੋਧੀ ਧਿਰ ਦੇ ਨੇਤਾ ਦੀ ਅਗਵਾਈ ਵਿੱਚ ਵਫ਼ਦ ਦੇ ਵਿਧਾਇਕਾਂ ਨੇ ਇਕ ਤੋਂ ਜਿਆਦਾ ਪੈਨਸ਼ਨ ਦਾ ਵਿਰੋਧ ਕਰਦੇ ਹੋਏ ਵਫ਼ਦ ਦੇ ਸਪੀਕਰ ਰਾਣਾ ਕੇ ਪੀ ਸਿੰਘ ਨੂੰ ਮੰਗ ਪੱਤਰ ਸੌਂਪਿਆ ਅਤੇ ਕਿਹਾ ਕਿ ਸਰਕਾਰੀ ਮੁਲਾਜ਼ਮਾਂ ਦੇ ਹਵਾਲੇ ਤੋਂ ਅਗਾਮੀ ਵਿਧਾਨ ਸਭਾ ਇਲਜ਼ਾਸ ਚ ਇਕ ਤੋਂ ਜਿਆਦਾ ਪੈਨਸ਼ਨ ਸਕੀਮ ਵਿਚ ਸੋਧ ਕਰਨ ਦੀ ਮੰਗ ਕੀਤੀ। ਉਨਾਂ ਨੇ ਇਹ ਵੀ ਦਸਿਆ ਕਿ ਵਿਧਾਇਕਾਂ ਨੂੰ ਮਾਸਿਕ ਪੈਨਸ਼ਨ ਦੇ ਇਲਾਵਾ ਇੰਕਰੀਮੈਂਟ ਆਦਿ ਦੇ ਨਾਂ ਤੇ ਦਿੱਤਾ ਜਾਣ ਵਾਲਾ ਵਿਤਯਕ ਲਾਭ ਨੈਤਿਕ ਤੌਰ ਤੇ ਗ਼ਲਤ ਹੈ ਅਤੇ ਜਲਦ ਤੋਂ ਜਲਦ ਇਸ ਨਿਯਮ ਨੂੰ ਵਿਧਾਇਕਾਂ ਦੀ ਸਹਿਮਤੀ ਨਾਲ ਰੱਦ ਕੀਤਾ ਜਾਵੇ ਅਤੇ ਸਰਕਾਰੀ ਕਾਮਿਆਂ ਦੀ ਪੁਰਾਣੀ ਪੈਨਸ਼ਨ ਮੁੜ ਬਹਾਲ ਕੀਤੀ ਜਾਵੇ। ਅੰਤ ਵਿੱਚ ਉਨ੍ਹਾਂਨੇ ਕਿਹਾ ਕਿ ਆਮ ਆਦਮੀ ਪਾਰਟੀ ਇਸ ਗਲ ਦੀ ਹਿਮਾਇਤੀ ਹੈ ਕਿ ਸਾਰੀਆਂ ਨੂੰ ਸਮਾਨਤਾ ਦੇ ਅਧਾਰ ਤੇ ਸਹੂਲੀਅਤ ਮਿਲਣੀ ਚਾਹੀਦੀ ਹੈ। ਰਾਜਵਿੰਦਰ ਕੌਰ ਅਤੇ ਸੁਰਿੰਦਰ ਸੋਢੀ ਨੇ ਕਿਹਾ ਕਿ ਪੰਜਾਬ ਦਾ ਅਸਲੀ ਖ਼ਜ਼ਾਨਾ ਤਾਂ ਇਹ ਮੰਤਰੀ ਖਾ ਰਹੇ ਹਨ ਅਤੇ ਆਮ ਲੋਕਾਂ ਨੂੰ ਝੂਠ ਬੋਲ ਕੇ ਮੂਰਖ ਬਣਾਉਣ ਦਾ ਕੰਮ ਕੀਤਾ ਜਾ ਰਿਹਾ , ਜੇਕਰ ਇਸ ਤੇ ਜਲਦੀ ਅਮਲ ਨਾ ਕੀਤਾ ਗਿਆ ਤਾਂ ਅਸੀਂ ਆਮ ਜਨਤਾ ਵਿੱਚ ਜਾ ਕੇ ਇਸ ਮੁੱਦੇ ਨੂੰ ਚੁੱਕਣਗੇ।