ਪਬਲਿਕ ਟਾਈਮਜ਼

ਪਬਲਿਕ ਟਾਈਮਜ਼

Monthly Punjabi Magazine
Smt. Pushpinder Kaur

Chief Editor

ਸਮੂਹ ਪਾਠਕਾਂ ਨੂੰ ਵਿਸਾਖੀ ਦੀਆਂ ਲੱਖ-ਲੱਖ ਵਧਾਈਆਂ

ਇਸ ਮੈਗਜ਼ੀਨ ਵਿਚ ਅਸੀਂ ਹਰ ਮਹੀਨੇ ਪੰਜਾਬ ਅਤੇ ਪੰਜਾਬੀ ਦੁਨੀਆ ਦੇ ਵੱਖ-ਵੱਖ ਰੰਗਾਂ ਨੂੰ ਸੰਜੋਕੇ ਤੁਹਾਡੇ ਰੁ-ਬਰੂ ਹੁੰਦੇ ਹਾਂ | ਸਾਡੀ ਇਸ ਪੇਸ਼ਕਸ਼ ਨੂੰ ਆਪਣੇ ਮੋਬਾਈਲ ਯਾਂ ਫਿਰ ਕੰਪਿਊਟਰ ਤੇ ਡਾਊਨਲੋਡ ਕਰਨ ਲਈ ਥੱਲੇ ਦਿਤੇ ਬਟਨ ਤੇ ਕਲਿੱਕ ਕਰੋ। …

ਤਾਲੀਬਾਨ ਦੀ ਤਰਾਂ ਮੋਦੀ ਸਰਕਾਰ ਭਾਰਤ ਦੀ ਮਹਿਲਾਵਾਂ ਤੇ ਜੁਲਮ ਕਰ ਰਹੀ ਹੈ* — ਰਾਜਵਿੰਦਰ ਕੌਰ।

ਤਾਲੀਬਾਨ ਦੀ ਤਰਾਂ ਮੋਦੀ ਸਰਕਾਰ ਭਾਰਤ ਦੀ ਮਹਿਲਾਵਾਂ ਤੇ ਜੁਲਮ ਕਰ ਰਹੀ ਹੈ* — ਰਾਜਵਿੰਦਰ ਕੌਰ। *ਕੇਂਦਰ ਦੀ ਮੋਦੀ ਸਰਕਾਰ ਦੀਆਂ ਨੀਤੀਆਂ ਕਿਸਾਨ ਅਤੇ ਮਹਿਲਾ ਵਿਰੋਧੀ ਹਨ* — ਰਾਜਵਿੰਦਰ ਕੌਰ। *ਭਾਜਪਾ ਦੇ ਮੁਖੀ ਜੇ ਪੀ ਨੱਢਾ ਅਤੇ ਖੇਡ ਮੰਤਰੀ ਅਨੁਰਾਗ ਠਾਕੁਰ ਨੂੰ ਖੁੱਲੀ ਚੇਤਾਵਨੀ* —- ਰਾਜਵਿੰਦਰ ਕੌਰ। ਜਲੰਧਰ 20 ਅਗਸਤ —- ਪੰਜਾਬ ਦੀ ਮਹਿਲਾ ਵਿੰਗ ਪ੍ਰਧਾਨ ਰਾਜਵਿੰਦਰ ਕੌਰ ਨੇ ਦੱਸਿਆ ਕਿ ਭਾਜਪਾ ਦੇ ਖੇਡ ਮੰਤਰੀ ਅਨੁਰਾਗ ਠਾਕੁਰ ਦੇ ਚੰਡੀਗੜ੍ਹ ਪੁੱਜਣ ਤੇ ਕਿਸਾਨ ਵੱਲੋਂ ਭਾਰੀ ਵਿਰੋਧ ਕੀਤਾ ਗਿਆ, ਜਿਸ ਵਿਚ ਖੇਡ ਮੰਤਰੀ ਅਨੁਰਾਗ ਠਾਕੁਰ ਦੇ ਬੰਦਿਆਂ ਨੇ ਕਿਸਾਨ ਮਹਿਲਾ ਨਾਲ ਬਦਸਲੂਕੀ ਕੀਤੀ, ਉਸ ਦੇ ਕੇਸਾਂ ਨੂੰ ਪੁੱਟਿਆ ਗਿਆ ਅਤੇ ਕਿਸਾਨੀ ਝੰਡਾ ਵੀ ਖੋਇਆ। ਜਿਸਦੇ ਨਾਲ ਫੋਟੂਆਂ ਵਿਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਭਾਜਪਾ ਦੇ ਯੁਵਾ ਮੋਰਚਾ ਦੇ ਮੈਂਬਰਾਂ ਵੱਲੋਂ ਕਿਸਾਨ ਮਹਿਲਾ ਦੇ ਕੇਸਾਂ ਤੇ ਹੱਥ ਪਾਇਆ ਗਿਆ ਅਤੇ ਉਸ ਨੂੰ ਅਪਸ਼ਬਦ ਬੋਲੇ ਗਏ। ਬੀਜੇਪੀ ਸਰਕਾਰ ਹਮੇਸ਼ਾ ਦੀ ਤਰਾਂ ਆਰ ਐਸ ਐਸ ਦੇ ਨਕਸ਼ੇ ਕਦਮਾਂ ਤੇ ਚਲਦੀ ਹੈ ਅਤੇ ਆਰ ਐਸ ਐਸ ਦੇ ਮੁਖੀ ਮੋਹਨ ਭਾਗਵਤ ਵਲੋਂ ਪਹਿਲਾਂ ਵੀ ਇਸ ਤਰਾਂ ਦੇ ਬਿਆਨ ਆਉਂਦੇ ਹਨ ਕਿ ਔਰਤਾਂ ਨੂੰ ਘਰ ਬੈ ਕੇ ਚੌਕ ਚੁੱਲ੍ਹਾ ਸਾਂਭਣਾ ਚਾਹੀਦਾ ਹੈ। ਇਸਤੋਂ ਇਹ ਸਾਫ ਜ਼ਾਹਿਰ ਹੁੰਦਾ ਹੈ ਕਿ ਬੀਜੇਪੀ ਦੀ ਮੋਦੀ ਸਰਕਾਰ ਤਾਲੀਬਾਨ ਦੀ ਤਰਾਂ ਮਹਿਲਾ ਵਿਰੋਧ ਹੈ ਅਤੇ ਉਸਦੇ ਮੰਤਰੀਆਂ ਦਾ ਚੇਹਰਾ ਜਗਜ਼ਾਹਿਰ ਹੁੰਦਾ ਹੈ ਕਿ ਉਹਨਾਂ ਦੀ ਮਾਨਸਿਕਤਾ ਦੇਸ਼ ਦੇ ਕਿਸਾਨ ਅਤੇ ਮਹਿਲਾ ਵਿਰੋਧੀ ਹੈ। ਮਹਿਲਾ ਵਿੰਗ ਪ੍ਰਧਾਨ ਰਾਜਵਿੰਦਰ ਕੌਰ ਵਲੋਂ ਖੁੱਲੀ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਏਕ ਹਫਤੇ ਵਿਚ ਬੀਜੇਪੀ ਪ੍ਰਧਾਨ ਜੇ ਪੀ ਨੱਢਾ ਅਤੇ ਖੇਡ ਮੰਤਰੀ ਅਨੁਰਾਗ ਠਾਕੁਰ ਜਲਦ ਹੀ ਮਹਿਲਾ ਕਿਸਾਨ ਤੋਂ ਮੁਆਫੀ ਮੰਗਣ ਅਤੇ ਆਪਣੇ ਵਰਕਰਾਂ ਤੇ ਕਾਰਵਾਈ ਕਰਨ ਅਤੇ ਜੇਕਰ ਉਨ੍ਹਾਂ ਨੇ ਜਲਦ ਕਾਰਵਾਈ ਨਾ ਕੀਤੀ ਤਾਂ ਅਸੀਂ ਬੀਜੇਪੀ ਚੰਡੀਗੜ੍ਹ ਦੇ ਦਫਤਰ ਦਾ ਘੇਰਾਵ ਕੀਤਾ ਜਾਵੇਗਾ। ਰਾਜਵਿੰਦਰ ਕੌਰ ਨੇ ਦੱਸਿਆ ਕਿ ਭਾਜਪਾ ਨੇ ਜੇੜ੍ਹੇ ਗੁੰਡੇ ਪਾਲੇ ਹੋਏ ਨੇ ਅਤੇ ਉਸ ਦੇ ਮੰਤਰੀ ਜੇੜ੍ਹੇ ਕਿ ਅਪਸ਼ਬਦਾਂ ਦਾ ਇਸਤੇਮਾਲ ਕਰਦੇ ਹਨ ਉਨਾਂ ਤੇ ਜਲਦ ਨਕੇਲ ਪਾਈ ਜਾਵੇ। ਨਹੀਂ ਤਾਂ ਆਉਣ ਵਾਲੇ ਸਮੇਂ ਵਿੱਚ ਨਤੀਜ਼ਾ ਭੁਗਤਨ ਲਈ ਤਿਆਰ ਰਹਿਣ ਅਤੇ ਪੰਜਾਬ ਵਿੱਚ ਬੀਜੇਪੀ ਦੇ ਕਿਸੇ ਵੀ ਨੇਤਾ ਦੇ ਆਉਣ ਤੇ ਉਸਦਾ ਜਬਰਦਸਤ ਵਿਰੋਧ ਕੀਤਾ ਜਾਵੇਗਾ। ਇਸ ਮੌਕੇ ਤੇ ਜ਼ਿਲਾ ਮਹਿਲਾ ਵਿੰਗ ਪ੍ਰਧਾਨ ਸੀਮਾ ਵਡਾਲਾ, ਕੌਸ਼ਲ ਸ਼ਰਮਾ ਸੱਕਤਰ, ਗੁਰਪ੍ਰੀਤ ਕੌਰ ਜੋਇੰਟ ਸੱਕਤਰ,ਮਨਦੀਪ, ਜਯੋਤੀ,ਕਿਰਨ, ਸੁਮਨ, ਮਿਨਿਸ਼ਾ,ਹਰਜੀਤ ਕੌਰ, ਹਰਪ੍ਰੀਤ ਕੌਰ ਅਤੇ ਸੰਧੂ ਆਦਿ ਮੌਜੂਦ ਸਨ।

Leave a Comment

Your email address will not be published. Required fields are marked *